ਜ਼ਮਾਨਤ ਮਿਲਦੇ ਹੀ ਸਿੱਧਾ ਸੌਦਾ ਸਾਧ ਦੀ ਗੁਫਾ 'ਚ ਪਹੁੰਚੀ ਹਨੀਪ੍ਰੀਤ
Published : Nov 7, 2019, 12:28 pm IST
Updated : Nov 7, 2019, 12:28 pm IST
SHARE ARTICLE
Honeypreet
Honeypreet

ਪੰਚਕੂਲਾ ਹਿੰਸਾ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਹਨੀਪ੍ਰੀਤ ਵਾਹਨਾਂ ਦੇ ਕਾਫ਼ਲੇ ਦੇ ਨਾਲ ਬੁੱਧਵਾਰ ਦੇਰ ਸ਼ਾਮ ਜੇਲ੍ਹ ਤੋਂ ਸਿਰਸਾ ਲਈ ਰਵਾਨਾ ਹੋਈ।...

ਨਵੀਂ ਦਿੱਲੀ : ਪੰਚਕੂਲਾ ਹਿੰਸਾ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਹਨੀਪ੍ਰੀਤ ਵਾਹਨਾਂ ਦੇ ਕਾਫ਼ਲੇ ਦੇ ਨਾਲ ਬੁੱਧਵਾਰ ਦੇਰ ਸ਼ਾਮ ਜੇਲ੍ਹ ਤੋਂ ਸਿਰਸਾ ਲਈ ਰਵਾਨਾ ਹੋਈ। ਸਿਰਸਾ ਪਹੁੰਚਣ ਤੋਂ ਬਾਅਦ ਹਨੀਪ੍ਰੀਤ ਸਿੱਧਾ ਸੌਦਾ ਸਾਧ ਦੀ ਗੁਫਾ 'ਚ ਪਹੁੰਚੀ। ਜਿੱਥੇ ਸਮਰਥਕਾਂ ਨੇ ਉਸਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਪਟਾਕੇ ਚਲਾਏ।

HoneypreetHoneypreet

ਦੇਸ਼ਧ੍ਰੋਹ ਦੀ ਧਾਰਾ ਹਟਾਏ ਜਾਣ ਤੋਂ ਬਾਅਦ ਬੁੱਧਵਾਰ ਨੂੰ ਹਨੀਪ੍ਰੀਤ ਨੂੰ ਪੰਚਕੂਲਾ ਕੋਰਟ ਵਲੋਂ ਜ਼ਮਾਨਤ ਮਿਲ ਗਈ। ਜ਼ਮਾਨਤ ਦੀ ਸੂਚਨਾ ਮਿਲਣ ਤੋਂ ਬਾਅਦ ਡੇਰਾ ਪ੍ਰੇਮੀਆਂ ਦੀਆਂ ਖੁਸ਼ੀਆਂ ਦਾ ਟਿਕਾਣਾ ਨਾ ਰਿਹਾ। ਡੇਰਾ ਪ੍ਰੇਮੀਆਂ ਨੇ ਇਸਨੂੰ ਇਨਸਾਫ ਦੀ ਜਿੱਤ ਦੱਸਿਆ ਅਤੇ ਕਿਹਾ ਕਿ ਹਨੀਪ੍ਰੀਤ ਨੂੰ ਝੂਠੇ ਕੇਸ 'ਚ ਫਸਾਇਆ ਗਿਆ ਸੀ।

HoneypreetHoneypreet

ਸਮਰਥਕਾਂ ਦੀ ਕੀ ਹੈ ਦਲੀਲ
ਕੋਰਟ ਦੇ ਫੈਸਲੇ ਤੋਂ ਬਾਅਦ ਡੇਰਾ ਸੇਵਾਦਾਰਾਂ ਨੇ ਕਿਹਾ ਕਿ ਪੰਚਕੂਲਾ ਵਿੱਚ ਹਨੀਪ੍ਰੀਤ ਆਪਣਾ ਰੋਸ਼ ਜ਼ਾਹਰ ਕਰਨ ਲਈ ਗਈ ਸੀ ਨਾ ਕਿ ਦੇਸ਼ਧ੍ਰੋਹ ਕਰਨ ਗਈ ਸੀ ਪਰ ਪੰਚਕੂਲਾ ਹਿੰਸਾ ਤੋਂ ਬਾਅਦ ਹਨੀਪ੍ਰੀਤ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਪਾ ਕੇ ਉਸਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ।ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਸੌਦਾ ਸਾਧ ਦੇ ਬਾਹਰ ਆਉਣ ਦੀ ਵੀ ਪੂਰੀ ਉਂਮੀਦ ਲੱਗ ਰਹੀ ਹੈ ਕਿਉਂਕਿ ਉਨ੍ਹਾਂ 'ਤੇ ਜੋ ਵੀ ਇਲਜ਼ਾਮ ਲੱਗੇ ਹਨ ਉਹ ਸਾਰੇ ਝੂਠੇ ਹੈ।

HoneypreetHoneypreet

ਇਸ ਤੋਂ ਪਹਿਲਾਂ ਪੰਚਕੂਲਾ ਹਿੰਸਾ ਮਾਮਲੇ 'ਚ ਸੌਦਾ ਸਾਧ ਦੀ ਗੋਦ ਲਈ ਧੀ ਹਨੀਪ੍ਰੀਤ ਨੂੰ ਕੋਰਟ ਵਲੋਂ ਜ਼ਮਾਨਤ ਮਿਲਣ ਤੋਂ ਕੁਝ ਦੇਰ ਬਾਅਦ ਅੰਬਾਲਾ ਦੀ ਸੈਂਟਰਲ ਜੇਲ੍ਹ ਤੋਂ ਰਿਹਾਅ ਹੋ ਗਈ। ਹਨੀਪ੍ਰੀਤ 'ਤੇ ਦੇਸ਼ਧ੍ਰੋਹ ਦਾ ਇਲਜ਼ਾਮ ਹੱਟਣ ਤੋਂ ਬਾਅਦ ਪੰਚਕੂਲਾ ਕੋਰਟ ਵਲੋਂ ਉਨ੍ਹਾਂ ਨੂੰ ਰਾਹਤ ਮਿਲੀ। ਸਾਧਵੀਆਂ ਨਾਲ ਯੌਨ ਸ਼ੋਸ਼ਣ ਮਾਮਲੇ ਦੇ ਦੋਸ਼ੀ ਸੌਦਾ ਸਾਧ ਦੇ ਜੇਲ੍ਹ ਜਾਣ ਤੋਂ ਬਾਅਦ ਪੰਚਕੂਲਾ 'ਚ ਹੋਈ ਹਿੰਸਾ ਦੇ ਮਾਮਲੇ 'ਚ ਹਨੀਪ੍ਰੀਤ ਨੂੰ ਜੇਲ੍ਹ ਜਾਣਾ ਪਿਆ ਸੀ।

HoneypreetHoneypreet

ਪਿਛਲੇ ਮਹੀਨੇ ਹੋਈ ਸੀ ਮੰਗ ਖਾਰਿਜ
ਹਨੀਪ੍ਰੀਤ ਦੀ ਰਿਹਾਈ ਤੋਂ ਪਹਿਲਾਂ ਸੁਰੱਖਿਆ ਦੇ ਸ਼ਖਤ ਬੰਦੋਬਸਤ ਕੀਤੇ ਗਏ ਸਨ। ਇੱਕ - ਇੱਕ ਲੱਖ ਦੇ ਦੋ ਬੈਲ ਬਾਂਡ 'ਤੇ ਹਨੀਪ੍ਰੀਤ ਨੂੰ ਜ਼ਮਾਨਤ ਮਿਲੀ ਹੈ। ਪੰਚਕੂਲਾ ਸੈਕਟਰ 5 ਥਾਣੇ ਦੇ ਤਹਿਤ ਐਫਆਈਆਰ ਨੰਬਰ 345  ਦੇ ਤਹਿਤ ਉਸ 'ਤੇ ਪੰਚਕੂਲਾ ਕੋਰਟ 'ਚ ਸੁਣਵਾਈ ਚੱਲ ਰਹੀ ਸੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਕੋਰਟ ਨੇ ਉਸਦੀ ਜ਼ਮਾਨਤ ਮੰਗ ਖਾਰਿਜ ਕਰ ਦਿੱਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement