ਇਲਾਜ ਲਈ ਦਿਤੀ ਅਸਥਾਈ ਜ਼ਮਾਨਤ
Asaram gets six months bail: ਗੁਜਰਾਤ ਹਾਈ ਕੋਰਟ ਨੇ ਵੀਰਵਾਰ ਨੂੰ 2013 ਦੇ ਬਲਾਤਕਾਰ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਬਾਪੂ ਨੂੰ ਮੈਡੀਕਲ ਆਧਾਰ ’ਤੇ ਛੇ ਮਹੀਨੇ ਦੀ ਜ਼ਮਾਨਤ ਦੇ ਦਿਤੀ। ਜਸਟਿਸ ਇਲੇਸ਼ ਵੋਰਾ ਅਤੇ ਆਰ.ਟੀ. ਵਛਨੀ ਦੇ ਬੈਂਚ ਨੇ ਆਸਾਰਾਮ (84) ਨੂੰ ਉਨ੍ਹਾਂ ਦੇ ਇਲਾਜ ਲਈ ਅਸਥਾਈ ਜ਼ਮਾਨਤ ਦੇ ਦਿਤੀ।
ਲਗਭਗ ਇਕ ਹਫ਼ਤਾ ਪਹਿਲਾਂ, ਰਾਜਸਥਾਨ ਹਾਈ ਕੋਰਟ ਨੇ ਵੀ ਅਜਿਹਾ ਹੀ ਹੁਕਮ ਦਿਤਾ ਸੀ। ਅਦਾਲਤ ਨੇ ਅਪਣੇ ਜ਼ੁਬਾਨੀ ਹੁਕਮ ਵਿਚ ਕਿਹਾ ਕਿ ਉਹ ਆਸਾਰਾਮ ਨੂੰ ਉਸੇ ਆਧਾਰ ’ਤੇ ਛੇ ਮਹੀਨੇ ਦੀ ਜ਼ਮਾਨਤ ਦੇ ਰਹੀ ਹੈ ਜਿਸ ਆਧਾਰ ’ਤੇ ਉਨ੍ਹਾਂ ਨੂੰ ਰਾਜਸਥਾਨ ਹਾਈ ਕੋਰਟ ਨੇ ਜ਼ਮਾਨਤ ਦਿਤੀ ਸੀ।
