ਸ੍ਰੀਨਗਰ ਦੀਆਂ ਅੱਠ ਵਿਧਾਨ ਸਭਾ ਸੀਟਾਂ ਵਿਚੋਂ ਛੇ ਵਿਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਵੱਧ ਹੈ
ਸ਼੍ਰੀਨਗਰ : ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ’ਚ 25 ਸਤੰਬਰ ਨੂੰ ਸ਼੍ਰੀਨਗਰ ਜ਼ਿਲ੍ਹੇ ਦੀਆਂ 8 ਸੀਟਾਂ ’ਤੇ ਹੋਣ ਵਾਲੀ ਵੋਟਿੰਗ ’ਚ ਮਹਿਲਾ ਵੋਟਰਾਂ ਦੀ ਗਿਣਤੀ ਮਰਦਾਂ ਨਾਲੋਂ ਜ਼ਿਆਦਾ ਹੈ। ਅਧਿਕਾਰੀਆਂ ਨੇ ਇੱਥੇ ਇਹ ਜਾਣਕਾਰੀ ਦਿਤੀ।
ਇਨ੍ਹਾਂ ਸੀਟਾਂ ’ਤੇ ਕੁਲ 7,74,462 ਰਜਿਸਟਰਡ ਵੋਟਰ ਹਨ, ਜਿਨ੍ਹਾਂ ’ਚ 3,87,778 ਔਰਤਾਂ ਅਤੇ 3,86,654 ਮਰਦ ਸ਼ਾਮਲ ਹਨ। ਇੱਥੇ 30 ਤੀਜੇ ਲਿੰਗ ਦੇ ਵੋਟਰ ਹਨ।
ਅੱਠ ਵਿਧਾਨ ਸਭਾ ਸੀਟਾਂ ਵਿਚੋਂ ਛੇ ਵਿਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਵੱਧ ਹੈ, ਇਸ ਤੋਂ ਇਲਾਵਾ ਸੈਂਟਰਲ ਸ਼ਾਲਟੇਂਗ ਅਤੇ ਈਦਗਾਹ ਹਲਕੇ ਸ਼ਾਮਲ ਹਨ। ਚੋਣ ਕਮਿਸ਼ਨ ਨੇ 932 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਹਨ, ਜਿਨ੍ਹਾਂ ਵਿਚੋਂ 885 ਸ਼ਹਿਰਾਂ ਵਿਚ ਅਤੇ 47 ਪਿੰਡਾਂ ਵਿਚ ਹਨ।
ਸ੍ਰੀਨਗਰ ਦੇ ਅੱਠ ਵਿਧਾਨ ਸਭਾ ਹਲਕਿਆਂ ’ਚੋਂ ਜਦੀਬਲ ’ਚ ਸੱਭ ਤੋਂ ਵੱਧ 1,12,864 ਰਜਿਸਟਰਡ ਵੋਟਰ ਹਨ, ਜਿਨ੍ਹਾਂ ’ਚ 56,408 ਪੁਰਸ਼, 56,451 ਔਰਤਾਂ ਅਤੇ 5 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ।
ਜਦੀਬਲ ਹਲਕੇ ’ਚ ਸੱਭ ਤੋਂ ਵੱਧ 143 ਪੋਲਿੰਗ ਸਟੇਸ਼ਨ ਵੀ ਹਨ ਤਾਂ ਜੋ ਸਾਰੇ ਰਜਿਸਟਰਡ ਵੋਟਰ ਸੁਚਾਰੂ ਢੰਗ ਨਾਲ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।