PUBG ਬੈਨ ਹੋਣ 'ਤੇ ਵਿਦਿਆਰਥੀ ਹੋਇਆ ਦੁਖੀ, ਕੀਤੀ ਖੁਦਕੁਸ਼ੀ 
Published : Sep 7, 2020, 3:11 pm IST
Updated : Sep 7, 2020, 3:11 pm IST
SHARE ARTICLE
PUBG Ban
PUBG Ban

ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿਚ ਪਬਜੀ (PUBG) ਗੇਮ ਨਾ ਖੇਡ ਸਕਣ ਤੋਂ ਪਰੇਸ਼ਾਨ 21 ਸਾਲਾ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ।

ਨਵੀਂ ਦਿੱਲੀ - ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿਚ ਪਬਜੀ (PUBG) ਗੇਮ ਨਾ ਖੇਡ ਸਕਣ ਤੋਂ ਪਰੇਸ਼ਾਨ 21 ਸਾਲਾ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਇਹ ਮਾਮਲਾ ਚੱਕਦਾਹ ਥਾਣਾ ਖੇਤਰ ਦੇ ਪੁਰਬਾ ਲਾਲਪੁਰ ਦਾ ਹੈ। ਪੁਲਿਸ ਨੇ ਦੱਸਿਆ ਕਿ ਆਈਟੀਆਈ ਦੇ ਵਿਦਿਆਰਥੀ ਪ੍ਰੀਤਮ ਹਲਦਾਰ ਨੇ ਐਤਵਾਰ ਨੂੰ ਆਪਣੇ ਕਮਰੇ ਵਿਚ ਖੁਦਕੁਸ਼ੀ ਕਰ ਲਈ। ਉਸ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਬੇਟਾ PUBG ਉਤੇ ਪਾਬੰਦੀ ਲੱਗਣ ਤੋਂ ਬਾਅਦ ਪਰੇਸ਼ਾਨ ਰਹਿਣ ਲੱਗ ਗਿਆ।

23-year-old farmer committed suicidesuicide

ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਫਿਲਹਾਲ ਇਸ ਸਬੰਧ ਵਿਚ ਗੈਰ ਕੁਦਰਤੀ ਮੌਤ ਦਾ ਕੇਸ ਦਰਜ ਕੀਤਾ ਗਿਆ ਹੈ।
ਇਕ ਨਿਊਜ਼ ਏਜੰਸੀ ਅਨੁਸਾਰ, ਵਿਦਿਆਰਥੀ ਦੀ ਮਾਂ ਰਤਨਾ ਨੇ ਦੱਸਿਆ, “ਐਤਵਾਰ ਸਵੇਰੇ ਉਹ ਨਾਸ਼ਤੇ ਤੋਂ ਬਾਅਦ ਕਮਰੇ ਵਿਚ ਗਿਆ ਸੀ। ਜਦੋਂ ਉਹ ਉਸ ਨੂੰ ਦੁਪਹਿਰ ਦੇ ਖਾਣੇ ਲਈ ਬੁਲਾਉਣ ਗਈ ਤਾਂ ਉਸ ਦਾ ਕਮਰਾ ਅੰਦਰੋਂ ਬੰਦ ਸੀ।

PUBGPUBG

ਵਾਰ ਵਾਰ ਖੜਕਾਉਣ ਤੋਂ ਬਾਅਦ ਵੀ ਪ੍ਰੀਤਮ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਮੈਂ ਗੁਆਂਢੀਆਂ ਨੂੰ ਬੁਲਾਇਆ, ਜਦੋਂ ਉਨ੍ਹਾਂ ਨੇ ਦਰਵਾਜ਼ਾ ਤੋੜਿਆ ਅਤੇ ਕਮਰੇ ਵਿਚ ਦਾਖਲ ਹੋਏ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕੀ ਹੋਈ ਸੀ। ਰਤਨਾ ਨੇ ਦਾਅਵਾ ਕੀਤਾ ਕਿ ਉਸ ਦਾ ਬੇਟਾ ਪਬਜੀ ਖੇਡਣ ਕਾਰਨ ਉਦਾਸ ਸੀ। ਪੁਲਿਸ ਨੇ ਕਿਹਾ ਕਿ ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਲੱਗਦਾ ਹੈ

Father commits suicidesuicide

ਕਿ ਪ੍ਰੀਤਮ ਨੇ ਮੋਬਾਈਲ ਗੇਮ ਨਾ ਖੇਡ ਸਕਣ ਕਾਰਨ ਖੁਦਕੁਸ਼ੀ ਕੀਤੀ ਹੈ। ਪ੍ਰੀਤਮ ਦੇ ਪਿਤਾ ਵਿਸ਼ਵਵਿਤ ਹਲਦਾਰ ਰਿਟਾਇਰਡ ਆਰਮੀਮੈਨ ਹਨ। ਮਾਂ ਰਤਨ ਇਕ ਘਰੇਲੂ ਔਰਤ ਹੈ। ਪ੍ਰੀਤਮ ਦੀ ਇਕ ਛੋਟੀ ਭੈਣ ਵੀ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸਰਕਾਰ ਨੇ ਪਬਜੀ ਸਮੇਤ ਚੀਨ ਦੇ 118 ਐਪਸ ਉੱਤੇ ਪਾਬੰਦੀ ਲਗਾਈ ਸੀ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement