ਲੋਕਾਂ ਨੂੰ ਮਿਲੀ ਰਾਹਤ, 15 ਦਿਨ ਨਹੀਂ ਕੱਟੇ ਜਾਣਗੇ ਚਲਾਨ, ਚਲਾਨ ਮਸ਼ੀਨ ਹੋਈ ਜਮ੍ਹਾ
Published : Sep 7, 2019, 6:31 pm IST
Updated : Sep 7, 2019, 6:32 pm IST
SHARE ARTICLE
News Traffic Rule
News Traffic Rule

1 ਸਤੰਬਰ ਤੋਂ ਸੋਧਿਆ ਮੋਟਰ ਵ੍ਹੀਕਲ ਐਕਟ-2019 ਲਾਗੂ ਹੋਣ ਤੋਂ ਬਾਅਦ...

ਗੁਰੂਗ੍ਰਾਮ: 1 ਸਤੰਬਰ ਤੋਂ ਸੋਧਿਆ ਮੋਟਰ ਵ੍ਹੀਕਲ ਐਕਟ-2019 ਲਾਗੂ ਹੋਣ ਤੋਂ ਬਾਅਦ 17000 ਤੋਂ ਲੈ ਕੇ 59000 ਰੁਪਏ ਤਕ ਦਾ ਚਲਾਨ ਕੱਟਣ ਵਾਲੀ ਗੁਰੂਗ੍ਰਾਮ ਪੁਲਿਸ ਹੁਣ ਬੈਕਫੁੱਟ 'ਤੇ ਹੈ। ਗ਼ੈਰ-ਅਧਿਕਾਰਤ ਜਾਣਕਾਰੀ ਮੁਤਾਬਿਕ ਅਗਲੇ 15 ਦਿਨਾਂ ਤਕ ਗੁਰੂਗ੍ਰਾਮ ਟ੍ਰੈਫਿਕ ਪੁਲਿਸ ਹੁਣ ਵੱਡੇ ਚਲਾਨ ਕੱਟਣ ਦੀ ਬਜਾਏ ਲੋਕਾਂ ਨੂੰ ਨਵੇਂ ਆਵਾਜਾਈ ਨਿਯਮਾਂ ਬਾਰੇ ਜਾਣਕਾਰੀ ਦੇਵੇਗੀ।

Challan Challan

ਪੁਲਿਸ ਸੂਤਰਾਂ ਦੀ ਮੰਨੀਏ ਤਾਂ ਹੁਣ ਉਹ ਲੋਕਾਂ ਨੂੰ ਨਵੇਂ ਨਿਯਮਾਂ ਬਾਰੇ ਜਾਣਕਾਰੀ ਦੇਵੇਗੀ ਅਤੇ ਅਪੀਲ ਵੀ ਕਰੇਗੀ ਦੋਪਹੀਆ ਤੇ ਚਾਰ ਪਹੀਆ ਵਾਹਨ ਚਾਲਕ ਇਨ੍ਹਾਂ ਨਿਯਮਾਂ ਦੀ ਪਾਲਣਾ ਦੂਸਰਿਆਂ ਸਮੇਤ ਆਪਣੀ ਸੁਰੱਖਿਆ ਲਈ ਵੀ ਕਰਨ। ਅਸਲ ਵਿਚ ਦੋਪਹੀਆ ਤੇ ਚਾਰ ਪਹੀਆ ਵਾਹਨਾਂ ਸਮੇਤ ਹਰ ਤਰ੍ਹਾਂ ਦੇ ਵਾਹਨ ਚਾਲਕਾਂ ਲਈ ਖ਼ੁਸ਼ਖ਼ਬਰੀ ਹੈ। ਦੱਸਿਆ ਜਾ ਰਿਹਾ ਹੈ ਕਿ ਅਗਲੇ 15 ਦਿਨਾਂ ਤਕ ਗੁਰੂਗ੍ਰਾਮ ਪੁਲਿਸ ਜ਼ਿਆਦਾ ਸਖ਼ਤੀ ਨਹੀਂ ਦਿਖਾਏਗੀ ਅਤੇ 17000 ਤੋਂ 59000 ਤਕ ਦੀ ਮੋਟੀ ਰਕਮ ਚਲਾਨ ਦੇ ਰੂਪ 'ਚ ਨਹੀਂ ਵਸੂਲੇਗੀ।

ਲੋਕਾਂ ਵਿਚਕਾਰ ਜਾਗਰੂਕਤਾ ਜ਼ਰੂਰੀ

Challans Of VehiclesChallans Of Vehicles

ਪੁਲਿਸ ਨੇ ਚਲਾਨ ਕੱਟਣ ਦੌਰਾਨ ਇਹ ਵੇਖਿਆ ਕਿ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੈ ਕਿ ਆਵਾਜਾਈ ਦੇ ਕੀ ਨਿਯਮ ਹਨ ਅਤੇ ਕਿਵੇਂ ਉਨ੍ਹਾਂ ਦੀ ਪਾਲਣਾ ਕੀਤੀ ਜਾਵੇ? ਹਾਲਾਂਕਿ, ਇਹ ਸਾਰੇ ਨਿਯਮ ਗੱਡੀ ਖਰੀਦਣ ਦੌਰਾਨ ਅਤੇ ਲਾਇਸੈਂਸ ਬਣਵਾਉਣ ਦੌਰਾਨ ਹੀ ਪਤਾ ਚੱਲ ਜਾਂਦੇ ਹਨ ਪਰ ਲੋਕਾਂ 'ਚ ਆਵਾਜਾਈ ਨਿਯਮਾਂ ਪ੍ਰਤੀ ਨਾਦਾਨੀ ਵੀ ਨਜ਼ਰ ਆਈ। ਇਹੀ ਵਜ੍ਹਾ ਹੈ ਕਿ ਗੁਰੂਗ੍ਰਾਮ ਪੁਲਿਸ ਹੁਣ ਚਾਲਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰੇਗੀ।

ਜਮ੍ਹਾਂ ਹੋਈ ਚਲਾਨ ਕੱਟਣ ਵਾਲੀ ਮਸ਼ੀਨ

ਇਹ ਅਪੁਸ਼ਟ ਜਾਣਕਾਰੀ ਹੀ ਹੈ ਕਿ ਇਲੈਕਟ੍ਰਾਨਿਕ ਚਲਾਨ ਮਸ਼ੀਨ (ਈਸੀਐੱਮ) ਜਮ੍ਹਾਂ ਕਰਵਾ ਲਈ ਗਈ ਹੈ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਅਗਲੇ 15 ਦਿਨ ਤਕ ਗੁਰੂਗ੍ਰਾਮ ਪੁਲਿਸ ਕੋਈ ਚਲਾਨ ਨਹੀਂ ਕੱਟੇਗੀ।

Police Cutting ChallanPolice Cutting Challan

ਕਾਬਿਲੇਗ਼ੌਰ ਹੈ ਕਿ ਇਕ ਸਤੰਬਰ ਨੂੰ ਸੋਧੇ ਮੋਟਰ ਵ੍ਹੀਕਲ ਐਕਟ-2019 ਦੇ ਲਾਗੂ ਹੁੰਦਿਆਂ ਹੀ ਦਿੱਲੀ ਨਾਲ ਲਗਦੇ ਗੁਰੂਗ੍ਰਾਮ 'ਚ ਟ੍ਰੈਫਿਕ ਪੁਲਿਸ ਸਖ਼ਤ ਹੋ ਗਈ। ਇਸ ਦੌਰਾਨ ਸੜਕਾਂ 'ਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੋਟਾ ਚਲਾਨ ਕਰਨ ਦੀਆਂ ਖ਼ਬਰਾਂ ਆਉਣ ਲੱਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement