
ਖੋਜਕਰਤਾਵਾਂ ਨੇ 12 ਮਹੀਨਿਆਂ ਤਕ 6,000 ਤੋਂ ਵੱਧ ਲੋਕਾਂ ਦਾ ਅਧਿਐਨ ਕੀਤਾ ਅਤੇ ਪਾਇਆ ਕਿ ਪਾਲਤੂ ਜਾਨਵਰਾਂ ਦੇ ਮਾਲਕ ਲੋਕਾਂ ਦੀ ਮਾਨਸਿਕ ਸਿਹਤ ਉਨ੍ਹਾਂ ਲੋਕਾਂ ਨਾਲੋਂ ਥੋੜ੍ਹੀ ਬਦਤਰ ਸੀ
pet owners : ਇਕ ਤਾਜ਼ਾ ਅਧਿਐਨ ’ਚ ਕਿਹਾ ਗਿਆ ਹੈ ਕਿ ਪਾਲਤੂ ਜਾਨਵਰ ਰੱਖਣ ਦੇ ਫਾਇਦੇ ਵਧਾ-ਚੜ੍ਹਾ ਕੇ ਪੇਸ਼ ਕੀਤੇ ਜਾਂਦੇ ਹਨ। ਖੋਜਕਰਤਾਵਾਂ ਨੇ 12 ਮਹੀਨਿਆਂ ਤਕ 6,000 ਤੋਂ ਵੱਧ ਲੋਕਾਂ ਦਾ ਅਧਿਐਨ ਕੀਤਾ ਅਤੇ ਪਾਇਆ ਕਿ ਪਾਲਤੂ ਜਾਨਵਰਾਂ ਦੇ ਮਾਲਕ ਲੋਕਾਂ ਦੀ ਮਾਨਸਿਕ ਸਿਹਤ ਉਨ੍ਹਾਂ ਲੋਕਾਂ ਨਾਲੋਂ ਥੋੜ੍ਹੀ ਬਦਤਰ ਸੀ ਜਿਨ੍ਹਾਂ ਕੋਲ ਪਾਲਤੂ ਜਾਨਵਰ ਨਹੀਂ ਸਨ।
ਇਹ ਨਤੀਜੇ ਆਮ ਧਾਰਨਾ ਦੇ ਉਲਟ ਹਨ ਕਿ ਪਾਲਤੂ ਜਾਨਵਰਾਂ ਦੇ ਮਾਲਕਾਂ ਦੀ ਮਾਨਸਿਕ ਸਿਹਤ ਬਿਹਤਰ ਹੁੰਦੀ ਹੈ। ਹਾਲਾਂਕਿ, ਇਕੱਲੇ ਰਹਿਣ ਵਾਲੇ ਭਾਗੀਦਾਰਾਂ ਦੇ ਇਕ ਛੋਟੇ ਸਮੂਹ ’ਚ, ਪਾਲਤੂ ਜਾਨਵਰਾਂ ਵਾਲੇ ਲੋਕਾਂ ਨੂੰ ਪਾਲਤੂ ਜਾਨਵਰਾਂ ਤੋਂ ਬਿਨਾਂ ਲੋਕਾਂ ਨਾਲੋਂ ਘੱਟ ਇਕੱਲੇਪਣ ਦਾ ਅਨੁਭਵ ਕਰਦੇ ਵੇਖਿਆ ਗਿਆ।
ਡੈਨਮਾਰਕ ਦੀ ਆਰਹਸ ਯੂਨੀਵਰਸਿਟੀ ਦੀ ਖੋਜਕਰਤਾ ਕ੍ਰਿਸਟੀਨ ਪਾਰਸਨਸ ਨੇ ਕਿਹਾ, ‘‘ਹਾਲਾਂਕਿ ਇਸ ਵਿਸ਼ੇ ’ਤੇ ਖੋਜ ਦੇ ਰਲਵੇਂ-ਮਿਲਵੇਂ ਨਤੀਜੇ ਸਾਹਮਣੇ ਆਏ ਹਨ, ਪਰ ਸਾਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਪਾਲਤੂ ਜਾਨਵਰਾਂ ਦੇ ਮਾਲਕਾਂ ਨੇ ਕੋਵਿਡ ਮਹਾਂਮਾਰੀ ਦੌਰਾਨ ਥੋੜ੍ਹਾ ਜਿਹਾ ਉਦਾਸੀਨਤਾ ਅਤੇ ਚਿੰਤਾ ਦਾ ਅਨੁਭਵ ਕੀਤਾ।’’
ਪਾਰਸਨਸ, ‘‘ਇਹ ਇਕ ਵਿਆਪਕ ਜਨਤਕ ਧਾਰਨਾ ਦੇ ਉਲਟ ਹੈ ਕਿ ਪਾਲਤੂ ਜਾਨਵਰ ਮਾਨਸਿਕ ਸਿਹਤ ਲਈ ਲਾਭਕਾਰੀ ਹਨ।’’
‘ਮੈਂਟਲ ਹੈਲਥ ਐਂਡ ਪ੍ਰੀਵੈਂਸ਼ਨ’ ਜਰਨਲ ’ਚ ਪ੍ਰਕਾਸ਼ਿਤ ਇਸ ਅਧਿਐਨ ’ਚ ਪੂਰੇ ਬਰਤਾਨੀਆਂ ਦੇ 6,018 ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ’ਚੋਂ 54 ਫ਼ੀ ਸਦੀ ਪਾਲਤੂ ਜਾਨਵਰਾਂ ਦੇ ਮਾਲਕ ਸਨ ਅਤੇ 46 ਫ਼ੀਸਦੀ ਕੋਲ ਪਾਲਤੂ ਜਾਨਵਰ ਨਹੀਂ ਸਨ। ਅਧਿਐਨ ਦੌਰਾਨ, ਭਾਗੀਦਾਰਾਂ ਨੇ ਅਗਲੇ 12 ਮਹੀਨਿਆਂ ’ਚ ਅਪ੍ਰੈਲ 2020 ਤੋਂ ਨਿਯਮਤ ਅੰਤਰਾਲਾਂ ’ਤੇ ਆਨਲਾਈਨ ਪ੍ਰਸ਼ਨਾਵਲੀਆਂ ਰਾਹੀਂ ਪਾਲਤੂ ਜਾਨਵਰਾਂ ਦੇ ਸਰੀਰਕ ਅਤੇ ਮਾਨਸਿਕ ਸਿਹਤ ਪ੍ਰਭਾਵਾਂ ਬਾਰੇ ਰੀਪੋਰਟ ਕੀਤੀ।