
ਹਰਸ਼ੀਲ ਤੋਂ 190 ਅਤੇ ਗੰਗੋਤਰੀ ਤੋਂ 274 ਲੋਕਾਂ ਨੂੰ ਬਚਾਇਆ ਗਿਆ
Uttarakhand Dharali Flood News in punjabi : ਉਤਰਾਖੰਡ ਦੇ ਧਾਰਲੀ ਵਿਚ ਹੋਏ ਹਾਦਸੇ ਵਿਚ ਹੁਣ ਤੱਕ 3 ਮੌਤਾਂ ਦੀ ਪੁਸ਼ਟੀ ਹੋਈ ਹੈ। ਜਦਕਿ 70 ਲੋਕਾਂ ਨੂੰ ਬਚਾਇਆ ਗਿਆ ਹੈ। ਪ੍ਰਸ਼ਾਸਨ ਦਾ ਹਵਾਲਾ ਦਿੰਦੇ ਹੋਏ ਫ਼ੌਜ ਨੇ ਕਿਹਾ ਕਿ 50 ਤੋਂ ਵੱਧ ਲੋਕ ਲਾਪਤਾ ਹਨ। ਇੱਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਅਤੇ 8 ਸਿਪਾਹੀ ਲਾਪਤਾ ਹਨ। ਇਸ ਦੇ ਨਾਲ ਹੀ, 9 ਫੌਜ ਦੇ ਜਵਾਨਾਂ ਅਤੇ 3 ਨਾਗਰਿਕਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ ਅਤੇ ਦੇਹਰਾਦੂਨ ਲਿਆਂਦਾ ਗਿਆ। 3 ਗੰਭੀਰ ਜ਼ਖ਼ਮੀਆਂ ਨੂੰ ਏਮਜ਼ ਰਿਸ਼ੀਕੇਸ਼ ਅਤੇ 8 ਲੋਕਾਂ ਨੂੰ ਉੱਤਰਕਾਸ਼ੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਆਫ਼ਤ ਪ੍ਰਬੰਧਨ ਸਕੱਤਰ ਨੇ ਕਿਹਾ ਕਿ ਗੰਗੋਤਰੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਲਗਭਗ 400 ਲੋਕ ਫਸੇ ਹੋਏ ਹਨ। ਹੁਣ ਤੱਕ 274 ਲੋਕਾਂ ਨੂੰ ਉੱਥੋਂ ਹਰਸ਼ੀਲ ਲਿਆਂਦਾ ਗਿਆ ਹੈ। ਹਰਸ਼ੀਲ ਤੋਂ ਸਾਰਿਆਂ ਨੂੰ ਉੱਤਰਕਾਸ਼ੀ ਅਤੇ ਦੇਹਰਾਦੂਨ ਲਿਆਉਣ ਦਾ ਕੰਮ ਚੱਲ ਰਿਹਾ ਹੈ।
ਹਰਸ਼ੀਲ ਵਿੱਚ ਫਸੇ 135 ਲੋਕਾਂ ਨੂੰ ਬਚਾਇਆ ਗਿਆ, 100 ਨੂੰ ਉੱਤਰਕਾਸ਼ੀ ਅਤੇ 35 ਨੂੰ ਦੇਹਰਾਦੂਨ ਭੇਜਿਆ ਗਿਆ। ਰਾਜ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਆਫ਼ਤ ਪ੍ਰਬੰਧਨ ਵਿਭਾਗ, ਆਈਟੀਬੀਪੀ, ਐਨਡੀਆਰਐਫ ਅਤੇ ਹੋਰ ਏਜੰਸੀਆਂ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਸੀਐਮ ਪੁਸ਼ਕਰ ਸਿੰਘ ਧਾਮੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।
(For more news apart from “Uttarakhand Dharali Flood News in punjabi , ” stay tuned to Rozana Spokesman.)