 
          	ਗੰਦੇ ਪਾਣੀ ਨੂੰ ਗੰਗਾ ਅਤੇ ਉਸ ਦੀਆਂ ਸਹਾਇਕ ਨਦੀਆਂ ਵਿਚ ਵਹਾਉਣ 'ਤੇ 5000 ਜ਼ੁਰਮਾਨਾ ਲਗਾਇਆ ਜਾਵੇਗਾ।
ਦੇਹਰਾਦੂਨ, ( ਪੀਟੀਆਈ ) : ਉਤਰਾਖੰਡ ਵਿਖੇ ਗੰਗਾ ਨੂੰ ਪ੍ਰਦੂਸ਼ਣਮੁਕਤ ਬਣਾਉਣ ਦੀ ਦਿਸ਼ਾ ਵੱਲ ਰਾਜ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ਅਧੀਨ ਹੋਟਲਾਂ, ਆਸ਼ਰਮਾਂ ਅਤੇ ਧਰਮਸ਼ਾਲਾਵਾਂ 'ਤੇ ਸ਼ਿੰਕਜ਼ਾ ਕੱਸਿਆ ਗਿਆ ਹੈ। ਇਹਨਾਂ ਤੋਂ ਨਿਕਲਣ ਵਾਲੀ ਸੀਵੇਜ ਅਤੇ ਗੰਦੇ ਪਾਣੀ ਨੂੰ ਗੰਗਾ ਅਤੇ ਉਸ ਦੀਆਂ ਸਹਾਇਕ ਨਦੀਆਂ ਵਿਚ ਵਹਾਉਣ 'ਤੇ 5000 ਜ਼ੁਰਮਾਨਾ ਲਗਾਇਆ ਜਾਵੇਗਾ। ਵਾਤਾਵਰਣ ਸੁਰੱਖਿਆ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਦੀ ਨਿਗਰਾਨੀ ਦੀ ਰਣਨੀਤੀ ਵੀ ਤਿਆਰ ਕਰ ਲਈ ਹੈ।
 National Green Tribunal
National Green Tribunal
ਗੰਗਾ ਦੀ ਸਵੱਛਤਾ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਲ ਹੀ ਐਨਜੀਟੀ ਵੀ ਇਸ ਵੱਲ ਉਚੇਚਾ ਧਿਆਨ ਦੇ ਰਹੀ ਹੈ। ਅੰਕੜੇ ਮੁਤਾਬਕ ਗੋਮੁਖ ਤੋਂ ਲੈ ਕੇ ਰਿਸ਼ੀਕੇਸ਼ ਤੱਕ ਗੰਗਾ ਦਾ ਪਾਣੀ ਪੀਣ ਯੋਗ ਹੈ। ਹਰਿਦੁਆਰ ਵਿਚ ਹਾਲਾਤ ਬਹੁਤ ਖਰਾਬ ਹਨ। ਗੰਗਾ ਅਤੇ ਉਸ ਦੀਆਂ ਸਹਾਇਕ ਨਦੀਆਂ ਵਿਚ ਕਿਸੀ ਵੀ ਦਿਸ਼ਾ ਵੱਲੋਂ ਗੰਦਗੀ ਨਾ ਜਾਵੇ ਇਸ ਲਈ ਨਮਾਮੀ ਗੰਗੇ ਪਰਿਯੋਜਨਾ ਅਧੀਨ ਉਤਰਕਾਸ਼ੀ ਤੋਂ ਹਰਿਦੁਆਰ ਤੱਕ ਨਾਲਿਆਂ ਨੂੰ ਟੈਪ ਕਰਨ ਦੇ ਨਾਲ ਹੀ ਸੀਵੇਜ ਟ੍ਰੀਟਮੈਂਟ ਪਲਾਂਟ ਵੀ ਬਣਾਏ ਜਾ ਰਹੇ ਹਨ। ਐਨਜੀਟੀ ਦੇ ਨਿਰਦੇਸ਼ਾਂ ਮੁਤਾਬਕ ਹੋਟਲਾਂ, ਆਸ਼ਰਮਾਂ ਅਤੇ ਧਰਮਸ਼ਾਲਾਵਾਂ 'ਤੇ ਸ਼ਿਕੰਜਾ ਕੱਸਿਆ ਗਿਆ ਹੈ।
 pollution in Ganga
 pollution in Ganga
ਵਧੀਕ ਮੁਖ ਸਕੱਤਰ ਰਣਵੀਰ ਸਿੰਘ ਵੱਲੋਂ ਜਾਰੀ ਕੀਤੇ ਗਏ ਹੁਕਮ ਮੁਤਾਬਕ ਗੰਗਾ ਵਿਚ ਗੰਦਾ ਪਾਣੀ ਵਹਾਏ ਜਾਣ 'ਤੇ ਰੋਜ਼ਾਨਾ ਪੰਜ ਹਜ਼ਾਰ ਰੁਪਏ ਦੇ ਜ਼ੁਰਮਾਨੇ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਪੂਰਾ ਕੀਤਾ ਜਾਵੇਗਾ। ਇਸ ਸਬੰਧ ਵਿਚ ਪੀਸੀਬੀ ਨੂੰ ਜ਼ਰੂਰੀ ਕਦਮ ਚੁੱਕਣ ਲਈ ਨਿਰਦੇਸ਼ ਦਿਤੇ ਗਏ ਹਨ। ਲਗਾਤਾਰ ਨਿਰੀਖਣ ਦੇ ਨਾਲ ਹੀ ਔਚਕ ਨਿਰੀਖਣ ਵੀ ਕੀਤਾ ਜਾਵੇਗਾ। ਸ਼ਹਿਰੀ ਵਿਕਾਸ ਮੰਤਰੀ ਮਦਨ ਕੌਸ਼ਿਕ ਨੇ ਜਾਣਕਾਰੀ ਦਿਤੀ ਕਿ ਪ੍ਰਸ਼ਾਸਨ ਨੇ ਉਤਰਕਾਸ਼ੀ ਗੰਗਾ ਵਿਚ ਕੂੜਾ ਪਾਉਣ 'ਤੇ ਦੋਸ਼ੀ ਕਾਰਜਕਾਰੀ ਅਧਿਕਾਰੀ ਸੁਸ਼ੀਲ ਕੁਮਾਰ ਕੁਰੀਲ ਨੂੰ ਵੀ ਮੁਅੱਤਲ ਕੀਤਾ ਹੈ ।
 
                     
                
 
	                     
	                     
	                     
	                     
     
     
     
     
     
                     
                     
                     
                     
                    