
ਕਿਹਾ : ਜੇਕਰ ਸੜਕ ਟੁੱਟੀ ਹੋਈ ਹੈ ਤਾਂ ਨਹੀਂ ਵਸੂਲਿਆ ਜਾ ਸਕੇਗਾ ਟੋਲ
Kerala High Court gives major verdict on toll tax case : ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਵਸੂਲੇ ਜਾਂਦੇ ਟੋਲ ਟੈਕਸ ਨੂੰ ਲੈ ਕੇ ਕੇਰਲ ਹਾਈਕੋਰਟ ਵੱਲੋਂ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਹੈ। ਹਾਈਕੋਰਟ ਨੇ ਇੱਕ ਕੇਸ ਦੀ ਸੁਣਵਾਈ ਦੌਰਾਨ ਕਿਹਾ ਕਿ ਜਦੋਂ ਤੱਕ ਕਿਸੇ ਹਾਈਵੇਅ ਦੀ ਸਥਿਤੀ ਸੁਰੱਖਿਅਤ ਅਤੇ ਯੋਗ ਨਹੀਂ ਹੁੰਦੀ, ਤਦ ਤੱਕ ਉੱਥੋਂ ਟੋਲ ਟੈਕਸ ਨਹੀਂ ਵਸੂਲਿਆ ਜਾ ਸਕਦਾ।
ਇਹ ਫੈਸਲਾ ਕੇਰਲ ਦੇ ਇੱਕ ਨੈਸ਼ਨਲ ਹਾਈਵੇ ਦੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਸੁਣਾਇਆ ਗਿਆ। ਹਾਈਵੇ ਦੇ ਰੱਖ-ਰਖਾਅ ਦੀ ਰਫਤਾਰ ਢਿੱਲ੍ਹੀ ਹੋਣ ਕਾਰਨ ਲੋਕਾਂ ਨੂੰ ਭਾਰੀ ਟ੍ਰੈਫ਼ਿਕ ਅਤੇ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਦਾਲਤ ਨੇ ਇਸ ਮਾਮਲੇ ਵਿੱਚ ਰਾਸ਼ਟਰੀ ਰਾਜਮਾਰਗ ਅਥਾਰਟੀ ਨੂੰ ਚਾਰ ਹਫ਼ਤਿਆਂ ਲਈ ਟੋਲ ਟੈਕਸ ਨੂੰ ਸਸਪੈਂਡ ਰੱਖਣ ਦੀ ਹਦਾਇਤ ਦਿੱਤੀ ਹੈ।
ਕੋਰਟ ਵੱਲੋਂ ਸੁਣਾਇਆ ਗਿਆ ਇਹ ਫੈਸਲਾ ਟੋਲ ਟੈਕਸ ਵਸੂਲੀ ’ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਫੈਸਲਾ ਇਹ ਯਕੀਨੀ ਬਣਾਉਂਦਾ ਹੈ ਕਿ ਲੋਕਾਂ ਤੋਂ ਟੋਲ ਉਸੇ ਵੇਲੇ ਲਿਆ ਜਾਵੇ ਜਦੋਂ ਉਨ੍ਹਾਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਸਹੀ ਅਤੇ ਸੁਰੱਖਿਅਤ ਸੜਕ ਮੁਹੱਈਆ ਕਰਵਾਈ ਜਾਵੇਗੀ।