
ਵਿਆਹ ਦੇ ਤੁਰੰਤ ਬਾਅਦ ਹੀ ਪਤੀ-ਪਤਨੀ ਵੱਖ-ਵੱਖ ਰਹਿਣ ਲੱਗ ਗਏ ਸਨ। ਪਤਨੀ ਆਪਣੇ ਪਰਿਵਾਰ ਨਾਲ ਰਹਿੰਦੀ ਹੈ
ਰਾਮਪੁਰ (ਉੱਤਰ ਪ੍ਰਦੇਸ਼) : 24 ਅਕਤੂਬਰ ਨੂੰ ਟੀ-20 ਵਿਸ਼ਵ ਕੱਪ ਮੈਚ 'ਚ ਪਾਕਿਸਤਾਨ ਦੀ ਭਾਰਤ 'ਤੇ ਜਿੱਤ 'ਤੇ ਕਥਿਤ ਤੌਰ 'ਤੇ ਜਸ਼ਨ ਮਨਾਉਣ ਲਈ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਸਹੁਰੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਸੁਪਰਡੈਂਟ ਅੰਕਿਤ ਮਿੱਤਲ ਨੇ ਕਿਹਾ ਕਿ ਇਕ ਵਿਅਕਤੀ ਦੁਆਰਾ ਕੀਤੀ ਗਈ ਸ਼ਿਕਾਇਤ ਦੇ ਅਧਾਰ 'ਤੇ ਭਾਰਤੀ ਕ੍ਰਿਕਟ ਟੀਮ ਦਾ ਮਜ਼ਾਕ ਉਡਾਉਣ ਦਾ ਮਾਮਲਾ ਉਹਨਾਂ ਵੱਲੋਂ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਈਸ਼ਾਨ ਮੀਆ, ਵਾਸੀ ਅਜ਼ੀਮ ਨਗਰ, ਰਾਮਪੁਰ ਨੇ ਦੋਸ਼ ਲਾਇਆ ਹੈ ਕਿ ਉਸ ਦੀ ਪਤਨੀ ਰਾਬੀਆ ਸ਼ਮਸੀ ਅਤੇ ਉਸ ਦੇ ਪਰਿਵਾਰ ਨੇ ਟੀ-20 ਵਿਸ਼ਵ ਕੱਪ ਮੈਚ ਵਿਚ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਪਟਾਕੇ ਚਲਾਏ ਅਤੇ WhatsApp ਸਟੇਟਸ ਪੋਸਟ ਕੀਤਾ। ਇਹ ਐਫਆਈਆਰ ਭਾਰਤੀ ਦੰਡਾਵਲੀ ਦੀ ਧਾਰਾ 153-ਏ ਅਤੇ ਸੂਚਨਾ ਤਕਨਾਲੋਜੀ (ਸੋਧ) ਐਕਟ, 2008 ਦੀ ਧਾਰਾ 67 ਦੇ ਤਹਿਤ ਰਾਮਪੁਰ ਜ਼ਿਲ੍ਹੇ ਦੇ ਗੰਜ ਥਾਣੇ ਵਿੱਚ ਦਰਜ ਕੀਤੀ ਗਈ ਹੈ।
ਪੁਲਸ ਨੇ ਦੱਸਿਆ, ''ਵਿਆਹ ਦੇ ਤੁਰੰਤ ਬਾਅਦ ਹੀ ਪਤੀ-ਪਤਨੀ ਵੱਖ-ਵੱਖ ਰਹਿਣ ਲੱਗ ਗਏ ਸਨ। ਪਤਨੀ ਆਪਣੇ ਪਰਿਵਾਰ ਨਾਲ ਰਹਿੰਦੀ ਹੈ ਅਤੇ ਪਤੀ ਖਿਲਾਫ਼ ਦਾਜ ਦਾ ਮਾਮਲਾ ਦਰਜ ਕਰਵਾਇਆ ਹੋਇਆ ਹੈ। ਐਸਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।