ਅੱਜ ISRO ਲਾਂਚ ਕਰੇਗੀ ਪਹਿਲਾ ਸੈਟੇਲਾਈਟ, ਜਾਣੋ ਕੀ ਹਨ ਖੂਬੀਆਂ
Published : Nov 7, 2020, 11:04 am IST
Updated : Nov 7, 2020, 11:52 am IST
SHARE ARTICLE
ISRO
ISRO

ਇਸ ਸੈਟੇਲਾਈਟ ਨੂੰ ਪੀਐਸਐਲਵੀ-ਸੀ 49 ਰਾਕੇਟ ਨਾਲ ਲਾਂਚ ਕੀਤਾ ਜਾਵੇਗਾ। 

ਸ੍ਰੀਹਰੀਕੋਟਾ: ਇਸਰੋ ਅੱਜ ਪਹਿਲਾ ਸੈਟੇਲਾਈਟ ਯਾਨੀ ਅੱਜ 7 ਨਵੰਬਰ  ਨੂੰ ਲਾਂਚ ਕਰੇਗਾ। ਕੋਰੋਨਾ ਵਾਇਰਸ ਤਾਲਾਬੰਦੀ ਦੇ ਚਲਦੇ ਇਸਰੋ ਆਪਣੀ ਵਾਪਸੀ ਕਰਨ ਜਾ ਰਿਹਾ ਹੈ। ਇਸ ਲਈ ਅੱਜ ਪਹਿਲਾ ਸੈਟੇਲਾਈਟ ਲਾਂਚ  ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਭਾਰਤੀ ਪੁਲਾੜ ਖੋਜ ਸੰਗਠਨ ਦੁਸ਼ਮਣ ਦੇਸ਼ਾਂ 'ਤੇ ਨਜ਼ਰ ਰੱਖਣ ਲਈ 'EOS-01' ਸ਼ੁਰੂ ਕਰਨ ਜਾ ਰਿਹਾ ਹੈ। ਇਸ ਸੈਟੇਲਾਈਟ ਨੂੰ ਸ੍ਰੀਹਰਿਕੋਤਾ ਰਾਕੇਟ ਪੋਰਟ ਤੋਂ ਪੀਐਸਐਲਵੀ-ਸੀ 49 ਰਾਕੇਟ ਨਾਲ ਲਾਂਚ ਕੀਤਾ ਜਾਵੇਗਾ।  ।

ISRO to launch earth observation satellite EOS-01 on November 7

ਇਹ ਸੈਟੇਲਾਈਟ ਅੱਜ  ਦੁਪਹਿਰ 3:02 ਵਜੇ ਸ੍ਰੀਹਰਿਕੋਤਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ‘ਈਓਐਸ -01’ ਨੂੰ ਲਾਂਚ ਕਰੇਗਾ। ਰਾਕੇਟ ਦਾ ਪ੍ਰਾਇਮਰੀ ਪੇਲੋਡ ਭਾਰਤ ਦਾ ਰਡਾਰ ਇਮੇਜਿੰਗ ਸੈਟੇਲਾਈਟ EOS-01 ਹੈ, ਇਹ RISAT-2BR2 ਸੈਟੇਲਾਈਟ ਹੈ ਜਿਸ ਦਾ ਨਾਂ EOS 01 ਰੱਖਿਆ ਗਿਆ। EOS-01 ਅਡਵਾਂਸ ਅਪਥ ਆਬਜ਼ਰਵੇਸ਼ਨ ਉਪਗ੍ਰਹਿ ਹੈ ਜਿਸਦਾ ਸਿੰਥੈਟਿਕ ਅਪਰਚਰ ਰੈਡਾਰ ਦਿਨ ਅਤੇ ਰਾਤ ਦੀ ਪਰਵਾਹ ਕੀਤੇ ਬਗੈਰ ਉੱਚ ਰੈਜ਼ੋਲੂਸ਼ਨ ਤਸਵੀਰਾਂ ਹਾਸਲ ਕਰਨ ਦੇ ਸਮਰੱਥ ਹੈ। 

ISRO loses touch with lander

ਭਾਰਤ ਦੀ ਨਵੀਂ ਅੱਖ ਪੁਲਾੜ ਤੋਂ ਸੈਨਾ ਦੀ ਨਿਗਰਾਨੀ ਦੀ ਸਮਰੱਥਾ ਨੂੰ ਵਧਾਏਗੀ ਅਤੇ ਸੁਰੱਖਿਆ ਬਲਾਂ ਨੂੰ ਚੀਨ ਨਾਲ ਐਲਏਸੀ ਸਟੈਂਡ-ਆਫਜ਼ ਦੀਆਂ ਸਰਹੱਦਾਂ ਦੀ ਨਿਗਰਾਨੀ ਵਿਚ ਮਦਦ ਕਰੇਗੀ।

ਇਸਰੋ ਨੇ ਇਹ ਵੀ ਦੱਸਿਆ ਹੈ ਕਿ ਇਸ ਵਾਰ ਸ੍ਰੀਹਰੀਕੋਟਾ ਦੇ SDSC SHAR ਵਿੱਚ ਕੋਵਿਡ -19 ਮਹਾਮਾਰੀ ਦੇ ਨਿਯਮਾਂ ਦੇ ਮੱਦੇਨਜ਼ਰ ਇਸ ਵਾਰ ਮੀਡੀਆ ਕਰਮੀਆਂ ਦੇ ਇਕੱਠ ’ਤੇ ਪਾਬੰਦੀ ਹੈ। ਨਾਲ ਹੀ ਇਸ ਲਾਂਚ ਦੇ ਦੌਰਾਨ ਲਾਂਚ ਵਿਊ ਗੈਲਰੀ ਵੀ ਰੱਖੀ ਜਾਏਗੀ। ਹਾਲਾਂਕਿ ਲਾਂਚਿੰਗ ਇਸਰੋ ਦੀ ਵੈਬਸਾਈਟ, ਯੂ-ਟਿਊਬ, ਫੇਸਬੁੱਕ ਅਤੇ ਟਵਿੱਟਰ ਚੈਨਲਾਂ 'ਤੇ ਲਾਈਵ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement