
ਅਧਿਕਾਰੀ ਨੇ ਦੱਸਿਆ ਕਿ ਸੰਦੀਪ ਅਤੇ ਸਾਹਿਲ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਹ ਪੀੜਤਾ ਨਾਲ ਨਾਰਾਜ਼ ਸਨ
ਪੁਣੇ - ਪੁਲਿਸ ਨੇ ਪਿਛਲੇ ਮਹੀਨੇ ਪੁਣੇ ਵਿਚ ਇੱਕ 62 ਸਾਲਾ ਔਰਤ ਦੀ ਹੱਤਿਆ ਦਾ ਭੇਤ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ 'ਚ ਔਰਤ ਦੇ ਬੇਟੇ ਅਤੇ ਪੋਤੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਕ ਪੁਲਿਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਔਰਤ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਬੋਰੀ 'ਚ ਭਰ ਕੇ ਨਦੀ 'ਚ ਸੁੱਟ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮ੍ਰਿਤਕ ਦੇ ਪੁੱਤਰ ਸੰਦੀਪ ਗਾਇਕਵਾੜ ਅਤੇ ਪੋਤੇ ਸਾਹਿਲ ਵਜੋਂ ਹੋਈ ਹੈ, ਜਿਨ੍ਹਾਂ ਨੇ ਇਸ ਭਿਆਨਕ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਮੁਤਾਬਕ ਮ੍ਰਿਤਕ ਊਸ਼ਾ ਗਾਇਕਵਾੜ ਨੇ ਬੇਟੇ ਅਤੇ ਪੋਤੇ ਨੂੰ ਘਰ ਛੱਡਣ ਲਈ ਕਿਹਾ ਸੀ, ਜਿਸ ਤੋਂ ਉਹ ਨਾਰਾਜ਼ ਹੋ ਗਏ। ਇਸੇ ਕਾਰਨ ਦੋਵਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ, ''5 ਅਗਸਤ ਨੂੰ ਸੰਦੀਪ ਅਤੇ ਸਾਹਿਲ ਨੇ ਮੁਧਵਾ ਪੁਲਿਸ ਸਟੇਸ਼ਨ 'ਚ ਊਸ਼ਾ ਗਾਇਕਵਾੜ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਕਿ ਪੀੜਤ ਦੀ ਧੀ ਸ਼ੀਤਲ ਕਾਂਬਲੇ ਨੇ ਵੀ ਊਸ਼ਾ ਗਾਇਕਵਾੜ ਦੇ ਲਾਪਤਾ ਹੋਣ ਵਿਚ ਪਿਓ-ਪੁੱਤ ਦੀ ਸੰਭਾਵਿਤ ਭੂਮਿਕਾ ਬਾਰੇ ਐਫਆਈਆਰ ਦਰਜ ਕਰਵਾਈ ਸੀ।
ਅਧਿਕਾਰੀ ਨੇ ਦੱਸਿਆ ਕਿ ਸੰਦੀਪ ਅਤੇ ਸਾਹਿਲ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਹ ਪੀੜਤਾ ਨਾਲ ਨਾਰਾਜ਼ ਸਨ ਕਿਉਂਕਿ ਔਰਤ ਕੋਲ ਕੇਸ਼ਵ ਨਗਰ ਇਲਾਕੇ 'ਚ ਇਕ ਘਰ ਅਤੇ ਸੋਨੇ ਦੇ ਗਹਿਣੇ ਸਨ। ਜਿਸ ਨੂੰ ਉਸਨੇ ਦੇਣ ਤੋਂ ਇਨਕਾਰ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਵੱਲੋਂ ਔਰਤ ਦਾ ਦੋਹਤੇ ਸਾਹਿਲ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਫਿਰ ਉਸ ਨੇ ਇੱਕ ਇਲੈਕਟ੍ਰਿਕ ਕਟਰ ਮਸ਼ੀਨ ਖਰੀਦੀ ਅਤੇ ਸਬੂਤ ਨਸ਼ਟ ਕਰਨ ਲਈ, ਉਸ ਦੀ ਲਾਸ਼ ਦੇ ਟੁਕੜੇ ਕਰ ਦਿੱਤੇ ਅਤੇ ਟੁਕੜਿਆਂ ਨੂੰ ਬੋਰੀ ਵਿੱਚ ਭਰ ਕੇ ਨਦੀ ਵਿੱਚ ਸੁੱਟ ਦਿੱਤਾ।" 23 ਅਗਸਤ ਨੂੰ ਪੁਣੇ ਤੋਂ ਕਰੀਬ 25 ਕਿਲੋਮੀਟਰ ਦੂਰ ਥੇਊਰ 'ਚ ਮੁਥਾ ਨਦੀ ਦੇ ਕੰਢੇ 'ਤੇ ਔਰਤ ਦੀ ਲਾਸ਼ ਤੈਰਦੀ ਹੋਈ ਮਿਲੀ ਸੀ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਸਬੂਤ ਮਿਟਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।