ਬਾਰਿਸ਼ ਦੇ ਮੌਸਮ ਵਿਚ ਇਸ ਤਰ੍ਹਾਂ ਕਰੋ ਪੈਡੀਕਿਓਰ 
Published : Sep 1, 2019, 4:24 pm IST
Updated : Sep 1, 2019, 4:28 pm IST
SHARE ARTICLE
pedicure
pedicure

ਮੀਂਹ ਦੀ ਰਿਮਝਿਮ ਜਿੱਥੇ ਤਪਦੀ ਗਰਮੀ ਤੋਂ ਰਾਹਤ ਦਿੰਦੀ ਹੈ, ਉਥੇ ਹੀ ਇਹ ਮੌਸਮ ਆਪਣੇ ਨਾਲ ਕਈ ਪਰੇਸ਼ਾਨੀਆਂ ਵੀ ਲੈ ਕੇ ਆਉਂਦਾ ਹੈ। ਇਸ ਮੌਸਮ ਵਿਚ ਚਮੜੀ  ਸਬੰਧੀ ਕਈ ਛੋਟੀ...

ਮੀਂਹ ਦੀ ਰਿਮਝਿਮ ਜਿੱਥੇ ਤਪਦੀ ਗਰਮੀ ਤੋਂ ਰਾਹਤ ਦਿੰਦੀ ਹੈ, ਉਥੇ ਹੀ ਇਹ ਮੌਸਮ ਆਪਣੇ ਨਾਲ ਕਈ ਪਰੇਸ਼ਾਨੀਆਂ ਵੀ ਲੈ ਕੇ ਆਉਂਦਾ ਹੈ। ਇਸ ਮੌਸਮ ਵਿਚ ਚਮੜੀ  ਸਬੰਧੀ ਕਈ ਛੋਟੀ - ਮੋਟੀ ਤਕਲੀਫਾਂ ਹੋ ਸਕਦੀਆਂ ਹਨ। ਇਹਨਾਂ ਵਿਚੋਂ ਇਕ ਆਮ ਸਮੱਸਿਆ ਹੈ ਪੈਰਾਂ ਵਿਚ ਸੰਕਰਮਣ ਹੋਣਾ। ਵਰਖਾ ਦੇ ਮੌਸਮ ਵਿਚ ਆਪਣੇ ਪੈਰਾਂ ਨੂੰ ਠੀਕ ਰੱਖਣ ਲਈ ਕੁੱਝ ਸਾਵਧਾਨੀ ਵਰਤਨੀ ਜਰੂਰੀ ਹੈ। ਇਸ ਮੌਸਮ ਵਿਚ ਥੋੜ੍ਹਾ ਜਿਹਾ ਸਮਾਂ ਆਪਣੇ ਪੈਰਾਂ ਨੂੰ ਦੇਵੋ, ਤਾਂ ਤੁਹਾਡੇ ਪੈਰ ਖੂਬਸੂਰਤ ਬਣੇ ਰਹਿਣਗੇ। 

rainrain

ਪੈਰਾਂ ਨਾਲ ਜੁੜੀ ਸਮੱਸਿਆਵਾਂ - ਬਾਰਿਸ਼ ਵਿਚ ਭਿੱਜਣ ਦੇ ਕਾਰਨ ਤੁਹਾਡੇ ਪੈਰਾਂ ਦੀਆਂ ਉਂਗਲੀਆਂ ਵਿਚ ਫੰਗਸ ਇੰਨਫੈਕਸ਼ਨ ਵੀ ਹੋ ਸਕਦਾ ਹੈ। ਮੀਂਹ ਵਿਚ ਜਗ੍ਹਾ - ਜਗ੍ਹਾ ਪਾਣੀ ਜਮਾਂ ਹੋ ਜਾਂਦਾ ਹੈ ਅਤੇ ਕਈ ਵਾਰ ਚਾਹੇ - ਅਨਚਾਹੇ ਤੁਹਾਨੂੰ ਉਸ ਵਿਚ ਪੈਦਲ ਚੱਲਣਾ ਪੈਂਦਾ ਹੈ। ਅਜਿਹੇ ਵਿਚ ਤੁਹਾਡੇ ਪੈਰਾਂ ਵਿਚ ਪੱਥਰ ਜਾਂ ਹੋਰ ਕਿਸੇ ਨੁਕੀਲੀ ਚੀਜ ਨਾਲ ਚੋਟ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਮੀਂਹ ਦੇ ਦਿਨਾਂ ਵਿਚ ਕੀੜੇ ਵੀ ਬਾਹਰ ਨਿਕਲ ਆਉਂਦੇ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਤੁਹਾਡੇ ਪੈਰਾਂ ਵਿਚ ਸੰਕਰਮਣ ਹੋ ਸਕਦਾ ਹੈ। 

pedicurepedicure

ਪੈਰਾਂ ਦਾ ਬਚਾਅ - ਵਰਖਾ ਵਿਚ ਆਪਣੇ ਪੈਰਾਂ ਦੀ ਸਫਾਈ ਦਾ ਖਾਸ ਖਿਆਲ ਰੱਖੋ। ਪੈਰਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਧੋਵੋ ਅਤੇ ਪਾਣੀ ਵਿਚ ਡੇਟੋਲ ਜਾਂ ਸੇਵਲਾਨ ਜਰੂਰ ਮਿਲਾਓ। ਪੈਰਾਂ ਨੂੰ ਧੋਣ ਤੋਂ ਬਾਅਦ ਤੌਲੀਏ ਨਾਲ ਚੰਗੀ ਤਰ੍ਹਾਂ ਸੁਕਾ ਕੇ ਉਨ੍ਹਾਂ 'ਤੇ ਪਾਊਡਰ ਛਿੜਕੋ ਅਤੇ ਉਸ ਤੋਂ ਬਾਅਦ ਹੀ ਜੁੱਤੇ ਜਾਂ ਚੱਪਲ ਪਹਿਨੋ। 

tipstips

ਪੈਰਾਂ ਨੂੰ ਹਮੇਸ਼ਾ ਸੁਕਾ ਕੇ ਰੱਖੋ - ਮੀਂਹ ਦੇ ਸਮੇਂ ਨੰਗੇ ਪੈਰ ਬਿਲਕੁੱਲ ਨਾ ਚਲੋ। ਇਸ ਨਾਲ ਪੈਰਾਂ ਵਿਚ ਕਿਸੇ ਵੀ ਤਰ੍ਹਾਂ ਦਾ ਘਾਵ ਨਹੀਂ ਹੋਵੇਗਾ। ਨਾਲ ਹੀ ਵਾਇਰਸ ਅਤੇ ਬੈਕਟੀਰੀਆ ਤੋਂ ਵੀ ਬਚਾਵ ਹੋਵੇਗਾ। ਵਰਖਾ ਵਿਚ ਅਪਣੀਆਂ ਜੁਰਾਬਾਂ ਨੂੰ ਰੋਜਾਨਾ ਬਦਲੋ। ਜਿੱਥੇ ਤੱਕ ਹੋ ਸਕੇ, ਸੂਤੀ ਜੁਰਾਬਾਂ ਹੀ ਪਹਿਨੋ। ਗਿੱਲੀਆਂ ਜੁਰਾਬਾਂ ਨੂੰ ਬਦਲਨ ਵਿਚ ਦੇਰੀ ਨਾ ਕਰੋ। ਬਾਰਿਸ਼ ਦੇ ਮੌਸਮ ਵਿਚ ਜੇਕਰ ਪੈਰ ਵਿਚ ਚੋਟ ਲੱਗ ਜਾਵੇ, ਤਾਂ ਡਾਕਟਰੀ ਸਲਾਹ ਜ਼ਰੂਰ ਲਓ। ਜੇਕਰ ਤੁਹਾਡੇ ਪੈਰ ਵਿਚ ਪਹਿਲਾਂ ਤੋਂ ਕੋਈ ਜਖ਼ਮ ਹੈ ਤਾਂ ਡਾਕਟਰ ਨੂੰ ਜਰੂਰ ਦਿਖਾਓ। ਅਜਿਹੇ ਮੌਸਮ ਵਿਚ ਖੁੱਲੇ ਜੁੱਤੇ ਪਹਿਨੋ ਜਾਂ ਅਜਿਹੀਆ ਚੱਪਲਾਂ ਪਹਿਨੋ ਜੋ ਆਸਾਨੀ ਨਾਲ ਸੁੱਕ ਜਾਣ। 

tipstips

ਪੈਡੀਕਿਓਰ ਕਿਵੇਂ ਕਰੀਏ - ਪੈਡੀਕਿਓਰ ਕਰਣ ਲਈ ਸਭ ਤੋਂ ਪਹਿਲਾਂ ਪਾਣੀ ਨੂੰ ਹਲਕਾ ਗਰਮ ਕਰ ਲਓ। ਇਸ ਵਿਚ ਅੱਧਾ ਚਮਚ ਹਾਈਡਰੋਜਨ ਪਰਆਕਸਾਇਡ ਜਾਂ ਬਲੀਚ ਐਕਟੀਵੇਟਰ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ 5 ਤੋਂ 6 ਮਿੰਟ ਤੱਕ ਇਸ ਵਿਚ ਪੈਰਾਂ ਨੂੰ ਡੂਬਾ ਕੇ ਰੱਖੋ। ਇਸ ਤੋਂ ਬਾਅਦ ਪੈਰਾਂ ਨੂੰ ਚੰਗੀ ਤਰ੍ਹਾਂ ਪੂੰਝ ਲਓ। ਪੈਰ ਉੱਤੇ ਸਕਰਬ ਲਗਾ ਕੇ 5 ਮਿੰਟ ਲਈ ਛੱਡ ਦਿਓ। ਨਹੁੰਆਂ ਵਿਚ ਚੰਗੀ ਤਰ੍ਹਾਂ ਕੋਲਡ ਕਰੀਮ ਲਗਾਓ ਅਤੇ ਕਿਊਟੀਕਲ ਬਰਸ਼ ਦੀ ਸਹਾਇਤਾ ਨਾਲ ਸਾਫ਼ ਕਰੋ। ਇਸ ਤੋਂ ਬਾਅਦ ਨਹੁੰ ਕੱਟ ਕੇ ਫਾਇਲ ਕਰ ਲਓ। ਹੁਣ ਪੈਰਾਂ ਤੋਂ ਸਕਰਬ ਨੂੰ ਚੰਗੀ ਤਰ੍ਹਾਂ ਰਗੜ ਕੇ ਸਾਫ਼ ਕਰੋ। ਹੁਣ ਪੈਰਾਂ ਉੱਤੇ ਕੋਈ ਵੀ ਕੋਲਡ ਕਰੀਮ ਲਗਾ ਕੇ 3 ਤੋਂ 5 ਮਿੰਟ ਮਾਲਿਸ਼ ਕਰੋ। ਅਖੀਰ ਵਿਚ ਫਰੂਟ ਪੈਕ ਲਗਾ ਲਓ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement