ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਸ਼ਿਮਲਾ: ਹਿਮਾਚਲ ਪ੍ਰਦੇਸ਼ 'ਚ ਠੰਢ ਦੇ ਮੌਸਮ ਦੇ ਨਾਲ ਹੀ ਅੱਗ ਲੱਗਣ ਦੀਆਂ ਘੱਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸ਼ਿਮਲਾ ਦੇ ਭੀੜਭਾੜ ਵਾਲੇ ਇਲਾਕੇ 'ਚ ਅਚਾਨਕ ਅੱਗ ਲੱਗ ਗਈ। ਇਹ ਘਟਨਾ ਅੱਜ ਸਵੇਰੇ ਦੀ ਹੈ। ਇਹ ਅੱਗ ਸ਼ਿਮਲਾ ਦੇ ਭੀੜਭਾੜ ਵਾਲੇ ਇਲਾਕੇ 'ਚ ਸਥਿਤ ਲੋਅਰ ਬਜ਼ਾਰ ਵਿੱਚ ਲੱਗੀ।
ਅੱਗ ਬੰਦਨਾ ਐਮਪੋਰਿਅਮ ਨਾਮ ਦੀ ਕਪੱੜੇ ਦੀ ਦੁਕਾਨ ਅੰਦਰ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਅੱਗ ਦੀਆਂ ਲੱਪਟਾਂ ਨਾਲ ਦੁਕਾਨਾਂ ਸੜ ਕੇ ਸੁਆਹ ਹੋ ਗਈ। ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਅੱਗ ਨੂੰ ਵੱਧਦੇ ਵੇਖ ਦੁਕਾਨਦਾਰਾਂ ਛੱਤ ਤੇ ਚੜ੍ਹ ਕੇ ਪਾਣੀ ਦੀਆਂ ਟੈਂਕੀਆਂ ਭੰਨੀਆਂ ਅਤੇ ਅੱਗ ਨੂੰ ਸ਼ਾਤ ਕੀਤਾ।ਜਿਸ ਮਗਰੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤਕਰੀਬਨ ਇੱਕ ਘੰਟੇ ਦੀ ਸਖ਼ਤ ਮਹਿਨਤ ਮਗਰੋਂ ਅੱਗ ਤੇ ਕਾਬੂ ਪਾਇਆ। ਦੱਸ ਦੇਈਏ ਕਿ ਸ਼ਿਮਲਾ ਦਾ ਲੋਅਰ ਬਾਜ਼ਾਰ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਹੈ। ਇੱਥੇ ਵਧੇਰੇ ਦੁਕਾਨਾਂ ਲੜਕ ਦੀਆਂ ਬਣੀਆਂ ਹੋਈਆਂ ਹਨ।ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ।