
ਸਪੋਕਸਮੈਨ ਟੀਵੀ ਦੀ ਟੀਮ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਨਾਲ ਖ਼ਾਸ ਗੱਲਬਾਤ ਕੀਤੀ ਗਈ।
ਚੰਡੀਗੜ੍ਹ: ਹੈਦਰਾਬਾਦ ਵਿਚ 27 ਅਤੇ 28 ਨਵੰਬਰ ਦੀ ਰਾਤ ਨੂੰ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਪੂਰਾ ਦੇਸ਼ ਗੁੱਸੇ ਵਿਚ ਦਿਖਾਈ ਦੇ ਰਿਹਾ ਸੀ ਪਰ ਹੁਣ ਇਹ ਗੁੱਸਾ ਖੁਸ਼ੀ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ, ਕਿਉਂਕਿ ਹੈਦਰਾਬਾਦ ਪੁਲਿਸ ਵੱਲੋਂ ਚਾਰੇ ਦੋਸ਼ੀਆਂ ਦਾ ਐਨਕਾਊਂਟਰ ਕੀਤਾ ਗਿਆ। ਹੈਦਰਾਬਾਦ ਵਿਚ ਹੋਏ ਇਸ ਐਨਕਾਊਂਟਰ ਤੋਂ ਬਾਅਦ ਸਪੋਕਸਮੈਨ ਟੀਵੀ ਦੀ ਟੀਮ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਨਾਲ ਖ਼ਾਸ ਗੱਲਬਾਤ ਕੀਤੀ ਗਈ। ਇਸ ਦੌਰਾਨ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਐਨਕਾਊਂਟਰ ਬਾਰੇ ਉਹਨਾਂ ਦਾ ਕੀ ਨਜ਼ਰੀਆ ਹੈ ਕੀ ਵਾਕਈ ਐਨਕਾਊਂਟਰ ਕਰਕੇ ਹੋਰ ਰਹੇ ਜ਼ੁਲਮਾਂ ਦਾ ਹੱਲ ਲੱਭਿਆ ਜਾ ਸਕਦਾ ਹੈ?
File Photo
ਇਸ ਗੱਲਬਾਤ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਸੁਖਮਨ ਦਾ ਕਹਿਣਾ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਬਲਾਤਕਾਰ ਹੋਣੇ ਹੀ ਬਹੁਤ ਮਾੜੀ ਗੱਲ ਹੈ। ਜਦੋਂ ਕੋਈ ਵੀ ਅਜਿਹੀ ਘਟਨਾ ਵਾਪਰਦੀ ਹੈ ਤਾਂ ਸੋਸ਼ਲ ਮੀਡੀਆ ‘ਤੇ ਇਹੀ ਦੇਖਣ ਮਿਲਦਾ ਹੈ ਕਿ ਆਮ ਪਬਲਿਕ ਨੂੰ ਇਕ ਰਿਵਿਊ ਦਿੱਤਾ ਜਾਂਦਾ ਹੈ ਕਿ ਇਹ ਦੋਸ਼ੀ ਹੈ ਤੇ ਇਸ ਨੂੰ ਮਾਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪੁਲਿਸ ਨੇ ਦੋਸ਼ੀਆਂ ਨੂੰ ਮਾਰਿਆ ਇਕ ਪੱਖ ਤੋਂ ਦੇਖੀਏ ਤਾਂ ਇਹ ਸਹੀ ਹੈ।
PU Student
ਇਸ ਤੋਂ ਬਾਅਦ ਪਰਮਵੀਰ ਸਿੰਘ ਨਾਂਅ ਦੇ ਇਕ ਵਿਦਿਆਰਥੀ ਨੇ ਕਿਹਾ ਕਿ ਹੈਦਰਾਬਾਦ ਦੀ ਡਾਕਟਰ ਨਾਲ ਜੋ ਵੀ ਵਾਪਰਿਆ ਉਹ ਕਿ ਮੰਦਭਾਗੀ ਘਟਨਾ ਹੈ। ਉਹਨਾਂ ਕਿਹਾ ਕਿ ਉਸ ਘਟਨਾ ਤੋਂ ਬਾਅਦ ਜੋ ਹੋ ਰਿਹਾ ਹੈ ਉਹ ਬਹੁਤ ਹੀ ਚਿੰਤਾਜਨਕ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਬੀਤੇ ਸਮੇਂ ਵੱਲ ਝਾਤ ਮਾਰੀਏ ਤਾਂ ਉਸ ਸਮੇਂ ਵੀ ਐਨਕਾਊਂਟਰ ਹੋਏ ਸੀ, ਜੋ ਕਿ ਫੇਕ ਸਨ। ਜਿਨ੍ਹਾਂ ਵਿਚ ਪੰਜਾਬ ਦੇ 70 ਹਜ਼ਾਰ ਨੌਜਵਾਨ ਗਾਇਬ ਹੋਏ, ਇਹ ਫੇਕ ਐਨਕਾਊਂਟਰਾਂ ਵਿਚ ਹੀ ਹੋਇਆ ਸੀ।
PU Student
ਉਹਨਾਂ ਕਿਹਾ ਕਿ ਪੁਲਿਸ ਵੱਲੋਂ ਕੀਤਾ ਗਿਆ ਐਨਕਾਊਂਟਰ ਬਹੁਤ ਹੀ ਚਿੰਤਾਜਨਕ ਹੈ ਕਿਉਂਕਿ ਆਉਣ ਵਾਲੇ ਦੌਰ ਵਿਚ ਇਸ ਨਾਲ ਸਟੇਟ ਨੂੰ ਸਿੱਧਾ ਹੱਕ ਮਿਲ ਜਾਂਦਾ ਕਿ ਸਟੇਟ ਵਿਰੋਧੀ ਬੰਦਿਆਂ ਨੂੰ ਇਸ ਤਰ੍ਹਾਂ ਐਨਕਾਊਂਟਰ ਵਿਚ ਮਾਰ ਕੇ ਲੋਕਾਂ ਨੂੰ ਖੁਸ਼ ਕੀਤਾ ਜਾਵੇ। ਉਹਨਾਂ ਕਿਹਾ ਕਿ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕਰਨ ਲਈ ਇਹ ਝੂਠਾ ਐਨਕਾਊਂਟਰ ਕੀਤਾ ਹੈ। ਜੇਕਰ ਕੋਰਟ ਦੇ ਫੈਸਲੇ ਤੋਂ ਬਾਅਦ ਲੋਕ ਦੋਸ਼ੀਆਂ ਦੀ ਸਜ਼ਾ ਤੈਅ ਕਰਦੇ ਤਾਂ ਜ਼ਿਆਦਾ ਵਧੀਆ ਹੁੰਦਾ।
PU Students
ਇਸ ਤੋਂ ਬਾਅਦ ਕਿਰਤਪ੍ਰਤੀ ਕੌਰ ਨਾਂਅ ਦੀ ਇਕ ਵਿਦਿਆਰਥਣ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਬਾਰੇ ਸੁਣ ਕੇ ਅੰਦਰ ਤੱਕ ਰੂਹ ਕੰਬ ਜਾਂਦੀ ਹੈ। ਉਹਨਾਂ ਕਿਹਾ ਕਿ ਜਿੰਨਾਂ ਵੱਡਾ ਉਹਨਾਂ ਦਾ ਦੋਸ਼ ਸੀ, ਉਹਨਾਂ ਲਈ ਇਹ ਸਜ਼ਾ ਬਹੁਤ ਘੱਟ ਸੀ। ਉਹਨਾਂ ਕਿਹਾ ਕਿ ਜੇਕਰ ਦੋਸ਼ੀ ਕਿਸੇ ਅਮੀਰ ਪਰਿਵਾਰ ਨਾਲ ਸਬੰਧ ਰੱਖਦੇ ਤਾਂ ਸ਼ਾਇਦ ਅਜਿਹਾ ਐਨਕਾਊਂਟਰ ਨਹੀਂ ਹੁੰਦਾ। ਉਹਨਾਂ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਪੁਲਿਸ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਬਜਾਏ ਹੋਰ ਨਿਰਦੋਸ਼ਾਂ ਦੀ ਜਾਨ ਲੈ ਸਕਦੀ ਹੈ।
PU Student
ਇਸ ਤੋਂ ਬਾਅਦ ਹਰਿਆਣਾ ਦੇ ਰਹਿਣ ਵਾਲੇ ਸਾਹਿਲ ਨਾਂਅ ਦੇ ਵਿਦਿਆਰਥੀ ਦਾ ਕਹਿਣਾ ਹੈ ਕਿ ਉਹਨਾਂ ਦੇ ਸੂਬੇ ਦੇ ਲੋਕਾਂ ਦੀ ਸੋਚ ਬਹੁਤ ਪੱਛੜੀ ਹੋਈ ਹੈ, ਉੱਥੋਂ ਦੇ ਲੋਕ ਕੁੜੀਆਂ ਨੂੰ ਮੁੰਡਿਆ ਬਰਾਬਰ ਨਹੀਂ ਸਮਝਦੇ। ਉਹਨਾਂ ਕਿਹਾ ਜਦੋਂ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਗੁੱਸੇ ਤੋਂ ਜ਼ਿਆਦਾ ਤਾਂ ਸ਼ਰਮ ਆਉਂਦੀ ਹੈ ਕਿ ਸਾਡੇ ਵਿਚਕਾਰ ਅਜਿਹੇ ਵੀ ਲੋਕ ਮੌਜੂਦ ਹਨ। ਇਸ ਐਨਕਾਊਂਟਰ ਬਾਰੇ ਉਹਨਾਂ ਕਿਹਾ ਕਿ ਇਸ ਸਮੇਂ ਲਈ ਇਹ ਜ਼ਰੂਰੀ ਸੀ।
PU Student
ਇਕ ਹੋਰ ਵਿਦਿਆਰਥੀ ਨੇ ਕਿਹਾ ਕਿ ਇਹ ਐਨਕਾਊਂਟਰ ਇਕ ਚੰਗੀ ਸ਼ੁਰੂਆਤ ਹੈ। ਉਹਨਾਂ ਦਾ ਕਹਿਣਾ ਹੈ ਕਿ ਲੋਕ ਚੀਜ਼ਾਂ ਨੂੰ ਰੋਕ ਦੀ ਬਜਾਏ ਸਜ਼ਾ ‘ਤੇ ਜ਼ਿਆਦਾ ਧਿਆਨ ਦਿੰਦੇ ਹਨ।
PU Student
ਇਕ ਹੋਰ ਵਿਦਿਆਰਥੀ ਦਾ ਕਹਿਣਾ ਹੈ ਕਿ ਹੈਦਰਾਬਾਦ ਵਿਚ ਜੋ ਵੀ ਹੋਇਆ, ਉਹ ਲੋਕਾਂ ਨੂੰ ਅੰਦਰ ਤੋਂ ਝਿੰਜੋੜਨ ਵਾਲਾ ਸੀ। ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪੁਲਿਸ ਦਾ ਰਵੱਈਆ ਸਿਸਟਮ ਨੂੰ ਬਰਾਬਰ ਕਰਕੇ ਰੱਖਣ ਵਾਲਾ ਨਹੀਂ ਸੀ, ਪੁਲਿਸ ਲੋਕਾਂ ਨੂੰ ਸੰਤੁਸ਼ਟ ਕਰਨਾ ਚਾਹੁੰਦੀ ਸੀ। ਉਹਨਾਂ ਨੇ ਇਹਨਾਂ ਘਟਨਾਵਾਂ ਲਈ ਸਰਕਾਰ ਨੂੰ ਦੋਸ਼ੀ ਦੱਸਿਆ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਦਾ ਐਨਕਾਊਂਟਰ ਕਰਕੇ ਸਮੱਸਿਆ ਦਾ ਹੱਲ ਨਹੀਂ ਹੁੰਦਾ।
PU Student
ਸੁਕ੍ਰਿਤੀ ਨਾਂਅ ਦੀ ਇਕ ਲੜਕੀ ਨੇ ਕਿਹਾ ਕਿ ਪੁਲਿਸ ਨੇ ਐਨਕਾਊਂਟਰ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ, ਕਿਉਂਕਿ ਪੂਰਾ ਦੇਸ਼ ਇਹੀ ਚਾਹੁੰਦਾ ਸੀ। ਉਹਨਾਂ ਕਿਹਾ ਦਿ ਨਿਰਭਿਯਾ ਕਾਂਡ ਦੇ ਦੋਸ਼ੀਆਂ ਨਾਲ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਐਨਕਾਊਂਟਰ ਨਾਲ ਬਲਾਤਕਾਰ ਰੁਕਣੇ ਹੁੰਦੇ ਤਾਂ ਕਦੋਂ ਦੇ ਰੁਕ ਜਾਂਦੇ, ਅਜਿਹੀਆਂ ਚੀਜ਼ਾਂ ਲੋਕਾਂ ਦੀ ਸੋਚ ਬਦਲਣ ਨਾਲ ਹੀ ਬਦਲਦੀਆਂ ਹਨ।
PU Student
ਇਕ ਹੋਰ ਵਿਦਿਆਰਥੀ ਨੇ ਕਿਹਾ ਕਿ ਪੁਲਿਸ ਨੇ ਐਨਕਾਊਂਟਰ ਕਰਕੇ ਸਹੀ ਕੰਮ ਕੀਤਾ ਹੈ ਕਿਉਂਕਿ ਇਸ ਨਾਲ ਲੋਕਾਂ ਦੇ ਮੰਨ ਵਿਚ ਡਰ ਰਹੇਗਾ ਅਤੇ ਉਹ ਅਜਿਹੀਆਂ ਹਰਕਤਾਂ ਤੋਂ ਪਰਹੇਜ਼ ਕਰਨਗੇ।
PU Student
ਗੱਲਬਾਤ ਦੌਰਾਨ ਪੰਜਾਬ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਦਾ ਕਹਿਣਾ ਹੈ ਕਿ ਅਜਿਹੀ ਘਟਨਾ ਵਾਪਰਨੀ ਕੋਈ ਨਵੀਂ ਗੱਲ ਨਹੀਂ ਹੈ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਉਹਨਾਂ ਕਿਹਾ ਕਿ ਐਨਕਾਊਂਟਰ ਨੂੰ ਇਨਸਾਫ਼ ਨਹੀਂ ਕਿਹਾ ਜਾ ਸਕਦਾ। ਉਹਨਾਂ ਕਿਹਾ ਕਿ ਐਨਕਾਊਂਟਰ ਨਾਲ ਪੁਲਿਸ ਹੀਰੋ ਬਣ ਕੇ ਨਿਕਲ ਰਹੀ ਹੈ।
PU Student
ਇਸ ਦੌਰਾਨ ਉਹਨਾਂ ਨੇ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਬਿਆਨ ਦਾ ਜ਼ਿਕਰ ਕੀਤਾ, ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਜੇਕਰ ਕੁੜੀਆਂ ਘਰ ਦੇ ਕੰਮ ਨਹੀਂ ਕਰਦੀਆਂ ਤਾਂ ਉਹਨਾਂ ਨੂੰ ਤਲਾਕ ਦੇ ਦਿਓ। ਇਸ ਤੋਂ ਬਾਅਦ ਉਹਨਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਬਿਆਨ ਦਾ ਵੀ ਜ਼ਿਕਰ ਕੀਤਾ, ਜੋ ਉਹਨਾਂ ਨੇ ਧਾਰਾ 370 ਹਟਣ ਤੋਂ ਬਾਅਦ ਕਸ਼ਮੀਰੀ ਲੜਕੀਆਂ ਬਾਰੇ ਦਿੱਤਾ ਸੀ।
ਇਕ ਪਾਸੇ ਜਿੱਥੇ ਵਿਦਿਆਰਥੀ ਇਸ ਐਨਕਾਊਂਟਰ ਸ਼ਲਾਘਾ ਕਰ ਰਹੇ ਹਨ ਤਾਂ ਉੱਥੇ ਹੀ ਦੂਜੇ ਪਾਸੇ ਕਈ ਲੋਕਾਂ ਵੱਲੋਂ ਇਸ ਐਨਕਾਊਂਟਰ ਦੀ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕਰਨ ਲਈ ਇਹ ਫੇਕ ਐਨਕਾਊਂਟਰ ਕੀਤਾ ਹੈ। ਸੋ ਲੋੜ ਹੈ ਮਾਨਸਿਕਤਾ ਨੂੰ ਬਦਲਣ ਦੀ ਤਾਂ ਜੋ ਅਜਿਹੀ ਘਟਨਾਵਾਂ ਨਾ ਹੋਣ ਤੇ ਨਾ ਹੀ ਅਜਿਹੇ ਐਨਕਾਊਂਟਰਾਂ ਦੀ ਲੋੜ ਪਵੇ। ਜੇ ਮਾਨਸਿਕਤਾ ਬਦਲੀ ਜਾਵੇਗੀ ਤਾਂ ਹੀ ਸਾਡੀਆਂ ਧੀਆਂ ਭੈਣਾਂ ਸੁਰੱਖਿਅਤ ਰਹਿਣਗੀਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।