
ਟਰੈਫਿਕ ਪੁਲਿਸ ਨੇ ਇੱਕ ਵਪਾਰੀ ਦੀ ਕਾਰ ਦਾ ਚਲਾਨ ਇਸ ਲਈ ਕੱਟ ਦਿੱਤਾ ਕਿਉਂਕਿ ਉਸਨੇ ਕਾਰ ਚਲਾਉਂਦੇ ਸਮੇਂ ਹੈਲਮੈਟ ਨਹੀਂ ਪਾਇਆ ਸੀ।
ਨਵੀਂ ਦਿੱਲੀ : ਟਰੈਫਿਕ ਪੁਲਿਸ ਨੇ ਇੱਕ ਵਪਾਰੀ ਦੀ ਕਾਰ ਦਾ ਚਲਾਨ ਇਸ ਲਈ ਕੱਟ ਦਿੱਤਾ ਕਿਉਂਕਿ ਉਸਨੇ ਕਾਰ ਚਲਾਉਂਦੇ ਸਮੇਂ ਹੈਲਮੈਟ ਨਹੀਂ ਪਾਇਆ ਸੀ। ਕਾਰ ਚਲਾਉਣ ਦੌਰਾਨ ਹੈਲਮੈਟ ਨਾ ਪਹਿਨਣ 'ਤੇ ਚਲਾਨ ਕੱਟਣ ਤੋਂ ਬਾਅਦ ਵਪਾਰੀ ਹੈਰਾਨ ਅਤੇ ਪ੍ਰੇਸ਼ਾਨ ਹੈ। ਉਥੇ ਹੀ ਐਸਪੀ ਟਰੈਫਿਕ ਇਸ ਮਾਮਲੇ ਦੀ ਜਾਂਚ ਕਰਾਉਣ ਦੀ ਗੱਲ ਕਹਿੰਦੇ ਹੋਏ ਚਲਾਨ ਕਰਦੇ ਸਮੇਂ ਗਲਤ ਬਟਨ ਦਬਣ ਦੀ ਗੱਲ ਕਹਿ ਰਹੇ ਹਨ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਬਰੇਲੀ ਦਾ ਹੈ।
Fines for not wearing helmet
ਐਸਪੀ ਟਰੈਫਿਕ ਦੇ ਸਾਹਮਣੇ ਜਦੋਂ ਵਪਾਰੀ ਅਨੀਸ਼ ਨਰੂਲਾ ਨੇ ਆਪਣੀ ਕਹਾਣੀ ਸੁਣਾਈ ਤਾਂ ਉਹ ਹੈਰਾਨ ਹੋ ਗਏ। ਅਨੀਸ਼ ਨੂੰ ਇਸ ਘਟਨਾ ਦਾ ਪਤਾ ਤੱਦ ਲੱਗਿਆ ਜਦੋਂ ਇਨ੍ਹਾਂ ਦੇ ਕੋਲ ਚਾਲਾਨ ਪਹੁੰਚਿਆ।ਤੱਦ ਇਨ੍ਹਾਂ ਨੂੰ ਪਤਾ ਲੱਗਿਆ ਕਿ ਕਾਰ ਚਲਾਉਂਦੇ ਸਮੇਂ ਇਨ੍ਹਾਂ ਨੇ ਹੈਲਮੈਟ ਨਹੀਂ ਪਾਇਆ ਹੋਇਆ ਸੀ। ਹੇਲਮੇਟ ਨਾ ਪਹਿਨਣ ਦੀ ਵਜ੍ਹਾ ਨਾਲ ਪੁਲਿਸ ਨੇ ਉਨ੍ਹਾਂ ਦਾ 500 ਰੁਪਏ ਦਾ ਚਲਾਨ ਕੱਟ ਦਿੱਤਾ।
Fines for not wearing helmet
ਹੁਣ ਵਪਾਰੀ ਅਨੀਸ਼ ਅਫਸਰਾਂ ਦੇ ਚੱਕਰ ਕੱਟ ਰਹੇ ਹਨ ਅਤੇ ਪੁੱਛ ਰਹੇ ਹਨ ਕੀ ਹੁਣ ਕਾਰ ਚਲਾਉਂਦੇ ਸਮੇਂ ਵੀ ਹੈਲਮੈਟ ਪਹਿਨਣਾ ਪਵੇਗਾ ? ਅਨੀਸ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਕਰੇਟਾ ਕਾਰ ਹੈ ਪਰ ਉਨ੍ਹਾਂ ਦੀ ਕਾਰ ਦੇ ਨੰਬਰ 'ਤੇ ਸਕੂਟੀ ਦਾ ਚਲਾਨ ਕੀਤਾ ਗਿਆ ਹੈ।
Fines for not wearing helmet
ਉਥੇ ਹੀ ਕਾਰ ਚਲਾਉਂਦੇ ਸਮੇਂ ਹੈਲਮੈਟ ਨਾ ਲਗਾਉਣ 'ਤੇ ਚਲਾਣ ਕੱਟਣ ਤੋਂ ਬਾਅਦ ਪੀੜਿਤ ਵਪਾਰੀ ਨੇ ਐਸਪੀ ਟਰੈਫਿਕ ਨੂੰ ਸ਼ਿਕਾਇਤ ਕੀਤੀ। ਇਸ 'ਤੇ ਐਸਪੀ ਟਰੈਫਿਕ ਸੁਭਾਸ਼ ਚੰਦਰ ਗੰਗਵਾਰ ਦਾ ਕਹਿਣਾ ਹੈ ਧਿਆਨ 'ਚ ਮਾਮਲਾ ਆਇਆ ਹੈ ਕਿ ਕਾਰ ਚਲਾ ਰਹੇ ਵਪਾਰੀ ਦਾ ਹੈਲਮੈਟ ਦਾ ਚਲਾਨ ਕੱਟ ਦਿੱਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਟੈਕਨੀਕਲ ਗਲਤੀ ਦੀ ਵਜ੍ਹਾ ਨਾਲ ਚਲਾਨ ਹੋਇਆ ਹੈ। ਵਪਾਰੀ ਐਪਲੀਕੇਸ਼ਨ ਲੈ ਕੇ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।