ਕੋਵਿਡ-19 ਦੀ ਕੋਈ ਵੀ ਵੈਕਸੀਨ 50 ਫ਼ੀ ਸਦੀ ਤੋਂ ਵੱਧ ਅਸਰਦਾਰ ਨਹੀਂ : WHO
Published : Sep 7, 2020, 7:45 am IST
Updated : Sep 7, 2020, 7:45 am IST
SHARE ARTICLE
file photo
file photo

ਕੋਰੋਨ ਵਾਇਰਸ ਲਾਗ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਦੁਨੀਆਂ ਭਰ 'ਚ ਕੋਵਿਡ-19 ਵੈਕਸੀਨ ਬਣਾਉਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।

ਕੋਰੋਨ ਵਾਇਰਸ ਲਾਗ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਦੁਨੀਆਂ ਭਰ 'ਚ ਕੋਵਿਡ-19 ਵੈਕਸੀਨ ਬਣਾਉਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ 'ਚੋਂ ਬਹੁਤ ਸਾਰੇ ਦੇਸ਼ਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵੈਕਸੀਨ ਪ੍ਰੀਖਣ ਦੇ ਆਖ਼ਰੀ ਪੜਾਅ 'ਚ ਹੈ।

WHOWHO

ਹਾਲਾਂਕਿ, ਇਨ੍ਹਾਂ ਸਾਰੀਆਂ ਰੀਪੋਰਟਾਂ ਦੇ ਵਿਚਕਾਰ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਕੋਰੋਨਾ ਵੈਕਸੀਨ ਬਾਰੇ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਡਬਲਿਊ.ਐਚ.ਓ. ਨੇ ਕਿਹਾ ਹੈ ਕਿ ਸਾਡੇ ਮਾਪਦੰਡਾਂ ਅਨੁਸਾਰ, ਕਲੀਨਿਕਲ ਪ੍ਰੀਖਣ ਦੇ ਤਕਨੀਕੀ ਪੜਾਅ 'ਤੇ ਪਹੁੰਚੀ ਕੋਈ ਵੀ ਵੈਕਸੀਨ ਕੋਰੋਨਾ ਵਾਇਰਸ ਦੇ ਉਤੇ 50 ਫ਼ੀ ਸਦੀ ਵੀ ਪ੍ਰਭਾਵਸ਼ਾਲੀ ਨਹੀਂ ਹੈ।

Corona VaccineCorona Vaccine

ਸਿਰਫ਼ ਇਹ ਹੀ ਨਹੀਂ, ਇਸ ਅੰਤਰਰਾਸ਼ਟਰੀ ਸੰਗਠਨ ਨੇ ਇਹ ਵੀ ਕਿਹਾ ਕਿ ਸਾਨੂੰ ਉਮੀਦ ਨਹੀਂ ਕਿ ਅਗਲੇ ਸਾਲ ਯਾਨੀ 2021 ਤਕ ਵਿਸ਼ਵ ਦੇ ਸਾਰੇ ਲੋਕ ਵੈਕਸੀਨ ਦੀ ਖ਼ੁਰਾਕ ਲੈਣ ਦੇ ਯੋਗ ਹੋ ਜਾਣਗੇ।

 covid 19 covid 19

ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਮਾਰਗਰੇਟ ਹੈਰਿਸ ਨੇ ਜਿਨੇਵਾ 'ਚ ਕਿਹਾ ਕਿ ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦੇ ਬਹੁਤ ਸਾਰੇ ਟੀਕੇ ਅਡਵਾਂਸ ਕਲੀਨਿਕਲ ਪੜਾਅ ਵਿਚ ਹਨ, ਹਾਲਾਂਕਿ, ਕਿਸੇ ਵੀ ਟੀਕੇ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਹਨ।

coronaviruscoronavirus

ਉਨ੍ਹਾਂ ਕਿਹਾ ਕਿ ਅਸੀਂ ਅਗਲੇ ਸਾਲ ਦੇ ਮੱਧ ਤਕ ਵਿਆਪਕ ਟੀਕਾਕਰਨ ਦੀ ਉਮੀਦ ਨਹੀਂ ਕਰ ਰਹੇ ਹਾਂ। ਮਾਰਗਰੇਟ ਨੇ ਅੱਗੇ ਕਿਹਾ ਕਿ ਫੇਜ਼ 3 ਦੀ ਪ੍ਰੀਖਣ 'ਚ ਵਧੇਰੇ ਸਮਾਂ ਲੱਗ ਰਿਹਾ ਹੈ ਕਿਉਂਕਿ ਅਸੀਂ ਇਹ ਵੇਖਣਾ ਚਾਹੁੰਦੇ ਹਾਂ ਕਿ ਉਹ ਟੀਕੇ ਦੇ ਕੋਰੋਨਾ ਵਿਰੁਧ ਕਿੰਨੀ ਸੁਰੱਖਿਆ ਪ੍ਰਦਾਨ ਕਰਦੀ ਹੈ ਅਤੇ ਇਸ ਦੇ ਕੋਈ ਮਾੜੇ ਪ੍ਰਭਾਵ ਤਾਂ ਨਹੀਂ ਹਨ।

Coronavirus antibodiesCoronavirus antibodies

ਜਾਰਜੀਆ ਯੂਨੀਵਰਸਿਟੀ 'ਚ ਵੈਕਸੀਨ ਅਤੇ ਇਮਿਊਨਲੋਜੀ ਸੈਂਟਰ ਦੇ ਡਾਇਰੈਕਟਰ, ਟੇਡ ਰਾਸ ਨੇ ਇਸ ਸੰਭਾਵਨਾ ਦਾ ਪ੍ਰਗਟਾਵਾ ਕੀਤਾ ਕਿ ਕੋਰੋਨਾ ਲਈ ਪਹਿਲੀ ਵੈਕਸੀਨ ਇੰਨੀ ਪ੍ਰਭਾਵਸ਼ਾਲੀ ਨਹੀਂ ਹੋ ਸਕਦੀ।

Covid-19Covid-19

ਟੇਡ ਰਾਸ ਕੋਰੋਨਾ ਵਾਇਰਸ ਦੇ ਟੀਕੇ 'ਤੇ ਵੀ ਕੰਮ ਕਰ ਰਿਹਾ ਹੈ ਜੋ ਕਿ 2021 ਵਿਚ ਕਲੀਨਿਕਲ ਪ੍ਰੀਖਣ ਦੇ ਪੜਾਅ 'ਤੇ ਜਾਵੇਗਾ। ਕੁਝ ਹੋਰ ਖੋਜਕਰਤਾਵਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਾਨੂੰ ਇਕੋ ਰਣਨੀਤੀ 'ਤੇ ਬਹੁਤ ਜ਼ਿਆਦਾ ਉਮੀਦਾਂ ਨਾਲ ਨਹੀਂ ਬੈਠਣਾ ਚਾਹੀਦਾ।

corona vaccinecorona vaccine

ਦੁਨੀਆਂ ਭਰ ਦੀਆਂ ਲੈਬਾਂ 'ਚ 88 ਟੀਕੇ ਪ੍ਰੀ-ਕਲੀਨਿਕਲ ਪ੍ਰੀਖਣ ਪੜਾਅ ਵਿਚ ਹਨ। ਇਨ੍ਹਾਂ 'ਚੋਂ 67 ਵੈਕਸੀਨ ਨਿਰਮਾਤਾ 2021 ਦੇ ਅੰਤ 'ਚ ਪਹਿਲਾ ਕਲੀਨਿਕਲ ਪ੍ਰੀਖਣ ਸ਼ੁਰੂ ਕਰਨਗੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement