
Delhi MLAs get iPhone 16 News: ਨਵੇਂ ਆਈਪੈਡ ਅਤੇ ਟੈਬਲੇਟ ਵੀ ਦਿੱਤੇ
All Delhi MLAs get iPhone 16: ਵਿਰੋਧੀ ਧਿਰ ਦੇ ਮੈਂਬਰਾਂ ਸਮੇਤ ਦਿੱਲੀ ਦੇ ਸਾਰੇ 70 ਵਿਧਾਇਕਾਂ ਨੂੰ ਅਧਿਕਾਰਤ ਵਰਤੋਂ ਲਈ ਐਪਲ ਆਈਫੋਨ 16 ਪਰੋ ਫੋਨ ਮਿਲੇ ਹਨ। ਉਨ੍ਹਾਂ ਨੂੰ ਨਵੇਂ ਆਈਪੈਡ ਅਤੇ ਟੈਬਲੇਟ ਵੀ ਮਿਲੇ। ਇਕ ਅੰਗਰੇਜ਼ੀ ਅਖ਼ਬਾਰ ਦੀ ਰੀਪੋਰਟ ਮੁਤਾਬਕ ਇਹ ਕਾਗਜ਼ ਰਹਿਤ ਹੋਣ ਦਾ ਹਿੱਸਾ ਹੈ। ਇਹ ਤਬਦੀਲੀ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ (ਐਨ.ਈ.ਵੀ.ਏ.) ਦੀ ਸ਼ੁਰੂਆਤ ਲਈ ਕੀਤੀ ਗਈ ਹੈ, ਜੋ ਵਿਧਾਨ ਸਭਾ ਨੂੰ ਡਿਜੀਟਲ ਢੰਗ ਨਾਲ ਚਲਾਉਣ ਵਿਚ ਸਹਾਇਤਾ ਕਰਦੀ ਹੈ।
ਪਹਿਲੀ ਵਾਰ ਸਾਰੇ ਸੰਸਦ ਮੈਂਬਰਾਂ ਨੇ ਸੈਸ਼ਨ ਦੌਰਾਨ ਅਪਣੇ ਨਵੇਂ ਉਪਕਰਣਾਂ ਦੀ ਵਰਤੋਂ ਕੀਤੀ। ਵਿਧਾਇਕਾਂ ਨੂੰ ਜੁਲਾਈ ਵਿਚ ਸਿਸਟਮ ਦੀ ਵਰਤੋਂ ਕਰਨ ਦੀ ਸਿਖਲਾਈ ਦਿਤੀ ਗਈ ਸੀ। ਹਾਲਾਂਕਿ ਇਸ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਹੰਗਾਮਾ ਹੋ ਗਿਆ ਅਤੇ ਯੂਜ਼ਰਸ ਨੇ ਅਪਣੀ ਪ੍ਰਤੀਕਿਰਿਆ ਦਿਤੀ। ਕਈਆਂ ਨੇ ਇਸ ਨੂੰ ਟੈਕਸਦਾਤਾਵਾਂ ਦੇ ਪੈਸੇ ਦੀ ਬਰਬਾਦੀ ਦਸਿਆ। ਕੁੱਝ ਲੋਕਾਂ ਨੇ ਇਹ ਵੀ ਹੈਰਾਨੀ ਜ਼ਾਹਰ ਕੀਤੀ ਕਿ ‘ਮੇਕ ਇਨ ਇੰਡੀਆ’ ਅੰਦੋਲਨ ਦਾ ਕੀ ਹੋਇਆ। (ਏਜੰਸੀ)
(For more news apart from “All Delhi MLAs get iPhone 16, ” stay tuned to Rozana Spokesman.)