ਖ਼ਬਰਾਂ |

ਤਾਜ਼ਾ |

ਹੱਜ-2025 ਲਈ ਲਾਟਰੀ ’ਚ ਚੁਣੇ ਗਏ 1,22,518 ਲੋਕ 
Published : Oct 7, 2024, 9:13 pm IST
Updated : Oct 7, 2024, 9:13 pm IST
SHARE ARTICLE
Representative Image.
Representative Image.

ਹੱਜ-2025 ਲਈ ਹੱਜ ਕਮੇਟੀ ਦਾ ਕੋਟਾ 1,22,518 ਤੀਰਥ ਮੁਸਾਫ਼ਰਾਂ ਦਾ ਹੈ, ਜਦਕਿ 1,51,918 ਅਰਜ਼ੀਆਂ ਪ੍ਰਾਪਤ ਹੋਈਆਂ

ਨਵੀਂ ਦਿੱਲੀ : ਭਾਰਤੀ ਹੱਜ ਕਮੇਟੀ ਦੇ ਜ਼ਰੀਏ ਅਗਲੇ ਸਾਲ ਹੱਜ ਲਈ ਜਾਣ ਵਾਲੇ 1,22,518 ਭਾਰਤੀ ਨਾਗਰਿਕਾਂ ਦੀ ਚੋਣ ਸੋਮਵਾਰ ਨੂੰ ਕੰਪਿਊਟਰਾਈਜ਼ਡ ਲਾਟਰੀ ਰਾਹੀਂ ਕੀਤੀ ਗਈ। ਹੱਜ ਕਮੇਟੀ ਵਲੋਂ ਜਾਰੀ ਬਿਆਨ ਅਨੁਸਾਰ ਹੱਜ-2025 ਲਈ ਹੱਜ ਕਮੇਟੀ ਦਾ ਕੋਟਾ 1,22,518 ਤੀਰਥ ਮੁਸਾਫ਼ਰਾਂ ਦਾ ਹੈ, ਜਦਕਿ 1,51,918 ਅਰਜ਼ੀਆਂ ਪ੍ਰਾਪਤ ਹੋਈਆਂ ਹਨ। 

ਅਗਲੇ ਸਾਲ ਹੱਜ ਲਈ ਜਾਣ ਵਾਲਿਆਂ ਦੀ ਚੋਣ ਹੱਜ ਕਮੇਟੀ ਦੇ ਦਿੱਲੀ ਦਫ਼ਤਰ ਵਿਖੇ ਕੰਪਿਊਟਰਾਈਜ਼ਡ ਲਾਟਰੀ ਰਾਹੀਂ ਕੀਤੀ ਗਈ ਸੀ। ਲਾਟਰੀ ਦਾ ਉਦਘਾਟਨ ਹੱਜ ਕਮੇਟੀ ਦੇ ਚੇਅਰਮੈਨ ਏ.ਪੀ. ਅਬਦੁੱਲਾ ਕੁੱਟੀ ਨੇ ਕੀਤਾ। ਹੱਜ ਕਮੇਟੀ ਦੇ ਸੀ.ਈ.ਓ. ਲਿਆਕਤ ਅਲੀ ਅਫਾਕੀ ਨੇ ਕਿਹਾ ਕਿ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ 14,728 ਹਾਜੀ ਅਤੇ ਬਿਨਾਂ ‘ਮਹਿਰਮ’ (ਪੁਰਸ਼ ਰਿਸ਼ਤੇਦਾਰ) ਵਾਲੀਆਂ 3,717 ਔਰਤਾਂ ਨੂੰ ਬਗ਼ੈਰ ਲਾਟਰੀ ਤੋਂ ਚੁਣਿਆ ਗਿਆ। 

Tags: hajj yatra

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement