
ਜਾਣੋ ਇਸ ਅਨੋਖੇ ਸਕੂਲ ਬਾਰੇ !
ਨਵੀਂ ਦਿੱਲੀ: ਘਾਟਸ਼ਿਲਾ ਦੇ ਗੁਡਾਬਾਂਧਾ ਪ੍ਰਖੰਡ ਦੇ ਮੁੜਾਠਾਕਰਾ ਉਤਕ੍ਰਮਿਤ ਸਕੂਲ ਦੇ ਬੱਚਿਆਂ ਨੂੰ ਬਾਰਿਸ਼ ਹੋਣ ਤੇ ਛੱਤਰੀ ਲੈ ਕੇ ਪੜ੍ਹਾਈ ਕਰਨੀ ਪੈਂਦੀ ਹੈ। ਜਦੋਂ ਬਾਰਿਸ਼ ਹੁੰਦੀ ਹੈ ਤਾਂ ਛੱਤ ਤੋਂ ਪਾਣੀ ਚੋਦਾਂ ਹੈ। ਬੱਚਿਆਂ ਦੇ ਇਕ ਹੱਥ ਵਿਚ ਛੱਤਰੀ ਤੇ ਦੂਜੇ ਹੱਥ ਵਿਚ ਕਿਤਾਬ ਹੁੰਦੀ ਹੈ। ਜਦੋਂ ਤਕ ਬਾਰਿਸ਼ ਹੁੰਦੀ ਹੈ ਉਦੋਂ ਤਕ ਬੱਚੇ ਛੱਤਰੀ ਲੈ ਕੇ ਇਸੇ ਤਰ੍ਹਾਂ ਪੜ੍ਹਾਈ ਕਰਦੇ ਹਨ। ਇਹ ਹਾਲ ਸਕੂਲ ਦਾ ਅੱਜ ਤੋਂ ਨਹੀਂ ਬਲਕਿ ਬੀਤੇ ਤਿੰਨ ਸਾਲਾਂ ਤੋਂ ਹੈ।
Students
ਪਰ ਹੁਣ ਤਕ ਕਿਸੇ ਅਧਿਕਾਰੀ ਜਾਂ ਪ੍ਰਸ਼ਾਸਨ ਨੇ ਇੱਥੋਂ ਦੀ ਸਾਰ ਨਹੀਂ ਲਈ। ਮਾਮਲਾ ਜ਼ਿਲ੍ਹੇ ਦੇ ਗੁਡਾਬਾਂਧਾ ਪ੍ਰਖੰਡ ਦਾ ਹੈ ਜਿੱਥੇ ਬਾਰਿਸ਼ ਨੇ ਸਿਖਿਆ ਵਿਭਾਗ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਗੁਡਾਬਾਂਧਾ ਵਿਚ ਮੌਜੂਦ ਮੁੜਾਠਾਕਰਾ ਉਤਕ੍ਰਮਿਤ ਸਕੂਲ ਦੀ ਖਰਾਬ ਭਵਨ ਵਿਚ ਇਕ ਨਹੀਂ ਬਲਿਕ ਕਈ ਸਮੱਸਿਆਵਾਂ ਦੇਖਣ ਨੂੰ ਮਿਲੀਆਂ। ਸਕੂਲ ਦੀ ਹਾਲਤ ਇੰਨੀ ਖਰਾਬ ਹੈ ਕਿ ਵਿਦਿਆਰਥੀ ਅਪਣੀ ਜਾਨ ਜੋਖਮ ਵਿਚ ਪਾ ਕੇ ਇੱਥੇ ਪੜ੍ਹਨ ਲਈ ਮਜ਼ਬੂਰ ਹਨ।
ਇੱਥੋਂ ਦੇ ਵਿਦਿਆਰਥੀ ਅਤੇ ਦੀਵਾਰਾਂ ਦੀ ਹਾਲਤ ਬੇਹੱਦ ਖ਼ਸਤਾ ਹੈ। ਕਲਾਸ ਰੂਮ ਵੀ ਅਜਿਹੇ ਹਨ ਕਿ ਪਾਣੀ ਇਸ ਤਰ੍ਹਾਂ ਡਿੱਗਦਾ ਹੈ ਜਿਵੇਂ ਬਾਰਿਸ਼ ਹੋ ਰਹੀ ਹੋਵੇ। ਇਕ ਤੋਂ ਛੇ ਕਲਾਸ ਤਕ ਜਿਹੜਿਆਂ ਕਮਰਿਆਂ ਵਿਚ ਪੜ੍ਹਾਈ ਹੁੰਦੀ ਹੈ ਉਹਨਾਂ ਦੀ ਸਥਿਤੀ ਕਾਫੀ ਖਸਤਾ ਹੋ ਚੁੱਕੀ ਹੈ। ਬਾਰਿਸ਼ ਦੇ ਦਿਨਾਂ ਵਿਚ ਬਾਰਿਸ਼ ਹੋਣ ਤੇ ਇਕ ਹਫ਼ਤੇ ਤਕ ਲਗਾਤਾਰ ਪਾਣੀ ਰਿਸਦਾ ਰਹਿੰਦਾ ਹੈ। ਸਕੂਲ ਵਿਚ ਖਿੜਕੀਆਂ, ਦਰਵਾਜ਼ੇ ਤੇ ਟੁੱਟੇ ਹੋਏ ਹਨ। ਕਿਤੇ ਕਿਤੇ ਤਾਂ ਪੂਰੀ ਖਿੜਕੀ ਦੇ ਦਰਵਾਜ਼ੇ ਖਰਾਬ ਹਨ।
Students
ਇੰਨਾ ਹੀ ਨਹੀਂ ਬਾਰਿਸ਼ ਦੇ ਦਿਨਾਂ ਵਿਚ ਕਰੰਟ ਨਾ ਫੈਲੇ ਇਸ ਲਈ ਕਲਾਸ ਰੂਮ ਵਿਚ ਬਿਜਲੀ ਦੀ ਸਪਲਾਈ ਕੱਟ ਦਿੱਤੀ ਜਾਂਦੀ ਹੈ। ਇਸ ਸਕੂਲ ਵਿਚ 203 ਵਿਦਿਆਰਥੀਆਂ ਲਈ ਕੁੱਲ 10 ਅਧਿਆਪਕ ਹਨ। ਸਕੂਲ ਦੇ ਪ੍ਰਿੰਸੀਪਲ ਦਸਦੇ ਹਨ ਕਿ ਹਰ ਮਹੀਨੇ ਮੀਟਿੰਗ ਵਿਚ ਵਿਧਾਇਕ ਸੰਸਦ ਮੈਂਬਰਾਂ ਸਮੇਤ ਵਿਭਾਗ ਨੂੰ ਸਕੂਲ ਦੇ ਖਰਾਬ ਭਵਨ ਦੇ ਮਾਮਲੇ ਤੋਂ ਜਾਣੂ ਕਰਵਾਇਆ ਜਾਂਦਾ ਹੈ ਪਰ ਹੁਣ ਤਕ ਇਸ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਉੱਥੇ ਹੀ ਗੁਡਾਬਾਂਧਾ ਪ੍ਰਖੰਡ ਦੀ ਬੀਡੀਪੀ ਸੀਮਾ ਕੁਮਾਰੀ ਨੇ ਕਿਹਾ ਕਿ ਖਸਤਾ ਭਵਨ ਬਾਰੇ ਉਹਨਾਂ ਨੂੰ ਦਸਿਆ ਜਾ ਚੁੱਕਿਆ ਹੈ। ਇਸ ਤੋਂ ਪਹਿਲਾਂ ਵੀ ਹੈੱਡਮਾਸਟਰ ਨੂੰ ਮੁਰੰਮਤ ਲਈ ਕਿਹਾ ਗਿਆ ਸੀ ਪਰ ਸਹੀ ਤਰੀਕੇ ਨਾਲ ਮੁਰੰਮਤ ਨਹੀਂ ਕੀਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਬਣੀ ਹੋਈ ਹੈ। ਉਹਨਾਂ ਨੇ ਕਿਹਾ ਕਿ ਸਮੱਸਿਆ ਨੂੰ ਲੈ ਕੇ ਸਬੰਧਿਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਜਲਦ ਹੀ ਇਸ ਦੇ ਹੱਲ ਦੀ ਪਹਿਲ ਕੀਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।