ਕੇਂਦਰ, ਗੂਗਲ, ਫੇਸਬੁਕ, ਵਟਸਐਪ ਮਿਲ ਕੇ ਹਟਾਉਣਗੇ ਅਸ਼ਲੀਲ ਵੀਡੀਓ 
Published : Dec 7, 2018, 6:19 pm IST
Updated : Dec 7, 2018, 6:19 pm IST
SHARE ARTICLE
Supreme Court
Supreme Court

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ, ਇੰਟਰਨੈਟ ਮਹਾਂਰਥੀ ਗੂਗਲ, ਮਾਇਕਰੋਸਾਫਟ ਅਤੇ ਫੇਸਬੁਕ ਨੇ ਦੁਰਵਿਹਾਰ ਦੇ ਵੀਡੀਓ, ਬਾਲ ਯੋਨ ਸਮੱਗਰੀ ਅਤੇ ...

ਨਵੀਂ ਦਿੱਲੀ (ਭਾਸ਼ਾ) :- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ, ਇੰਟਰਨੈਟ ਮਹਾਂਰਥੀ ਗੂਗਲ, ਮਾਇਕਰੋਸਾਫਟ ਅਤੇ ਫੇਸਬੁਕ ਨੇ ਦੁਰਵਿਹਾਰ ਦੇ ਵੀਡੀਓ, ਬਾਲ ਯੋਨ ਸਮੱਗਰੀ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਨੂੰ ਨੈਟ ਤੋਂ ਬਾਹਰ ਕਰਨ ਦੀ ਸਹਿਮਤੀ ਬਣ ਗਈ ਹੈ। ਇਹ ਕਾਰਵਾਈ ਕਿਵੇਂ ਕੀਤੀ ਜਾਵੇ ਉਸ ਦੀ ਪ੍ਰਕਿਰਿਆ ਅਤੇ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐਸਓਪੀ) ਦਾ ਪ੍ਰਾਰੂਪ ਛੇਤੀ ਪੇਸ਼ ਕੀਤਾ ਜਾਵੇਗਾ।

SocialSocial

ਜਸਟਿਸ ਮਦਨ ਬੀ. ਲੋਕੁਰ ਅਤੇ ਜਸਟਿਸ ਯੂਊ ਲਲਿਤ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਕੇਂਦਰ ਦੁਆਰਾ ਇਸ ਬਾਰੇ ਵਿਚ ਪਹਿਲਾਂ ਤੋਂ ਦਿੱਤੇ ਗਏ ਸੁਝਾਵਾਂ ਉੱਤੇ ਵੱਖ -ਵੱਖ ਪੱਖਾਂ ਨੇ ਵੱਖ - ਵੱਖ ਪ੍ਰਤੀਕਿਰਿਆ ਦਿਤੀ ਸੀ। ਇਹਨਾਂ ਵਿਚ ਗੈਰ ਕਾਨੂੰਨੀ ਸਮੱਗਰੀ ਨੂੰ ਆਰਟੀਫਿਸ਼ੀਅਲ ਇੰਟੇਲੀਜੈਂਸ ਦੇ ਮਾਰਫ਼ਤ ਪ੍ਰੋ - ਐਕਟਿਵ ਮਾਨਿਟਰਿੰਗ ਟੂਲ ਦੇ ਜ਼ਰੀਏ ਆਟੋਮੈਟਿਕ ਢੰਗ ਨਾਲ ਹਟਾਉਣ ਦਾ ਵੀ ਸੁਝਾਅ ਦਿਤਾ ਗਿਆ ਸੀ।

Facebook-WhatsappFacebook-Whatsapp

ਕੋਰਟ ਨੇ ਕਿਹਾ ਕਿ 28 ਨਵੰਬਰ ਨੂੰ ਦਿੱਤੇ ਗਏ ਆਦੇਸ਼ ਵਿਚ ਕੇਂਦਰ ਦੁਆਰਾ ਦਿੱਤੇ ਗਏ ਸੁਝਾਵਾਂ ਦਾ ਜ਼ਿਕਰ ਹੈ। ਇਸ ਵਿਚ ਗੂਗਲ ਅਤੇ ਯੂਟਿਊਬ ਦਾ ਇਕ ਰੁਖ਼ ਤਾਂ ਫੇਸਬੁਕ, ਮਾਇਕਰੋਸਾਫਟ ਅਤੇ ਵਟਸਐਪ ਦਾ ਦੂਜਾ ਰੁਖ਼ ਹੈ।

ਹਰ ਇਕ ਸੰਸਥਾਨ ਕੇਂਦਰ ਦੇ ਪ੍ਰਸਤਾਵ ਦੇ ਬਾਰੇ ਵਿਚ ਅਪਣੇ - ਅਪਣੇ ਸੁਝਾਅ ਦੇਣਗੇ। ਸਾਰੇ ਸਬੰਧਤ ਪੱਖ ਇਸ ਗੱਲ ਉੱਤੇ ਸਹਿਮਤ ਹਨ ਕਿ ਚਾਈਲਡ ਪੋਰਨੋਗਰਾਫੀ, ਕੁਕਰਮ, ਸਾਮੂਹਕ ਕੁਕਰਮ ਦੇ ਵੀਡੀਓ ਅਤੇ ਵਿਪਤਾਜਨਕ ਸਮੱਗਰੀ ਇੰਟਰਨੈਟ ਤੋਂ ਹਟਾਈ ਜਾਵੇ। ਇਸ ਲਈ ਪ੍ਰਸਤਾਵਿਤ ਜਾਂ ਪ੍ਰਾਰੂਪ ਐਸਓਪੀ ਨੂੰ ਤਿਆਰ ਕਰ ਕੀਤਾ ਜਾਵੇ। ਫਾਰਮੈਟ ਐਸਓਪੀ 10 ਦਸੰਬਰ ਤੱਕ ਸੁਪ੍ਰੀਮ ਕੋਰਟ ਵਿਚ ਦਾਖਲ ਕਰ ਦਿਤਾ ਜਾਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement