
2019 'ਚ ਇਸਰੋ ਨੇ ਆਪਣੇ 'ਚੰਦ੍ਰਯਾਨ2' ਅਭਿਆਨ ਤਹਿਤ ਲੈਂਡਰ 'ਵਿਕਰਮ' ਨੂੰ ਚੰਦ 'ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਸੀ
7 ਸਤੰਬਰ- ਭਾਰਤ ਤੇ ਸੰਸਾਰ ਨਾਲ ਜੁੜੀਆਂ ਅਨੇਕਾਂ ਵੱਡੀਆਂ ਘਟਨਾਵਾਂ ਆਪਣੀਆਂ ਬੁੱਕਲ਼ 'ਚ ਸਮੋਈ ਬੈਠੀ ਹੈ 7 ਸਤੰਬਰ ਦੀ ਤਰੀਕ। ਸਾਲ 2011 'ਚ ਇਸ ਤਰੀਕ ਨੂੰ ਦਿੱਲੀ ਉੱਚ-ਅਦਾਲਤ ਦੇ ਗੇਟ ਨੰਬਰ 5 ਦੇ ਬਾਹਰ ਸੂਟਕੇਸ 'ਚ ਰੱਖੇ ਇੱਕ ਬੰਬ ਦੇ ਧਮਾਕੇ 'ਚ 17 ਲੋਕਾਂ ਦੀ ਮੌਤ ਹੋ ਗਈ ਸੀ, ਅਤੇ 76 ਲੋਕ ਜ਼ਖ਼ਮੀ ਹੋਏ ਸਨ। ਇਸ ਘਟਨਾ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਹਰਕਤ-ਉਲ-ਜਿਹਾਦ ਇਸਲਾਮੀ ਨੇ ਲਈ ਸੀ। ਇਸ ਦਿਨ ਤੋਂ ਬਾਅਦ ਇਹ ਤਰੀਕ ਭਾਰਤ ਦੇ ਇਤਿਹਾਸ 'ਚ ਇੱਕ ਦਰਦਨਾਕ ਯਾਦ ਬਣ ਕੇ ਦਰਜ ਹੋ ਗਈ।
ਇਸ ਤੋਂ ਇਲਾਵਾ, ਇਹ ਤਰੀਕ ਭਾਰਤ ਲਈ ਇੱਕ ਵੱਡੀ ਪੁਲਾੜ ਉਪਲਬਧੀ ਵਜੋਂ ਵੀ ਜਾਣੀ ਜਾ ਸਕਦੀ ਸੀ, ਜਦੋਂ 2019 'ਚ ਇਸਰੋ ਨੇ ਆਪਣੇ 'ਚੰਦ੍ਰਯਾਨ2' ਅਭਿਆਨ ਤਹਿਤ ਲੈਂਡਰ 'ਵਿਕਰਮ' ਨੂੰ ਚੰਦ 'ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਬਦਕਿਸਮਤੀ ਨਾਲ ਚੰਦ ਦੀ ਸਤ੍ਹਾ ਤੋਂ ਮਹਿਜ਼ 2.1 ਕਿਲੋਮੀਟਰ ਦੀ ਦੂਰੀ 'ਤੇ ਲੈਂਡਰ ਦਾ ਜ਼ਮੀਨੀ ਸਟੇਸ਼ਨ ਤੋਂ ਸੰਪਰਕ ਟੁੱਟ ਗਿਆ। ਵਿਗਿਆਨੀਆਂ ਦੀ ਕਈ ਸਾਲਾਂ ਦੀ ਮਿਹਨਤ 'ਤੇ ਵੀ ਪਾਣੀ ਫ਼ਿਰ ਗਿਆ, ਅਤੇ ਦੇਸ਼ਵਾਸੀਆਂ ਨੂੰ ਵੀ ਭਾਰੀ ਮਾਯੂਸੀ ਹੋਈ।
ਭਾਰਤ ਤੇ ਸੰਸਾਰ ਦੇ ਇਤਿਹਾਸ 'ਚ 7 ਸਤੰਬਰ ਦੀ ਤਰੀਕ ਨਾਲ ਜੁੜੀਆਂ ਅਨੇਕਾਂ ਮਹੱਤਵਪੂਰਨ ਘਟਨਾਵਾਂ ਦਾ ਸਿਲਸਿਲੇਵਾਰ ਬਿਓਰਾ ਇਸ ਪ੍ਰਕਾਰ ਹੈ:-
1812: ਨੈਪੋਲੀਅਨ ਨੇ ਰੂਸੀ ਫ਼ੌਜ ਨੂੰ ਹਰਾਇਆ।
1822: ਬ੍ਰਾਜ਼ੀਲ ਨੇ ਪੁਰਤਗਾਲ ਤੋਂ ਆਪਣੀ ਅਜ਼ਾਦੀ ਦਾ ਐਲਾਨ ਕੀਤਾ।
1906: ਬੈਂਕ ਆਫ਼ ਇੰਡੀਆ ਦੀ ਸਥਾਪਨਾ ਹੋਈ।
1921: ਮਿਸ ਅਮਰੀਕਾ ਮੁਕਾਬਲੇ ਦੀ ਸ਼ੁਰੂਆਤ ਹੋਈ।
1923: ਵਿਆਨਾ ਵਿੱਚ ਇੰਟਰਪੋਲ ਦੀ ਸਥਾਪਨਾ।
1927: ਫ਼ਿਲੀਓ ਟੇਲਰ ਨੂੰ ਇੱਕ ਪੂਰੀ ਤਰ੍ਹਾਂ ਇਲੈਕਟ੍ਰਾਨਿਕ ਟੀਵੀ ਬਣਾਉਣ ਵਿੱਚ ਸਫ਼ਲਤਾ ਮਿਲੀ।
1931: ਲੰਡਨ ਵਿੱਚ ਗੋਲਮੇਜ਼ ਕਾਨਫਰੰਸ ਦਾ ਦੂਜਾ ਸੈਸ਼ਨ ਸ਼ੁਰੂ ਹੋਇਆ।
1940: ਦੂਜੇ ਵਿਸ਼ਵ ਯੁੱਧ ਦੌਰਾਨ, ਜਰਮਨੀ ਨੇ ਆਪਣੀ ਹਵਾਈ ਸੈਨਾ ਰਾਹੀਂ ਬ੍ਰਿਟਿਸ਼ ਸ਼ਹਿਰਾਂ 'ਤੇ ਬੰਬਾਰੀ ਸ਼ੁਰੂ ਕੀਤੀ।
1963: ਅਸ਼ੋਕ ਚੱਕਰ ਫ਼ਲਾਇਟ ਅਟੈਂਡੈਂਟ ਜੇਤੂ ਨੀਰਜਾ ਭਨੋਟ ਦਾ ਚੰਡੀਗੜ੍ਹ ਵਿਖੇ ਜਨਮ ਹੋਇਆ। ਹਾਈਜੈਕ ਹੋਏ ਜਹਾਜ਼ ਦੇ ਯਾਤਰੀਆਂ ਨੂੰ ਬਚਾਉਂਦੇ ਹੋਏ ਨੀਰਜਾ ਦੀ ਜਾਨ ਚਲੀ ਗਈ ਸੀ।
1986: ਬਿਸ਼ਪ ਡੇਸਮੰਡ ਟੂਟੂ ਕੇਪ ਟਾਊਨ ਦੇ ਪਹਿਲੇ ਕਾਲੇ ਆਰਕਬਿਸ਼ਪ ਬਣੇ।
2008: ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ਤਹਿਤ, ਐਨ.ਐਸ.ਜੀ. ਦੇ 45 ਮੈਂਬਰਾਂ ਨੇ ਭਾਰਤ ਨੂੰ ਅੰਤਰਰਾਸ਼ਟਰੀ ਭਾਈਚਾਰੇ ਤੋਂ ਪ੍ਰਮਾਣੂ ਵਪਾਰ ਵਿੱਚ ਛੋਟ ਦਿੱਤੀ।
2009: ਭਾਰਤ ਦੇ ਪੰਕਜ ਅਡਵਾਨੀ ਨੇ ਵਿਸ਼ਵ ਪੇਸ਼ੇਵਰ ਬਿਲੀਅਰਡਸ ਖਿਤਾਬ ਜਿੱਤਿਆ।
2011: ਦਿੱਲੀ ਹਾਈ ਕੋਰਟ ਦੇ ਗੇਟ ਨੰਬਰ 5 ਦੇ ਬਾਹਰ ਬੰਬ ਧਮਾਕੇ ਵਿੱਚ 17 ਲੋਕਾਂ ਦੀ ਮੌਤ, ਅਤੇ 76 ਲੋਕ ਜ਼ਖ਼ਮੀ ਹੋਏ।
2019: ਭਾਰਤ ਦਾ ਚੰਦਰਯਾਨ-2 ਮਿਸ਼ਨ ਅਸਫ਼ਲ ਰਿਹਾ, ਲੈਂਡਰ 'ਵਿਕਰਮ' ਦਾ ਚੰਦਰਮਾ 'ਤੇ ਉੱਤਰਨ ਤੋਂ ਠੀਕ ਪਹਿਲਾਂ ਧਰਤੀ ਦੇ ਕੰਟਰੋਲ ਕੇਂਦਰ ਨਾਲੋਂ ਸੰਪਰਕ ਟੁੱਟ ਗਿਆ।
2020: ਵਿਸ਼ਵ-ਵਿਆਪੀ ਕੋਵਿਡ-19 ਮਹਾਂਮਾਰੀ ਕਾਰਨ 169 ਦਿਨ ਬੰਦ ਰਹਿਣ ਤੋਂ ਬਾਅਦ, ਦਿੱਲੀ ਮੈਟਰੋ ਨੇ 'ਯੈਲੋ ਲਾਈਨ' 'ਤੇ ਆਪਣੀਆਂ ਸੀਮਤ ਸੇਵਾਵਾਂ ਮੁੜ ਸ਼ੁਰੂ ਕੀਤੀਆਂ।