ਖ਼ਬਰਾਂ   ਰਾਸ਼ਟਰੀ  07 Dec 2019  ਉਨਾਵ ਬਲਾਤਕਾਰ ਪੀੜਤਾ ਦੇ ਪਰਵਾਰ ਨੂੰ ਮਿਲੀ ਪ੍ਰਿਯੰਕਾ ਗਾਂਧੀ

ਉਨਾਵ ਬਲਾਤਕਾਰ ਪੀੜਤਾ ਦੇ ਪਰਵਾਰ ਨੂੰ ਮਿਲੀ ਪ੍ਰਿਯੰਕਾ ਗਾਂਧੀ

ਏਜੰਸੀ
Published Dec 7, 2019, 6:45 pm IST
Updated Dec 7, 2019, 6:45 pm IST
ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿਚ ਉਨਾਵ ਜਬਰ ਜਨਾਲ ਪੀੜਤਾ ਦੇ ਦਿਹਾਂਤ ਤੋਂ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਉਨਾਵ ਪਹੁੰਚੀ ਹੈ।
Priyanka Gandhi
 Priyanka Gandhi

ਲਖਨਊ : ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿਚ ਉਨਾਵ ਜਬਰ ਜਨਾਹ ਪੀੜਤਾ ਦੇ ਦਿਹਾਂਤ ਤੋਂ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਉਨਾਵ ਪਹੁੰਚੀ ਹੈ। ਉਨ੍ਹਾਂ ਨੇ ਇਥੇ ਪੀੜਤਾ ਦੇ ਘਰ ਜਾ ਕੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਵਿਧਾਨ ਸਭਾ  ਦੇ ਬਾਹਰ ਧਰਨਾ ਦਿੱਤਾ।

Akhilesh YadavAkhilesh Yadav

ਇਸ ਸਬੰਧੀ ਲੜਕੀ ਦੇ ਪਿਤਾ ਨੇ ਕਿਹਾ ਕਿ ਪਰਿਵਾਰ ਨੂੰ ਇਕ ਪੈਸਾ ਨਹੀਂ ਚਾਹੀਦਾ। ਬੱਸ ਮੇਰੀ ਮੇਰੀ ਨੂੰ ਇਨਸਾਫ਼ ਮਿਲੇ। ਪਰਿਵਾਰ ਨੂੰ ਦੋਸ਼ੀ ਸ਼ਰੇਆਮ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਕਈ ਵਾਰ ਇਹ ਵੀ ਕਿਹਾ ਗਿਆ ਕਿ ਕੇਸ ਵਾਪਸ ਨਹੀਂ ਲਿਆ ਤਾਂ ਪਰਵਾਰ ਦੀ ਹੋਰ ਬੇਟੀ ਨੂੰ ਵੀ ਅੱਗ ਲਗਾ ਦਿਤੀ ਜਾਵੇਗੀ। ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਪਰ ਹਰ ਵਾਰ ਟਾਲਮਟੋਲ ਕਰਦੇ ਰਹੇ।

ਧੀ ਦੀ ਮੌਤ ਦੀ ਖ਼ਬਰ ਅਖ਼ਬਾਰ ਤੋਂ ਮਿਲੀ। ਪੁਲਿਸ ਜਾਂ ਪ੍ਰਸ਼ਾਸਨ ਦਾ ਕੋਈ ਆਦਮੀ ਇਹ ਦੱਸਣ ਨਹੀਂ ਆਇਆ। ਸਾਡੇ ਵਿਧਾਇਕ ਨੇ ਵੀ ਕੋਈ ਖ਼ਬਰਸਾਰ ਨਹੀਂ ਲਈ। ਪੀੜਤਾ ਦੀ ਮੌਤ ਤੋਂ ਬਾਅਦ ਉਨਾਵ ਜ਼ਿਲ੍ਹੇ ਦੇ ਬਿਹਾਰ ਕਸਬੇ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ।

Priyanka GandhiPriyanka Gandhi

ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਚ ਅਧਿਕਾਰੀ ਮੌਕੇ ਤੇ ਮੌਜੂਦ ਸਨ। ਕਸਬੇ ਵਿਚ ਸਨਾਟਾ ਛਾਇਆ ਹੈ।  ਲੋਕ ਅਪਣੇ ਘਰਾਂ ਵਿਚ ਡਰੇ ਬੈਠੇ ਹਨ। ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਇਹ ਉਤਰ ਪ੍ਰਦੇਸ਼ ਦੀ ਭਾਜਵਾ ਸਰਕਾਰ ਦੇ ਕਾਰਜਕਾਲ ਵਿਚ ਪਹਿਲੀ ਘਟਨਾ ਹੈ।

ਯਾਦ ਕਰੋ ਉਹ ਸਮਾਂ ਜਦੋਂ ਇਕ ਬੇਟੀ ਮੁੱਖ ਮੰਤਰੀ ਆਵਾਸ ਦੇ ਸਾਹਮਣੇ ਇਨਸਾਫ਼ ਦੀ ਮੰਗ ਕਰ ਰਹੀ ਸੀ, ਉਸ ਨੂੰ ਇਨਸਾਫ਼ ਤਾਂ ਨਹੀਂ ਮਿਲਿਆ ਉਸ ਨੇ ਆਤਮ ਦਾਹ ਦੀ ਕੋਸ਼ਿਸ਼ ਕੀਤੀ।

Advertisement