
NDRF ਦੀਆਂ 4 ਟੀਮਾਂ ਤੈਨਾਤ
ਚੇਨਈ : ਸਨਿਚਰਵਾਰ ਸਵੇਰ ਤੋਂ ਹੋ ਰਹੀ ਬਾਰਿਸ਼ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸਾਲ 2015 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਸ਼ਹਿਰ ਵਿਚ ਇੰਨੀ ਜ਼ਿਆਦਾ ਬਾਰਿਸ਼ ਹੋਈ ਹੈ। ਕਈ ਇਲਾਕਿਆਂ ਵਿਚ ਸੜਕਾਂ ਅਤੇ ਘਰਾਂ ਦੇ ਅੰਦਰ ਪਾਣੀ ਭਰ ਗਿਆ ਹੈ। ਪ੍ਰਸ਼ਾਸਨ ਨੇ ਐਤਵਾਰ ਨੂੰ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ 'ਤੇ ਹਨ।
chennai rain
ਸਨਿਚਰਵਾਰ ਰਾਤ ਤੋਂ ਐਤਵਾਰ ਦੁਪਹਿਰ 1 ਵਜੇ ਤੱਕ 10 ਘੰਟਿਆਂ ਵਿਚ 14 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ, ਚੇਨਈ ਵਿਚ 14 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਅੰਨਾ ਨਗਰ 'ਚ ਜਿੱਥੇ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਲਿਜਾਇਆ ਜਾ ਰਿਹਾ ਹੈ, ਉਥੇ ਹੀ ਅਧਿਕਾਰੀ ਚੈਂਬਰੱਕਮ ਝੀਲ ਤੋਂ ਪਾਣੀ ਛੱਡਣ 'ਤੇ ਵਿਚਾਰ ਕਰ ਰਹੇ ਹਨ। ਸੂਬੇ ਦੇ ਜਲ ਸਰੋਤ ਅਧਿਕਾਰੀਆਂ ਨੇ ਕਾਂਚੀਪੁਰਮ ਅਤੇ ਤਿਰੂਵੱਲੁਰ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਨੀਵੇਂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਦਾ ਸੁਝਾਅ ਦਿਤਾ ਹੈ। ਚੇਨਈ ਦੇ ਵੇਲਾਚੇਰੀ ਫ਼ਲਾਈਓਵਰ 'ਤੇ ਲੋਕਾਂ ਨੇ ਆਪਣੇ ਵਾਹਨ ਪਾਰਕ ਕੀਤੇ ਹਨ।
ਉੱਤਰ-ਪੂਰਬੀ ਮਾਨਸੂਨ ਪਿਛਲੇ ਕੁਝ ਦਿਨਾਂ ਤੋਂ ਤਾਮਿਲਨਾਡੂ ਵਿਚ ਸਰਗਰਮ ਹੈ, ਜਿਸ ਕਾਰਨ ਸੂਬੇ ਵਿਚ ਭਾਰੀ ਮੀਂਹ ਪੈ ਰਿਹਾ ਹੈ। ਸਰਕਾਰ ਨੇ ਕਿਹਾ ਕਿ ਸੂਬੇ ਵਿਚ ਔਸਤ ਨਾਲੋਂ 41 ਫ਼ੀ ਸਦੀ ਵੱਧ ਮੀਂਹ ਪਿਆ ਹੈ। ਬੰਗਾਲ ਦੀ ਖਾੜੀ ਵਿਚ 9 ਨਵੰਬਰ ਨੂੰ ਘੱਟ ਦਬਾਅ ਦਾ ਵੀ ਅਨੁਮਾਨ ਜਤਾਇਆ ਗਿਆ ਹੈ। ਮੌਸਮ ਵਿਭਾਗ ਅਨੁਸਾਰ ਚੱਕਰਵਾਤੀ ਪ੍ਰਣਾਲੀ ਬਣਨ ਕਾਰਨ ਚੇਨਈ ਵਿਚ ਭਾਰੀ ਮੀਂਹ ਦਰਜ ਕੀਤਾ ਗਿਆ ਹੈ। ਉੱਤਰ ਪੂਰਬੀ ਮਾਨਸੂਨ ਦੇ ਕਾਰਨ 9 ਤੋਂ 11 ਨਵੰਬਰ ਦੇ ਦੌਰਾਨ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਤੱਟੀ ਖੇਤਰਾਂ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Rain
ਭਾਰੀ ਬਾਰਿਸ਼ ਕਾਰਨ ਐਗਮੋਰ, ਡਾਊਨਟਨ, ਕੇਐਨ ਗਾਰਡਨ, ਪਦਾਲਮ, ਓਟੇਰੀ ਖੱਬੇ ਪੁਲ, ਪੈਡੀ ਪੁਲ, ਸਤਿਆ ਨਗਰ ਸ਼ੈਲਟਰ, ਬਾਬਾ ਨਗਰ, ਜੀਕੇਐਮ ਕਲੋਨੀ ਅਤੇ ਜਵਾਹਰ ਨਗਰ ਖੇਤਰਾਂ ਵਿਚ ਹੜ੍ਹ ਦੀ ਸਥਿਤੀ ਬਣ ਗਈ ਹੈ। ਇਨ੍ਹਾਂ ਇਲਾਕਿਆਂ 'ਚ ਹੜ੍ਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸ਼ਹਿਰ ਵਿਚ ਬਚਾਅ ਕਰਜਾਂ ਲਈ ਐਨਡੀਆਰਐਫ ਦੀਆਂ ਚਾਰ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਤਾਂ ਜੋ ਉਹ ਐਮਰਜੈਂਸੀ ਦੀ ਸਥਿਤੀ ਵਿਚ ਬਚਾਅ ਕਾਰਜ ਨੂੰ ਨੇਪਰੇ ਚਾੜ੍ਹ ਸਕਣ। ਚੇਂਗਲਪੇਟ ਅਤੇ ਤਿਰੂਵੱਲੁਰ ਵਿਚ ਇੱਕ-ਇੱਕ ਅਤੇ ਮਦੁਰਾਈ ਵਿਚ ਦੋ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਚੇਨਈ ਦੇ ਮਾਈਲਾਪੁਰ 'ਚ 226 ਮਿਲੀਮੀਟਰ, ਅੰਬਤੂਰ 'ਚ 2205 ਮਿ.ਮੀ., ਨੰਗਮਬੱਕਮ 'ਚ 207 ਮਿ.ਮੀ. ਪੁੰਡੀ ਝੀਲ ਤੋਂ 4000 ਕਿਊਸਿਕ ਪਾਣੀ ਛੱਡਿਆ ਗਿਆ ਹੈ।