
ਜ਼ਖਮੀਆਂ ਦੀ ਪਛਾਣ ਅਨਮੋਲ ਕੁਮਾਰ, ਹੀਰਾਲਾਲ ਯਾਦਵ ਅਤੇ ਪਿੰਟੂ ਕੁਮਾਰ ਠਾਕੁਰ ਵਜੋਂ ਹੋਈ ਹੈ।
ਸ੍ਰੀਨਗਰ - ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਵੀਰਵਾਰ ਨੂੰ ਇਕ ਵਾਰ ਫਿਰ ਅੱਤਵਾਦੀਆਂ ਨੇ ਬਾਹਰੀ ਲੋਕਾਂ ਨੂੰ ਨਿਸ਼ਾਨਾ ਬਣਾਇਆ। ਬਿਹਾਰ ਦੇ ਰਹਿਣ ਵਾਲੇ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਤਿੰਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਪਛਾਣ ਅਨਮੋਲ ਕੁਮਾਰ, ਹੀਰਾਲਾਲ ਯਾਦਵ ਅਤੇ ਪਿੰਟੂ ਕੁਮਾਰ ਠਾਕੁਰ ਵਜੋਂ ਹੋਈ ਹੈ।
ਇਹ ਜਾਣਕਾਰੀ ਜੰਮੂ ਪੁਲਿਸ ਨੇ ਦਿੱਤੀ ਹੈ। ਫਿਲਹਾਲ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜੰਮੂ ਅਤੇ ਕਸ਼ਮੀਰ ਪੁਲਿਸ ਨੇ 10 ਜੁਲਾਈ ਨੂੰ ਪਾਬੰਦੀਸ਼ੁਦਾ ਵੱਖਵਾਦੀ ਸੰਗਠਨ ਜੇਕੇਐਲਐਫ ਅਤੇ ਹੁਰੀਅਤ ਨੂੰ ਮੁੜ ਸਰਗਰਮ ਕਰਨ ਲਈ ਕੰਮ ਕਰ ਰਹੇ 10 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਇਹ ਅੱਤਵਾਦੀ ਪਾਕਿਸਤਾਨ 'ਚ ਬੈਠੇ ਆਪਣੇ ਆਕਾਵਾਂ ਦੇ ਆਦੇਸ਼ 'ਤੇ ਬੈਠਕ ਕਰ ਰਹੇ ਸਨ। ਉਹ ਵਿਦੇਸ਼ੀ ਸੰਸਥਾਵਾਂ ਦੇ ਸੰਪਰਕ ਵਿਚ ਸਨ। ਇਨ੍ਹਾਂ ਵਿਚੋਂ ਕੁਝ ਲੋਕਾਂ ਨੇ ਜੇਕੇਐਲਐਫ ਦੇ ਫਾਰੂਕ ਸਿੱਦੀਕੀ ਅਤੇ ਰਾਜਾ ਮੁਜ਼ੱਫਰ ਦੀ ਅਗਵਾਈ ਵਾਲੀ ਕਸ਼ਮੀਰ ਗਲੋਬਲ ਕੌਂਸਲ ਵਰਗੇ ਵੱਖਵਾਦ ਦਾ ਪ੍ਰਚਾਰ ਵੀ ਕੀਤਾ।
ਜੰਮੂ-ਕਸ਼ਮੀਰ 'ਚ ਫੌਜ ਅਤੇ ਪੁਲਿਸ ਨੇ ਪਿਛਲੇ ਮਹੀਨੇ 11 ਅੱਤਵਾਦੀਆਂ ਨੂੰ ਮਾਰ ਮਾਰਿਆ ਹੈ। 23 ਜੂਨ ਨੂੰ ਕੁਪਵਾੜਾ 'ਚ 4 ਅੱਤਵਾਦੀ ਮਾਰੇ ਗਏ ਸਨ। ਉਹ ਪਾਕਿਸਤਾਨ ਤੋਂ ਭਾਰਤੀ ਸਰਹੱਦ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਪਹਿਲਾਂ 16 ਜੂਨ ਨੂੰ ਕੁਪਵਾੜਾ 'ਚ ਹੀ 5 ਅੱਤਵਾਦੀ ਮਾਰੇ ਗਏ ਸਨ।
ਇਸ ਤੋਂ ਇਲਾਵਾ 13 ਜੂਨ ਨੂੰ ਮਾਛਿਲ ਸੈਕਟਰ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।