
ਬਰਸਾਤ ਦਾ ਮੌਸਮ ਆਉਂਦੇ ਹੀ ਜਿਥੇ ਸਾਰਿਆਂ ਦੇ ਚਿਹਰਿਆਂ ‘ਤੇ ਰੌਣਕ ਆ ਜਾਂਦੀ ਹੈ, ਉਥੇ ਹੀ ਬਰਸਾਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਨਾਲ ਲਿਆਉਂਦੀ ਹੈ।
ਬਰਸਾਤ ਦਾ ਮੌਸਮ ਆਉਂਦੇ ਹੀ ਜਿਥੇ ਸਾਰਿਆਂ ਦੇ ਚਿਹਰਿਆਂ ‘ਤੇ ਰੌਣਕ ਆ ਜਾਂਦੀ ਹੈ, ਉਥੇ ਹੀ ਬਰਸਾਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਨਾਲ ਲਿਆਉਂਦੀ ਹੈ। ਇਸੇ ਕਾਰਨ ਇਸ ਮੌਸਮ ਵਿਚ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ। ਬਾਰਿਸ਼ ਦੇ ਮੌਸਮ ਵਿਚ ਬੱਚਿਆਂ ਦੀ ਦੇਖਭਾਲ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ:
Rain
• ਬਰਸਾਤ ਵਿਚ ਅਕਸਰ ਦੂਸ਼ਿਤ ਪਾਣੀ ਤੋਂ ਉਲਟੀ, ਦਸਤ, ਸਰਦੀ, ਜ਼ੁਕਾਮ, ਪੀਲੀਆ ਆਦਿ ਹੋਣ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਬੱਚੇ ਨੂੰ ਪਾਣੀ ਦੀ ਘਾਟ ਨਾ ਹੋਣ ਦਿਓ ਅਤੇ ਪਾਣੀ ਹਮੇਸ਼ਾ ਉਬਾਲ ਕੇ ਦੇਵੋ।
• ਹਮੇਸ਼ਾ ਆਪਣੇ ਆਸ-ਪਾਸ ਦੇ ਚੌਗਿਰਦੇ ਨੂੰ ਸਾਫ ਤੇ ਖੁਸ਼ਕ ਰੱਖੋ ਅਤੇ ਘਰ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ। ਜਦੋਂ ਵੀ ਬੱਚੇ ਗਿੱਲੇ ਹੋਣ ਤਾਂ ਉਨ੍ਹਾਂ ਦੇ ਪੈਰਾਂ ਨੂੰ ਨਰਮ ਤੇ ਸੁੱਕੇ ਕੱਪੜੇ ਨਾਲ ਸਾਫ਼ ਕਰ ਕੇ ਕੇ ਚੰਗੀ ਤਰ੍ਹਾਂ ਸੁਕਾ ਦਿਓ।
Kids playing in rain
• ਗੰਦੇ ਪਾਣੀ ਵਿਚ ਤੁਰਨ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ, ਇਸ ਲਈ ਜ਼ਰੂਰੀ ਹੈ ਕਿ ਮੌਨਸੂਨ ਦੇ ਮੌਸਮ ਦੌਰਾਨ ਬੱਚਿਆਂ ਨੂੰ ਢੁਕਵੇਂ ਕੱਪੜੇ ਪਹਿਨਾਏ ਜਾਣ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ |
• ਘਰਾਂ ਵਿਚ ਮੱਛਰ ਭਜਾਉਣ ਲਈ ਦਵਾਈ ਦੀ ਵਰਤੋਂ ਕਰੋ। ਇਕ ਛੋਟਾ ਜਿਹਾ ਮੱਛਰ ਦੁਨੀਆ ਵਿਚ ਸਭ ਤੋਂ ਖਤਰਨਾਕ ਬਿਮਾਰੀ ਦਾ ਵਾਹਕ ਮੰਨਿਆ ਜਾਂਦਾ ਹੈ। ਮਲੇਰੀਆ ਤੇ ਡੇਂਗੂ ਅਜਿਹੀਆਂ ਖਤਰਨਾਕ ਬਿਮਾਰੀਆਂ ਹਨ, ਜੋ ਮੌਨਸੂਨ ਦੌਰਾਨ ਮੱਛਰਾਂ ਕਾਰਨ ਫੈਲਦੀਆਂ ਹਨ।
Rain
• ਬਰਸਾਤ ਦੇ ਮੌਸਮ ਵਿਚ ਅਕਸਰ ਖਾਰਿਸ਼, ਫੋੜੇ-ਫਿਨਸੀਆਂ ਦੀ ਸ਼ਿਕਾਇਤ ਬੱਚਿਆਂ ਨੂੰ ਹੋ ਜਾਂਦੀ ਹੈ | ਬੱਚੇ ਦੀ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖੋ। ਜੇਕਰ ਬੱਚੇ ਬਾਰਿਸ਼ ਵਿਚ ਨਹਾਉਂਦੇ ਹਨ ਤਾਂ ਉਨ੍ਹਾਂ ਲਈ ਐਟੀਂਸੈਪਟਿਕ ਸਾਬਣ ਵਰਤੋ, ਇਸ ਨਾਲ ਬੱਚਾ ਸਾਫ਼-ਸੁਥਰਾ, ਤੰਦਰੁਸਤ ਤੇ ਨਿਰੋਗ ਰਹੇਗਾ।
ਇਨ੍ਹਾਂ ਗੱਲਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਸ਼ਾਮਿਲ ਕਰਕੇ ਤੁਸੀਂ ਅਤੇ ਤੁਹਾਡੇ ਬੱਚੇ ਮੌਨਸੂਨ ਦੇ ਮੌਸਮ ਦਾ ਭਰਪੂਰ ਫਾਇਦਾ ਲੈ ਸਕਦੇ ਹੋ।