
ਭਾਗਲਪੁਰ ’ਓ 5 ਕਰੋੜ ਰੁਪਏ ਦਾ ਸਾਮਾਨ ਫਸਿਆ, 20 ਤੋਂ ਵੱਧ ਲੋਕ ਲਾਪਤਾ
Bangladesh crisis : ਬੰਗਲਾਦੇਸ਼ ’ਚ ਤਖਤਾਪਲਟ ਨੇ ਭਾਗਲਪੁਰ ਦੇ ਰੇਸ਼ਮ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਨਾਥਨਗਰ ਦੇ ਬੁਣਕਰਾਂ ਦਾ ਲਗਭਗ ਪੰਜ ਕਰੋੜ ਤਸਰ ਅਤੇ ਤਸਰ ਕਟੀਆ ਕਪੜਾ ਉੱਥੇ ਫਸਿਆ ਹੋਇਆ ਹੈ। ਉਨ੍ਹਾਂ ਨੂੰ ਡਰ ਹੈ ਕਿ ਅੰਦੋਲਨ ’ਚ ਭਾਗਲਪੁਰੀ ਰੇਸ਼ਮ ਨੂੰ ਉੱਥੋਂ ਦੇ ਲੋਕ ਅੱਗ ਨਾ ਲਾ ਦੇਣ। ਕਾਰੋਬਾਰੀ ਉੱਥੋਂ ਦੇ ਵਪਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਹ ਉਨ੍ਹਾਂ ਨਾਲ ਗੱਲ ਨਹੀਂ ਕਰ ਪਾ ਰਹੇ ਹਨ। ਇਸ ਨਾਲ ਉਨ੍ਹਾਂ ਦੀ ਚਿੰਤਾ ਵਧ ਗਈ ਹੈ।
ਬਿਹਾਰ ਬੁਣਕਰ ਭਲਾਈ ਕਮੇਟੀ ਦੇ ਮੈਂਬਰ ਅਨਲੀਮ ਅੰਸਾਰੀ ਨੇ ਕਿਹਾ ਕਿ ਨਾਥਨਗਰ ਤੋਂ ਹਰ ਮਹੀਨੇ ਚਾਰ ਤੋਂ ਪੰਜ ਕਰੋੜ ਰੁਪਏ ਦਾ ਕਪੜਾ ਬੰਗਲਾਦੇਸ਼ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ, ‘‘ਬੰਗਲਾਦੇਸ਼ ਦੇ ਕਾਰੀਗਰ ਕਢਾਈ ਦੇ ਕੰਮ ਦੇ ਮਾਹਰ ਹਨ। ਉਹ ਭਾਗਲਪੁਰੀ ਰੇਸ਼ਮ ਦੀ ਕਢਾਈ ਕਰਦੇ ਹਨ ਅਤੇ ਇਸ ਨੂੰ ਕੋਲਕਾਤਾ ਭੇਜਦੇ ਹਨ। ਉੱਥੋਂ ਮਾਲ ਭਾਗਲਪੁਰ ਆਉਂਦਾ ਹੈ। ਇਕ ਅਨੁਮਾਨ ਮੁਤਾਬਕ ਬੰਗਲਾਦੇਸ਼ ’ਚ 5 ਕਰੋੜ ਰੁਪਏ ਦਾ ਸਾਮਾਨ ਫਸਿਆ ਹੋਇਆ ਹੈ।’’
ਅਲੀਮ ਅੰਸਾਰੀ ਨੇ ਕਿਹਾ ਕਿ ਨਾਥਨਗਰ ਸਮੇਤ ਜ਼ਿਲ੍ਹੇ ਤੋਂ ਬਹੁਤ ਸਾਰੇ ਲੋਕ ਬੰਗਲਾਦੇਸ਼ ਆਉਂਦੇ ਰਹਿੰਦੇ ਹਨ। ਸ਼ੱਕ ਹੈ ਕਿ ਨਾਥਨਗਰ ਦੇ 20 ਤੋਂ ਵੱਧ ਲੋਕ ਉੱਥੇ ਫਸੇ ਹੋਏ ਹਨ। ਉੱਥੇ ਕੌਣ ਫਸਿਆ ਹੋਇਆ ਹੈ, ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਕੁੱਝ ਲੋਕਾਂ ਦਾ ਪਤਾ ਲਗਾਇਆ ਗਿਆ ਹੈ। ਉਸ ਦੇ ਪਰਵਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ।