ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ : ਦਿੱਲੀ ਗੁਰਦੁਆਰਾ ਕਮੇਟੀ
Published : Dec 7, 2018, 5:44 pm IST
Updated : Apr 10, 2020, 11:42 am IST
SHARE ARTICLE
ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਟਾਈਟਲਰ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ
ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਟਾਈਟਲਰ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੀ.ਬੀ.ਆਈ. ਤੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ....

ਨਵੀਂ ਦਿੱਲੀ (ਭਾਸ਼ਾ) : ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਟਾਈਟਲਰ ਦੇ ਖਾਸ ਰਾਜਦਾਰ ਅਭਿਸ਼ੇਕ ਵਰਮਾ ਦੇ ਕੱਲ ਹੋਏ ਲਾਈ ਡਿਟੈਕਟਰ ਟੈਸਟ ਦੌਰਾਨ ਵਰਮਾ ਨੇ ਟਾਈਟਲਰ ਵੱਲੋਂ 1984 ਸਿੱਖ ਕਤਲੇਆਮ ਦੇ ਗਵਾਹਾਂ ਨੂੰ ਖਰੀਦਣ ਦੀ ਪੁਸ਼ਟੀ ਕਰ ਦਿੱਤੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੀ.ਬੀ.ਆਈ. ਤੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਵਰਮਾ ਤੋਂ ਟਾਈਟਲਰ ਨਾਲ ਸੰਬੰਧਿਤ ਕੁਲ 20 ਸਵਾਲ ਪੁੱਛੇ ਗਏ ਸਨ।

ਜਿਸ ’ਚ ਵਰਮਾ ਨੇ ਆਪਣੇ ਪਾਸੋਂ ਜੋ ਵੀ ਜਾਣਕਾਰੀ ਉਸਨੂੰ ਪੱਤਾ ਸੀ, ਉਹ ਰਿਕਾਰਡ ਕਰਵਾ ਦਿੱਤੀ ਹੈ। ਕੁਲ ਮਿਲਾਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਟਾਈਟਲਰ ਦੇ ਗੁਨਾਹਾਂ ਤੋਂ ਵਰਮਾ ਨੇ ਪਰਦਾ ਹਟਾ ਦਿੱਤਾ ਹੈ। ਜੀ.ਕੇ. ਨੇ ਕਿਹਾ ਕਿ ਟਾਈਟਲਰ ਨੇ ਕਥਿਤ ਤੌਰ ’ਤੇ ਨਾ ਕੇਵਲ ਸਿੱਖਾਂ ਨੂੰ ਮਰਵਾਇਆ ਸਗੋਂ ਗਵਾਹਾਂ ਨੂੰ ਖਰੀਦਣ ’ਚ ਵੀ ਅਹਿਮ ਭੂਮਿਕਾ ਨਿਭਾਈ ਸੀ। ਇਹੋ ਕਾਰਨ ਸੀ ਕਿ ਸੀ.ਬੀ.ਆਈ. ਵੱਲੋਂ ਟਾਈਟਲਰ ਨੂੰ ਕਲੀਨ ਚਿੱਟ ਦੇਣ ਦੇ ਬਾਵਜੂਦ ਦਿੱਲੀ ਕਮੇਟੀ ਦੇ ਕਾਨੂੰਨੀ ਵਿਭਾਗ ਨੇ ਹਾਰ ਨਹੀਂ ਮੰਨੀ।

ਸਗੋਂ ਪੁਲ ਬੰਗਸ਼ ਕੇਸ ਨਾਲ ਸੰਬੰਧਿਤ 2 ਨਵੇਂ ਅਹਿਮ ਗਵਾਹ ਵੀ ਕੋਰਟ ਦੇ ਸਾਹਮਣੇ ਹਾਜਰ ਕਰਵਾਏ। ਜੀ.ਕੇ. ਨੇ ਦੱਸਿਆ ਕਿ ਵਰਮਾ ਸੀ.ਬੀ.ਆਈ. ਵੱਲੋਂ ਜਾਂਚ ਕੀਤੇ ਜਾ ਰਹੇ ਪੁਲ ਬੰਗਸ਼ ਕੇਸ ਜਿਸ ’ਚ 3 ਸਿੱਖ ਬਾਦਲ ਸਿੰਘ, ਠਾਕੁਰ ਸਿੰਘ ਅਤੇ ਗੁਰਚਰਣ ਸਿੰਘ ਦਾ ਕਤਲ ਹੋਇਆ ਸੀ, ਦਾ ਅਹਿਮ ਗਵਾਹ ਹੈ। ਜਿਸ ਕਰਕੇ ਕੋਰਟ ਨੇ ਵਰਮਾ ਵੱਲੋਂ ਟੈਸਟ ਕਰਵਾਉਣ ਦੀ ਦਿੱਤੀ ਗਈ ਮਨਜੂਰੀ ’ਤੇ ਗੌਰ ਕਰਕੇ ਕਾਨੂੰਨੀ ਮਾਹਿਰ ਬੀ.ਐਸ.ਜੂਨ ਨੂੰ ਕੋਰਟ ਕਮਿਸ਼ਨਰ ਨਿਯੂਕਤ ਕਰਦੇ ਹੋਏ ਉਨ੍ਹਾਂ ਦੀ ਦੇਖਰੇਖ ’ਚ ਟੈਸਟ ਕਰਵਾਉਣ ਦਾ ਆਦੇਸ਼ ਦਿੱਤਾ ਸੀ।

ਜੀ.ਕੇ. ਨੇ ਦੱਸਿਆ ਕਿ ਮੀਡੀਆ ਰਿਪੋਰਟ ਦੇ ਆਧਾਰ ’ਤੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਕੇਸ ਦੇ ਅਹਿਮ ਗਵਾਹ ਗ੍ਰੰਥੀ ਸੁਰਿੰਦਰ ਸਿੰਘ ਦੇ ਪੁੱਤਰ ਨਰਿੰਦਰ ਸਿੰਘ ਨੂੰ ਕੈਨੇਡਾ ਭੇਜਣ ਦਾ ਪੂਰਾ ਖਰਚ ਟਾਈਟਲਰ ਦੇ ਰਾਹੀਂ ਕਰਵਾਉਣ ਦੀ ਗੱਲ ਇਸ ਟੈਸ਼ਟ ਦੇ ਦੌਰਾਨ ਵਰਮਾ ਨੇ ਕਬੂਲ ਲਈ ਹੈ। ਜੀ.ਕੇ. ਨੇ ਵਰਮਾ ਅਤੇ ਉਸ ਦੇ ਪਰਿਵਾਰ ਨੂੰ ਬਾਰ-ਬਾਰ ਧਮਕੀਆਂ ਮਿਲਣ ਦੀ ਜਾਣਕਾਰੀ ਦਿੰਦੇ ਹੋਏ ਦਿਲੇਰੀ ਨਾਲ ਵਰਮਾ ਵੱਲੋਂ ਦਿੱਤੇ ਗਏ ਸਵਾਲਾਂ ਦੇ ਜਵਾਬ ’ਤੇ ਖੁਸ਼ੀ ਜਾਹਿਰ ਕੀਤੀ। ਜੀ.ਕੇ. ਨੇ ਕਿਹਾ ਕਿ ਸੀ.ਬੀ.ਆਈ. ਕੋਲ ਹੁਣ ਟਾਈਟਲਰ ਨੂੰ ਗ੍ਰਿਫਤਾਰ ਕਰਨ ਦੇ ਇਲਾਵਾ ਕੋਈ ਚਾਰਾ ਨਹੀਂ ਹੈ।

ਇਸ ਕਰਕੇ ਟਾਈਟਲਰ ਨੂੰ ਮਨੀ ਲਾਡ੍ਰਿੰਗ ਅਤੇ ਹਵਾਲਾ ਦੇ ਜਰੀਏ ਗਵਾਹ ਨੂੰ ਖਰੀਦਣ ਦੇ ਕਾਰਜ ਦੀ ਸੱਚਾਈ ਨੂੰ ਸਾਹਮਣੇ ਰੱਖਣ ਲਈ ਗ੍ਰਿਫਤਾਰ ਕਰਨਾ ਬਣਦਾ ਹੈ। ਜੀ.ਕੇ. ਨੇ ਪ੍ਰਵਰਤਨ ਨਿਦੇਸ਼ਾਲਾ ਨੂੰ ਟਾਈਟਲਰ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕਰਦੇ ਹੋਏ ਵਰਮਾ ਨੂੰ ਪੁਖਤਾ ਸੁਰੱਖਿਆ ਉਪਲਬਧ ਕਰਾਉਣ ਦੇ ਨਾਲ ਹੀ ਵਰਮਾ ਦੇ 164 ਤਹਿਤ ਬਿਆਨ ਦਰਜ਼ ਕਰਵਾਉਣ ਲਈ ਸੀ.ਬੀ.ਆਈ. ਨੂੰ ਅੱਗੇ ਆਉਣ ਨੂੰ ਕਿਹਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement