
ਇਹ ਗੱਲ ਇਕ ਕਮਿਊਨਿਟੀ ਸੋਸ਼ਲ ਮੀਡੀਆ ਮੰਚ ’ਤੇ ਕਰਵਾਏ ਗਏ ਸਰਵੇਖਣ ’ਚ ਸਾਹਮਣੇ ਆਈ ਹੈ।
Delhi air pollution: ਦਿੱਲੀ-ਐਨ.ਸੀ.ਆਰ. ’ਚ ਲਗਭਗ 32 ਫ਼ੀ ਸਦੀ ਪ੍ਰਵਾਰ ਦੀਵਾਲੀ ’ਤੇ ਪਟਾਕੇ ਚਲਾਉਣ ਦੀ ਯੋਜਨਾ ਬਣਾ ਰਹੇ ਹਨ, ਜਦਕਿ 43 ਫ਼ੀ ਸਦੀ ਪ੍ਰਵਾਰ ਪ੍ਰਦੂਸ਼ਣ ਤੋਂ ਚਿੰਤਤ ਹਨ ਅਤੇ ਇਸ ਲਈ ਪਟਾਕਿਆਂ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਹਨ। ਇਹ ਗੱਲ ਇਕ ਕਮਿਊਨਿਟੀ ਸੋਸ਼ਲ ਮੀਡੀਆ ਮੰਚ ’ਤੇ ਕਰਵਾਏ ਗਏ ਸਰਵੇਖਣ ’ਚ ਸਾਹਮਣੇ ਆਈ ਹੈ।
‘ਲੋਕਲ ਸਰਕਲਸ’ ਵਲੋਂ ਦਿੱਲੀ, ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫ਼ਰੀਦਾਬਾਦ ਦੇ 9000 ਲੋਕਾਂ ’ਤੇ ਕੀਤੇ ਗਏ ਸਰਵੇਖਣ ਅਨੁਸਾਰ ਦਿੱਲੀ-ਐੱਨ.ਸੀ.ਆਰ. ’ਚ 32 ਫੀ ਸਦੀ ਪ੍ਰਵਾਰ ਅਜਿਹੇ ਹਨ ਕਿ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਦੇ ਬਾਵਜੂਦ ਅਜਿਹਾ ਸੰਭਵ ਹੈ ਕਿ ਪਟਾਕੇ ਚਲਾਉਣ।
ਦਿੱਲੀ-ਐਨ.ਸੀ.ਆਰ. ’ਚ ਸੋਮਵਾਰ ਸਵੇਰੇ ਪ੍ਰਦੂਸ਼ਣ ਦਾ ਪੱਧਰ ਸਰਕਾਰ ਵਲੋਂ ਮਿੱਥੀ ਸੁਰੱਖਿਅਤ ਹੱਦ ਤੋਂ ਸੱਤ ਤੋਂ ਅੱਠ ਗੁਣਾ ਵੱਧ ਸੀ ਅਤੇ ਲਗਾਤਾਰ ਸੱਤਵੇਂ ਦਿਨ ਵੀ ਵਾਤਾਵਰਣ ’ਚ ਜ਼ਹਿਰੀਲੀ ਧੁੰਦ ਛਾਈ ਰਹੀ।
ਸਰਵੇਖਣ ਅਨੁਸਾਰ, ਅਧਿਐਨ ’ਚ ਸ਼ਾਮਲ ਕਈ ਨਿਵਾਸੀਆਂ ਦਾ ਮੰਨਣਾ ਹੈ ਕਿ ਗੁਆਂਢੀ ਸੂਬਿਆਂ ’ਚ ਪਰਾਲੀ ਸਾੜਨਾ ਦਿੱਲੀ-ਐਨ.ਸੀ.ਆਰ. ’ਚ ਪ੍ਰਦੂਸ਼ਣ ਦਾ ਕਾਰਨ ਹੈ। ਰੀਪੋਰਟ ’ਚ ਕਿਹਾ ਗਿਆ ਹੈ, ‘‘ਖ਼ਬਰਾਂ ਮੁਤਾਬਕ ਗੁਆਂਢੀ ਸੂਬੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਪਟਾਕਿਆਂ ਦੀ ਵਿਕਰੀ ’ਤੇ ਕੋਈ ਪਾਬੰਦੀ ਨਹੀਂ ਹੈ। ਪਿਛਲੇ ਕੱਝ ਸਾਲਾਂ ਤੋਂ ਦਿੱਲੀ ਦੇ ਵਸਨੀਕ ਇਨ੍ਹਾਂ ਸੂਬਿਆਂ ਤੋਂ ਪਟਾਕੇ ਖ਼ਰੀਦ ਰਹੇ ਹਨ।’’ ਸਰਵੇਖਣ ਰੀਪੋਰਟ ਅਨੁਸਾਰ, ਮੌਜੂਦਾ ਸਥਿਤੀ ਪ੍ਰਸ਼ਾਸਨ ਲਈ ਚੁਨੌਤੀਪੂਰਨ ਹੈ ਕਿਉਂਕਿ ‘ਉਹ ਗੁਆਂਢੀ ਸੂਬਿਆਂ ’ਚ ਪਰਾਲੀ ਸਾੜਨ ਦਾ ਕੋਈ ਲੰਮੇ ਸਮੇਂ ਲਈ ਹੱਲ ਲੱਭਣ ’ਚ ਅਸਮਰੱਥ ਹਨ ਜੋ ਪਿਛਲੇ ਇਕ ਦਹਾਕੇ ਤੋਂ ਉਨ੍ਹਾਂ ਦੀ ਭਰੋਸੇਯੋਗਤਾ ਨੂੰ ਪ੍ਰਭਾਵਤ ਕਰ ਰਿਹਾ ਹੈ।’’
ਰੀਪੋਰਟ ’ਚ ਕਿਹਾ ਗਿਆ ਹੈ, ‘‘ਅਜਿਹੀ ਸਥਿਤੀ ’ਚ, ਪਟਾਕਿਆਂ ’ਤੇ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨਾ ਅਤੇ ਜਾਗਰੂਕਤਾ ਮੁਹਿੰਮ ਨੂੰ ਵਧਾਉਣਾ ਜ਼ਰੂਰੀ ਹੈ ਤਾਂ ਜੋ ਇਸ ਦੀਵਾਲੀ ’ਤੇ ਪਟਾਕਿਆਂ ਨੂੰ ਸਾੜਨ ’ਤੇ ਕਾਬੂ ਪਾਇਆ ਜਾ ਸਕੇ।’’ ਸਰਵੇਖਣ ’ਚ ਅੱਗੇ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਦੀਵਾਲੀ ਤੋਂ ਅਗਲੇ ਦਿਨ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਦੇ ਪੱਧਰ ’ਚ ਪਿਛਲੇ ਦਿਨ ਦੇ ਮੁਕਾਬਲੇ 100 ਤੋਂ 300 ਅੰਕਾਂ ਦਾ ਵਾਧਾ ਹੋਇਆ ਹੈ।
(For more news apart from 32 percent families of Delhi are ready to fire crackers on Diwali, stay tuned to Rozana Spokesman)