ਬੇਂਗਲੁਰੂ ਦੀ ਮੁਟਿਆਰ ਨੇ ਬਣਾਇਆ ਵੱਖਰਾ ਰਿਕਾਰਡ, ਅਲਪਾਈਨ ਗਰਲ’ ਦੇ ਨਾਂ ਨਾਲ ਮਿਲੀ ਨਵੀਂ ਪਹਿਚਾਣ
Published : Nov 7, 2021, 4:32 pm IST
Updated : Nov 7, 2021, 4:32 pm IST
SHARE ARTICLE
Namratha Nandish Gupta
Namratha Nandish Gupta

4 ਮਹੀਨੇ ਅੰਦਰ ਕਸ਼ਮੀਰ 'ਚ ਸਮੁੰਦਰ ਤਲ ਤੋਂ ਕਰੀਬ 10 ਹਜ਼ਾਰ ਫੁੱਟ ਦੀ ਉੱਚਾਈ ’ਤੇ ਸਥਿਤ 50 ਝੀਲਾਂ ਤੱਕ ਸਫ਼ਲਤਾਪੂਰਵਕ ਪੂਰੀ ਕੀਤੀ ਚੜ੍ਹਾਈ

ਸ਼੍ਰੀਨਗਰ - ਕਸ਼ਮੀਰ ਘਾਟੀ ਦੀ ਖੂਬਸੂਰਤੀ ਤੋਂ ਪੂਰੀ ਦੁਨੀਆਂ ਵਾਕਿਫ਼ ਹੈ। ਪਹਾੜਾਂ, ਝੀਲਾਂ ਅਤੇ ਹੋਰ ਸੁੰਦਰ ਸਥਾਨਾਂ ਨੂੰ ਦੇਖਣ ਲਈ ਦੁਨੀਆ ਭਰ ਤੋਂ ਸੈਲਾਨੀ ਕਸ਼ਮੀਰ ਆਉਂਦੇ ਹਨ ਪਰ ਕੁਝ ਲੋਕ ਇੱਥੇ ਟ੍ਰੈਕਿੰਗ ਲਈ ਵੀ ਆਉਂਦੇ ਹਨ। ਅਜਿਹੀ ਹੀ ਇਕ ਲੜਕੀ ਨਿਮਰਤਾ ਨੰਦੀਸ਼ ਗੁਪਤਾ ਹੈ। ਉਹ ਬੇਂਗਲੁਰੂ ਦੀ ਰਹਿਣ ਵਾਲੀ ਹੈ ਅਤੇ ਇਕ ਸਾਫਟਵੇਅਰ ਕੰਪਨੀ ਵਿਚ ਮਨੁੱਖੀ ਸਰੋਤ ਮੈਨੇਜਰ ਵਜੋਂ ਕੰਮ ਕਰਦੀ ਹੈ। ਨਿਮਰਤਾ ਨੰਦੀਸ਼ ਨੇ ਗਠੀਆ ਤੋਂ ਪੀੜਤ ਹੋਣ ਦੇ ਬਾਵਜੂਦ 4 ਮਹੀਨੇ ਦੇ ਅੰਦਰ ਕਸ਼ਮੀਰ ਵਿਚ ਸਮੁੰਦਰ ਤਲ ਤੋਂ ਕਰੀਬ 10 ਹਜ਼ਾਰ ਫੁੱਟ ਦੀ ਉੱਚਾਈ ’ਤੇ ਸਥਿਤ 50 ਝੀਲਾਂ ਤੱਕ ਸਫ਼ਲਤਾਪੂਰਵਕ ਚੜ੍ਹਾਈ ਕਰਨ ਦਾ ਇਕ ਅਨੋਖਾ ਰਿਕਾਰਡ ਬਣਾਇਆ ਹੈ।

Kashmir Velly

ਇਸ ਖ਼ਾਸ ਉਪਲੱਬਧੀ ਨੂੰ ਲੈ ਕੇ ਨਿਮਰਤਾ  ਨੂੰ ਹੁਣ ‘ਅਲਪਾਈਨ ਗਰਲ’ ਦੇ ਨਾਂ ਨਾਲ ਇਕ ਨਵੀਂ ਪਹਿਚਾਣ ਮਿਲੀ ਹੈ। ਨਿਮਰਤਾ ਇਸ ਸਾਲ ਜਨਵਰੀ 'ਚ ਆਪਣੇ ਪਤੀ ਨਾਲ ਘਾਟੀ 'ਚ ਆਈ ਸੀ। ਉਸ ਲਈ ਕਸ਼ਮੀਰ ਆਉਣਾ ਇਕ ਸੁਫ਼ਨਾ ਦੇ ਪੂਰੇ ਹੋਣ ਵਰਗਾ ਸੀ। ਨਿਮਰਤਾ ਨੂੰ ਟ੍ਰੈਕਿੰਗ ਦਾ ਬਹੁਤ ਸ਼ੌਕ ਹੈ। ਉਸ ਨੇ ਕਸ਼ਮੀਰ ਦੀਆਂ ਅਲਪਾਈਨ ਝੀਲਾਂ 'ਤੇ ਸੈਰ ਕਰਨ ਦੀ ਯੋਜਨਾ ਬਣਾਈ ਸੀ। ਹੁਣ ਤੱਕ ਉਹ 50 ਅਲਪਾਈਨ ਝੀਲਾਂ ਦਾ ਦੌਰਾ ਕਰ ਚੁੱਕੀ ਹੈ। ਨਿਮਰਤਾ ਭਾਰਤ ਦੀ ਪਹਿਲੀ ਔਰਤ ਹੈ ਜਿਸ ਨੇ ਇਕ ਸੀਜ਼ਨ ਵਿਚ 50 ਅਲਪਾਈਨ ਝੀਲਾਂ ਨੂੰ ਟਰੈਕ ਕੀਤਾ। ਇਸ ਸਮੇਂ ਦੌਰਾਨ ਉਸ ਨੇ 460 ਕਿਲੋਮੀਟਰ ਪੈਦਲ ਯਾਤਰਾ ਤੈਅ ਕੀਤਾ ਅਤੇ ਪੂਰੀ ਤਰ੍ਹਾਂ ਖੋਜ ਕਰਨ ਵਿਚ ਉਸ ਨੂੰ 4 ਮਹੀਨੇ ਲੱਗ ਗਏ।

Jammu Kashmir Vally Jammu Kashmir Vally

ਨਿਮਰਤਾ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਤੁਲੀਅਨ ਝੀਲ ਤੋਂ ਕੀਤੀ, ਜੋ ਦੱਖਣੀ ਕਸ਼ਮੀਰ ਦੇ ਪਹਿਲਗਾਮ ਖੇਤਰ ਵਿਚ ਪੀਰ ਪੰਜਾਲ ਅਤੇ ਜਾਂਸਕਰ ਪਰਬਤ ਲੜੀਆਂ ਵਿਚਾਲੇ ਸਥਿਤ ਹੈ। ਉਨ੍ਹਾਂ ਨੇ ਅਨੰਤਨਾਗ-ਕਿਸ਼ਤਵਾੜ ਖੇਤਰ ਦੇ ਪਹਾੜੀ ਖੇਤਰ ਵਿਚ ਸ਼ਿਲਸਰ ਝੀਲ ਨਾਲ ਆਪਣੀ ਇਹ ਸ਼ਾਨਦਾਰ ਮੁਹਿੰਮ ਖ਼ਤਮ ਕੀਤੀ। ਨਿਮਰਤਾ ਨੇ ਆਪਣੀ ਇਸ ਉਪਲੱਬਧੀ ਬਾਰੇ ਕਿਹਾ ਕਿ ਕੁਝ ਵੀ ਪਹਿਲਾਂ ਤੋਂ ਤੈਅ ਨਹੀਂ ਸੀ। ਇਹ ਸਭ ਮੇਰੇ ਪਤੀ ਅਭਿਸ਼ੇਕ ਦੇ ਵਿਚਾਰ ਤੋਂ ਸ਼ੁਰੂ ਹੋਇਆ, ਜੋ ਪਿਛਲੀ ਸਰਦੀਆਂ ਵਿਚ ਸ਼੍ਰੀਨਗਰ ਗਏ ਸਨ।

file photo

ਉਹ ਜੰਮੀ ਹੋਈ ਡਲ ਝੀਲ ਵੇਖਣਾ ਚਾਹੁੰਦੇ ਸਨ। ਜੋੜੇ ਨੇ 26 ਜਨਵਰੀ ਨੂੰ ਕਸ਼ਮੀਰ ਘਾਟੀ ਦੀ ਯਾਤਰਾ ਸ਼ੁਰੂ ਕੀਤੀ ਅਤੇ ਇਕ ਸਥਾਨਕ ਹੋਟਲ ਵਿਚ ਠਹਿਰੇ। ਨਿਮਰਤਾ ਨੇ ਕਿਹਾ ਕਿ ਸਖ਼ਤ ਮਿਹਨਤ ਅਤੇ ਡਟ ਕੇ ਖੇਡੋ। ਸਥਾਨਕ ਮਾਹਰ ਪਰਬਤਾਰੋਹੀ ਸੈਯਦ ਤਾਹਿਰ ਇਸ ਮੁਹਿੰਮ ਦੌਰਾਨ ਉਨ੍ਹਾਂ ਨਾਲ ਰਹੇ। ਤਾਹਿਰ ਉਨ੍ਹਾਂ ਦੀ ਵਧੇਰੇ ਯਾਤਰਾਵਾਂ ਵਿਚ ਨਾਲ ਰਹੇ। ਸੈਯਦ ਤਾਹਿਰ ਕਰੀਬ ਇਕ ਦਹਾਕੇ ਤੋਂ ਇਸ ਉਦਯੋਗ ਨਾਲ ਜੁੜੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement