Amit Shah : ਨਕਸਲੀ ਮਨੁੱਖੀ ਅਧਿਕਾਰਾਂ ਦੀ ਸੱਭ ਤੋਂ ਵੱਡੀ ਉਲੰਘਣਾ ਕਰ ਰਹੇ ਹਨ : ਅਮਿਤ ਸ਼ਾਹ
Published : Oct 7, 2024, 7:53 pm IST
Updated : Oct 7, 2024, 7:53 pm IST
SHARE ARTICLE
Amit Shah
Amit Shah

ਕਿਹਾ - ਸੁਰੱਖਿਆ ਬਲ ਹੁਣ ਰੱਖਿਆਤਮਕ ਕਾਰਵਾਈ ਦੀ ਬਜਾਏ ਨਕਸਲੀਆਂ ਵਿਰੁਧ ‘ਹਮਲਾਵਰ ਮੁਹਿੰਮ’ ਚਲਾ ਰਹੇ ਹਨ

Amit Shah : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਸੁਰੱਖਿਆ ਬਲ ਹੁਣ ਰੱਖਿਆਤਮਕ ਕਾਰਵਾਈ ਦੀ ਬਜਾਏ ਨਕਸਲੀਆਂ ਵਿਰੁਧ ‘ਹਮਲਾਵਰ ਮੁਹਿੰਮ’ ਚਲਾ ਰਹੇ ਹਨ ਅਤੇ ਹਾਲ ਹੀ ਦੇ ਸਮੇਂ ’ਚ ਉਨ੍ਹਾਂ ਨੂੰ ਵੱਡੀ ਸਫਲਤਾ ਮਿਲੀ ਹੈ।

ਸ਼ਾਹ ਨੇ ਨਕਸਲਵਾਦ ਤੋਂ ਪ੍ਰਭਾਵਤ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਨਕਸਲੀ ਪ੍ਰਭਾਵਤ ਖੇਤਰਾਂ ’ਚ ਸੁਰੱਖਿਆ ਸਥਿਤੀ ’ਚ ਸੁਧਾਰ ਕਾਰਨ ਪਿਛਲੀਆਂ ਲੋਕ ਸਭਾ ਚੋਣਾਂ ’ਚ ਵੋਟਿੰਗ 70 ਫੀ ਸਦੀ ਤਕ ਪਹੁੰਚ ਗਈ ਸੀ। ਇਸ ਤੋਂ ਪਹਿਲਾਂ ਇਸ ਖੇਤਰ ਵਿਚ ਇਕ ਵੀ ਵੋਟ ਨਹੀਂ ਸੀ।

ਇਸ ਮਹੱਤਵਪੂਰਨ ਮੀਟਿੰਗ ’ਚ ਨਕਸਲ ਵਿਰੋਧੀ ਮੁਹਿੰਮਾਂ ਅਤੇ ਪ੍ਰਭਾਵਤ ਖੇਤਰਾਂ ’ਚ ਕੀਤੀਆਂ ਗਈਆਂ ਵਿਕਾਸ ਪਹਿਲਕਦਮੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕੇਂਦਰੀ ਗ੍ਰਹਿ ਮੰਤਰੀ ਦੀ ਨਕਸਲ ਪ੍ਰਭਾਵਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਵਲੋਂ ਘੱਟੋ-ਘੱਟ 31 ਮਾਉਵਾਦੀਆਂ ਨੂੰ ਢੇਰ ਕੀਤੇ ਜਾਣ ਤੋਂ ਕੁੱਝ ਦਿਨ ਬਾਅਦ ਹੋਈ ਹੈ। ਇਹ ਮੁਕਾਬਲਾ ਹਾਲ ਹੀ ਦੇ ਸਮੇਂ ’ਚ ਨਕਸਲੀਆਂ ਵਿਰੁਧ ਸੱਭ ਤੋਂ ਸਫਲ ਮੁਹਿੰਮਾਂ ’ਚੋਂ ਇਕ ਹੈ।
ਨਕਸਲੀਆਂ ਨੂੰ ਵਿਕਾਸ ’ਚ ਸੱਭ ਤੋਂ ਵੱਡੀ ਰੁਕਾਵਟ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਮਨੁੱਖੀ ਅਧਿਕਾਰਾਂ ਦੀ ਸੱਭ ਤੋਂ ਵੱਡੀ ਉਲੰਘਣਾ ਕਰ ਰਹੇ ਹਨ ਜੋ ਅੱਠ ਕਰੋੜ ਤੋਂ ਵੱਧ ਲੋਕਾਂ ਨੂੰ ਵਿਕਾਸ ਅਤੇ ਬੁਨਿਆਦੀ ਭਲਾਈ ਦੇ ਮੌਕਿਆਂ ਤੋਂ ਵਾਂਝੇ ਕਰ ਰਹੇ ਹਨ।

ਮਾਉਵਾਦੀਆਂ ਦੇ ਖਤਰੇ ਤੋਂ ਪ੍ਰਭਾਵਤ ਸੂਬਿਆਂ ’ਚ ਛੱਤੀਸਗੜ੍ਹ, ਓਡੀਸ਼ਾ, ਤੇਲੰਗਾਨਾ, ਮਹਾਰਾਸ਼ਟਰ, ਝਾਰਖੰਡ, ਬਿਹਾਰ, ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸ਼ਾਮਲ ਹਨ।

ਅਧਿਕਾਰੀਆਂ ਨੇ ਦਸਿਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਰਣਨੀਤੀ ਕਾਰਨ ਨਕਸਲੀ ਹਿੰਸਾ ’ਚ 72 ਫੀ ਸਦੀ ਦੀ ਕਮੀ ਆਈ ਹੈ, ਜਦਕਿ 2010 ਦੇ ਮੁਕਾਬਲੇ 2023 ’ਚ ਨਕਸਲੀ ਹਮਲਿਆਂ ’ਚ ਮਰਨ ਵਾਲਿਆਂ ਦੀ ਗਿਣਤੀ ’ਚ 86 ਫੀ ਸਦੀ ਦੀ ਕਮੀ ਆਈ ਹੈ ਅਤੇ ਨਕਸਲੀ ਹੁਣ ਅਪਣੀ ਆਖਰੀ ਲੜਾਈ ਲੜ ਰਹੇ ਹਨ।

ਬਿਆਨ ਵਿਚ ਕਿਹਾ ਗਿਆ ਹੈ ਕਿ ਮਾਉਵਾਦੀ ਪ੍ਰਭਾਵਤ ਇਲਾਕਿਆਂ ਵਿਚ ਹੁਣ ਤਕ ਕੁਲ 14,400 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਲਗਭਗ 6,000 ਮੋਬਾਈਲ ਟਾਵਰ ਲਗਾਏ ਗਏ ਹਨ। 

Location: India, Delhi

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement