ਚੋਣ ਕਮਿਸ਼ਨਰ ਨੇ ਦੱਸਿਆ, ਕਿਉਂ ਬਦਲਿਆ ਸੀ ਕਾਂਨਫ਼ਰੰਸ ਦਾ ਸਮਾਂ, ਦੋਸ਼ਾਂ ਨੂੰ ਕੀਤਾ ਖ਼ਾਰਿਜ਼
Published : Oct 7, 2018, 1:42 pm IST
Updated : Oct 7, 2018, 2:06 pm IST
SHARE ARTICLE
Om Prakash Rawat
Om Prakash Rawat

ਚੋਣ ਕਮਿਸ਼ਨਰ ਨੇ ਪੰਜ ਰਾਜਾਂ ‘ਚ ਵਿਧਾਨਸਭਾ ਚੋਣਾਂ ਦੇ ਐਲਾਨ ਲਈ ਸੱਦੀ ਕਾਂਨਫ਼ਰੰਸ ਦਾ ਸਮਾਂ ਬਦਲੇ ਜਾਣ ਨੂੰ ਲੈ ਕਿ ਕੁਝ ਮਜ਼ਬੂਰੀਆਂ ਦੇ ਕਾਰਨ ਅਜਿਹਾ...

ਚੋਣ ਕਮਿਸ਼ਨਰ ਨੇ ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ ਦੇ ਐਲਾਨ ਲਈ ਸੱਦੀ ਕਾਂਨਫ਼ਰੰਸ ਦਾ ਸਮਾਂ ਬਦਲੇ ਜਾਣ ਨੂੰ ਲੈ ਕੇ ਦੱਸਿਆ ਕਿ ਕੁਝ ਮਜ਼ਬੂਰੀਆਂ ਦੇ ਕਾਰਨ ਅਜਿਹਾ ਕਰਨਾ ਪਿਆ। ਮੁੱਖ ਚੋਣ ਕਮਿਸ਼ਨਰ ਓ.ਪੀ. ਰਾਵਤ ਨੇ ਇਹਨਾਂ ਦੋਸ਼ਾਂ ਨੂੰ ਗਲਤ ਦੱਸਿਆ ਹੈ ਕਿ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਜਸਥਾਨ ‘ਚ ਰੈਲੀ ਨੂੰ ਦੇਖਦੇ ਹੋਏ ਸਮੇਂ ‘ਚ ਬਦਲਾਅ ਕੀਤਾ ਹੈ। ਰਾਵਤ ਨੇ ਸਨਿਚਰਵਾਰ ਨੂੰ ਇਥੇ ਇਹਨਾਂ ਰਾਜਾਂ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਤੋਂ ਪਹਿਲਾਂ ਹੀ ਸਪਸ਼ਟ ਕਰਦੇ ਹੋਏ, ਸਮਾਂ ਬਦਲਣ ਪਿਛੇ ਕਈਂ ਕਾਰਨ ਦੱਸੇ।

Om Prakash RawatOm Prakash Rawat

ਉਹਨਾਂ ਨੇ ਕਿਹਾ ਕਿ ਤੇਲੰਗਨਾ ‘ਚ ਵੋਟਰਾਂ ਦੀ ਸੂਚੀ ਨੂੰ ਅੱਠ ਅਕਤੂਬਰ ਤਕ ਪ੍ਰਕਾਸ਼ਿਤ ਕਰਨ ਦੇ ਸੰਬੰਧ ‘ਚ ਸਨਿਚਰਵਾਰ ਸਵੇਰੇ ਬੈਠਕ ਹੋਣ, ਹਾਈ ਕੋਰਟ ‘ਚ ਇਸ ਦੇ ਸੰਬੰਧ ਵਿਚ ਇਕ ਪਟੀਸ਼ਨ ਦੇ ਵਿਚਾਰਹੀਨ ਹੋਣ, ਮਦਰਾਸ ਹਾਈ ਕੋਰਟ ‘ਚ ਉਪ ਚੋਣਾਂ ਨਾਲ ਸੰਬੰਧਿਤ ਇਕ ਪਟੀਸ਼ਨ ਦਾਖ਼ਲ ਹੋਣ ਅਤੇ ਉਥੇ ਖ਼ਰਾਬ ਮੌਸਮ ਦੀ ਭਵਿਖਬਾਣੀ ਦੇ ਕਾਰਨ ਸਮੇਂ ‘ਚ ਬਦਲਾਅ ਕਰਨਾ ਪਿਆ। ਰਾਵਤ ਨੇ ਕਿਹਾ ਕਿ ਸਕੰਲਪ ਤੇ ਰਾਜਨੀਤਿਕ ਬਿਆਨਬਾਜ਼ੀ ਦੇ ਬਾਰੇ ਉਹਨਾਂ ਨੇ ਇਨ੍ਹਾ ਹੀ ਕਹਿਣਾ ਹੈ ਕਿ ਰਾਜ ਨੇਤਾ ਅਤੇ ਰਾਜਨਿਤਿਕ ਦਲ ਹਰ ਚੀਜ਼ ‘ਚ ਰਾਜਨੀਤੀ ਦੇਖ ਲੈਂਦੇ ਹਨ।

Om Prakash RawatOm Prakash Rawat

ਇਹ ਉਹਨਾਂ ਦੇ ਸੁਭਾਅ ‘ਚ ਹੈ। ਇਸ ‘ਤੇ ਉਹਨਾਂ ਨੂੰ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ। ਇਹ ਕਹੇ ਜਾਣ ‘ਤੇ ਕਿ ਰਾਜਸਥਾਨ ‘ਚ ਭਾਜਪਾ ਸਰਕਾਰ ਨੇ ਕਿਸਾਨਾਂ ਲਈ ਕੁਝ ਐਲਾਨ ਕੀਤੇ ਹਨ, ਉਦੋਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ। ਇਸ ‘ਤੇ ਤੁਹਾਡੀ ਕੀ ਪ੍ਰਤੀਕ੍ਰਿਆ ਹੈ। ਰਾਵਤ ਨੇ ਕਿਹਾ ਕਿ ਚੋਣ ਕਮਿਸ਼ਨ ‘ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ। ਕਾਂਗਰਸ ਨੇ ਚੋਣ ਕਮਿਸ਼ਨ ਦੁਆਰਾ ਸ਼ਨਿਚਰਵਾਰ ਨੂੰ ਪੱਤਰਕਾਰ ਸੰਮੇਲਨ ਦਾ ਸਮਾਂ ਬਦਲੇ ਜਾਣ ਨੂੰ ਲੈ ਕੇ ਕਮੀਸ਼ਨ ਦੀ ਸਵਤੰਤਰਤਾ ‘ਤੇ ਸਵਾਲ ਖੜ੍ਹੇ ਕੀਤੇ ਅਤੇ ਅਣਦੇਖੇ ਰੂਪ ਤੋਂ ਇਹ ਦੇਸ਼ ਲਗਾਇਆ ਗਿਆ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨ ਸਭਾ ਕਾਰਨ ਸੀ.ਆਰ.ਸੀ. ਨੇ ਇਸ ਕਦਮ ਨੂੰ ਉਭਾਰਿਆ ਹੈ। ਪਾਰਟੀ ਦੇ ਮੁੱਖ ਬਲਾਰਾ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ, ਤੁਹਾਡੇ ਸਾਹਮਣੇ ਤਿੰਨ ਤੱਥ ਰੱਖਦਾ ਹਾਂ, ਜਿਸ ਨਾਲ ਤੁਸੀਂ ਨਤੀਜ਼ੇ ‘ਤੇ ਪਹੁੰਚ ਸਕਦੇ ਹੋ। ਪਹਿਲਾਂ ਇਹ ਕਿ ਚੋਣ ਕਮਿਸ਼ਨ ਨੇ ਪੰਜ ਰਾਜਾਂ ‘ਚ ਚੋਣਾਂ ਦੇ ਐਲਾਨ ਲਈ 12.30 ਵਜੇ ਪੱਤਰਕਾਰ ਸੰਮੇਲਨ ਬੁਲਾਇਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement