
ਸ਼ਨੀਵਾਰ ਨੂੰ ਘਰੇਲੂ ਬਾਜ਼ਾਰ 'ਚ ਪੈਟਰੋਲ - ਡੀਜ਼ਲ ਦੇ ਰੇਟ 'ਚ ਕਟੌਤੀ ਦੇਖੀ ਗਈ। ਸ਼ਨੀਵਾਰ ਨੂੰ ਪੈਟਰੋਲ ਦੇ ਰੇਟ 'ਚ 9 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ 'ਚ 5 ਪੈਸੇ ..
ਨਵੀਂ ਦਿੱਲੀ : ਸ਼ਨੀਵਾਰ ਨੂੰ ਘਰੇਲੂ ਬਾਜ਼ਾਰ 'ਚ ਪੈਟਰੋਲ - ਡੀਜ਼ਲ ਦੇ ਰੇਟ 'ਚ ਕਟੌਤੀ ਦੇਖੀ ਗਈ। ਸ਼ਨੀਵਾਰ ਨੂੰ ਪੈਟਰੋਲ ਦੇ ਰੇਟ 'ਚ 9 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ 'ਚ 5 ਪੈਸੇ ਪ੍ਰਤੀ ਲਿਟਰ ਦੀ ਕਮੀ ਦੇਖੀ ਗਈ। ਦੱਸ ਦਈਏ ਕਿ ਪਿਛਲੇ ਤਿੰਨ ਦਿਨਾਂ 'ਚ ਪੈਟਰੋਲ ਕਰੀਬ 25 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਕਰੀਬ 16 ਪੈਸੇ ਪ੍ਰਤੀ ਲਿਟਰ ਤੱਕ ਸਸਤਾ ਹੋਇਆ ਹੈ। ਪੈਟਰੋਲ ਦੀ ਕੀਮਤ 'ਚ 30- 31 ਅਗਸਤ ਤੋਂ ਡੀਜ਼ਲ ਦੀ ਕੀਮਤਾਂ 'ਚ ਕੋਈ ਬਦਲਾਵ ਨਹੀਂ ਹੋ ਰਿਹਾ ਸੀ।
Petrol Diesel Prices
6 ਦਿਨਾਂ ਤੋਂ ਬਾਅਦ 5 ਸਤੰਬਰ ਨੂੰ ਪੈਟਰੋਲ 6 ਪੈਸੇ ਪ੍ਰਤੀ ਲਿਟਰ ਅਤੇ 5 ਦਿਨਾਂ ਬਾਅਦ 5 ਸਤੰਬਰ ਨੂੰ ਡੀਜ਼ਲ ਵੀ 5 ਪੈਸੇ ਪ੍ਰਤੀ ਲਿਟਰ ਸਸਤਾ ਹੋਇਆ ਸੀ। ਇੰਡੀਅਨ ਆਇਲ ਦੀ ਵੈਬਸਾਇਟ ਦੇ ਮੁਤਾਬਕ ਅੱਜ ਪੈਟਰੋਲ ਦੇ ਰੇਟ 'ਚ 9 ਪੈਸੇ ਦੀ ਕਟੌਤੀ ਕੀਤੀ ਗਈ ਜਿਸ ਤੋਂ ਬਾਅਦ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ 'ਚ ਪੈਟਰੋਲ 71.77 ਰੁਪਏ, 77 46 ਰੁਪਏ, 74.50 ਰੁਪਏ ਅਤੇ 74.57 ਰੁਪਏ ਪ੍ਰਤੀ ਲਿਟਰ ਦੇ ਪੱਧਰ 'ਤੇ ਪਹੁੰਚ ਗਿਆ।
Petrol Diesel Prices
ਉਥੇ ਹੀ ਡੀਜ਼ਲ ਦੀਆਂ ਕੀਮਤਾਂ 'ਚ 5 ਪੈਸੇ ਦੀ ਕਟੌਤੀ ਤੋਂ ਬਾਅਦ ਅੱਜ ਦਿੱਲੀ 'ਚ ਡੀਜ਼ਲ 65.09 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ। ਉਥੇ ਹੀ ਮੁੰਬਈ, ਕੋਲਕਾਤਾ ਅਤੇ ਚੇਨਈ 'ਚ ਪੈਟਰੋਲ ਲਈ ਗ੍ਰਾਹਕਾਂ ਨੂੰ 68.26 ਰੁਪਏ, 67.50 ਰੁਪਏ ਅਤੇ 68.79 ਰੁਪਏ ਪ੍ਰਤੀ ਲਿਟਰ ਭੁਗਤਾਨ ਕਰਨਾ ਪੈ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।