
ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਾਪਤੀ ਅਤੇ ਉਹਨਾਂ ਵੱਲੋਂ ਬਖ਼ਸ਼ੀ ਹੋਈ ‘ਗੰਗਾ ਸਾਗਰ’ ਦਾ ‘ਮਹਾਨਕੋਸ਼’ ‘ਚ ਅੰਗ੍ਰੇਜ਼ੀ ਤਰਜ਼ਮਾ...
ਚੰਡੀਗੜ੍ਹ (ਭਾਸ਼ਾ) : ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਾਪਤੀ ਅਤੇ ਉਹਨਾਂ ਵੱਲੋਂ ਬਖ਼ਸ਼ੀ ਹੋਈ ‘ਗੰਗਾ ਸਾਗਰ’ ਦਾ ‘ਮਹਾਨਕੋਸ਼’ ‘ਚ ਅੰਗ੍ਰੇਜ਼ੀ ਤਰਜ਼ਮਾ ‘ਜੱਗ’ ਲਿਖਿਆ ਗਿਆ ਹੈ। ਜਿਸ ‘ਤੇ ‘ਗੰਗਾ ਸਾਗਰ’ ਦੇ ਕੇਅਰਟੇਕਰ ਸਾਬਕਾ ਪਾਕਿਸਤਾਨੀ ਮੈਂਬਰ ਪਾਰਲੀਮੈਂਟ ਰਾਏ ਅਜ਼ੀਜ਼ ਉੱਲਾ ਖ਼ਾਨ ਨੇ ਪੰਜਾਬੀ ਯੂਨੀਵਰਸਿਟੀ ਬੀ.ਐਸ. ਘੁੰਮਣ ਨੂੰ ਚਿੱਠੀ ਲਿਖ ਕੇ ਇਸ ਵਿਚ ਸੋਧ ਕਰਨ ਦੀ ਬੇਨਤੀ ਕੀਤੀ ਹੈ। ਰਾਏ ਅਜ਼ੀਜ਼ ਉੱਲਾ ਖ਼ਾਨ ਨੇ ਗੰਗਾ ਸਾਗਰ ਨੂੰ ‘ਜੱਗ ਦਾ ਨਾਮ ਦਿੱਤੇ ਜਾਣ ‘ਤੇ ਰੋਸ ਪ੍ਰਗਟ ਕਰਦਿਆਂ ਲਿਖਿਆ ਕਿ ‘ਗੰਗਾ ਸਾਗਰ’ ਨੂੰ ਜੱਗ ਲਿਖਣਾ ਬਹੁਤ ਹੀ ਇਤਰਾਜ਼ਯੋਗ ਹੈ।
Ganga Sagar
ਉਨ੍ਹਾਂ ਨੇ ਕਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਧਾਰਮਿਕ ਇਤਿਹਾਸਕ ਤੱਥ, ਜਿਨ੍ਹਾਂ ਦਾ ਜ਼ਿਕਰ ਭਾਈ ਕਾਹਨ ਸਿੰਘ ਨਾਭਾ ਵੱਲੋਂ ਸਪੱਸ਼ਟ ਰੂਪ ਵਿਚ ਕੀਤਾ ਗਿਆ ਹੈ, ਅਤੇ ਇਸ ਨੂੰ ਬਦਲਿਆਂ ਨਹੀਂ ਜਾ ਸਕਦਾ। ਅਜ਼ੀਜ਼ ਉੱਲਾ ਨੇ ਕਿਹਾ ਕਿ ਮਹਾਨਕੋਸ਼ ‘ਚ ‘ਗੰਗਾ ਸਾਗਰ’ ਦੇ ਨਾਮ ਦੇ ਅਰਥ ਵਜੋਂ ਬਰੈਕਟ ‘ਚ ਸੁਰਾਹੀ ਜਾਂ ਜੱਗ ਲਿਖਿਆ ਜਾ ਸਕਦਾ ਹੈ। ਇਸ ਮਾਮਲੇ ‘ਚ ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ.ਬੀ.ਐਸ. ਘੁੰਮਣ ਨੇ ਆਖਿਆ ਕਿ ਫਿਲਹਾਲ ਇਹ ਮਾਮਲਾ ਉਨ੍ਹਾਂ ਦਾ ਧਿਆਨ ‘ਚ ਨਹੀਂ ਹੈ।
Ganga Sagar
ਉਨ੍ਹਾਂ ਕਿਹਾ ਕਿ ਮਹਾਨਕੋਸ਼ ‘ਚ ਪਹਿਲਾਂ ਤੋਂ ਹੀ ਆਈਆਂ ਗਲਤੀਆਂ ਦੂਰ ਕਰਨ ਲਈ ਮਾਹਿਰਾਂ ਦੀ ਜਾਂਚ ਕਮੇਟੀ ਬਣਾਈ ਗਈ ਹੈ ਤੇ ਜੋ ਵੀ ਇਸ ਮਾਮਲੇ ਨਾਲ ਸਬੰਧਿਤ ਘਾਟ ਹੋਵੇਗੀ ਉਸ ਨੂੰ ਮਾਹਿਰ ਕਮੇਟੀ ਕੋਲ ਭੇਜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਦੀ ਜਾਂਚ ਕਰ ਕੇ ਸਾਰੀ ਰਿਪੋਰਟ ਦੇਵੇਗੀ। ਜੇਕਰ ਉਨ੍ਹਾਂ ਨੂੰ ਇਸ ਵਿਚ ਕੋਈ ਗਲਤੀ ਨਜ਼ਰ ਆਈ ਤਾਂ ਉਹ ਇਸ ਵਿਚ ਜਰੂਰ ਸੁਧਾਰ ਕਰ ਲੈਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮਹਾਨਕੋਸ਼ ਚ ਕੋਈ ਘਾਟ ਕਾਰਨ ਯੂਨੀਵਰਸਿਟੀ ਵੱਲੋਂ ਛਾਪੀਆਂ ਗਈਆਂ ਲਗਭਗ ਪੌਣੇ ਤਿੰਨ ਕਰੋੜ ਦੀ ਲਾਗਤ ਨਾਲ ਬਣਈਆਂ ਕਾਪੀਆਂ ਨੂੰ ਨਸ਼ਟ ਕਰਨ ਦੀ ਚਰਚਾ ਹੋਈ ਸੀ। ਜਿਸ ਤੋਂ ਬਾਅਦ ਯੂਨੀਵਰਸਿਟੀ ਵੱਲੋਂ ਮਹਾਨਕੋਸ਼ ਵਿਚ ਗਲਤੀਆਂ ਸੋਧਣ ਲਈ ਵਿਸ਼ੇਸ਼ ਮਾਹਿਰਾਂ ਦੀ ਜਾਂਚ ਕਮੇਟੀ ਬਣਾਈ ਗਈ ਸੀ।