
ਬੀਬੀ ਨੇ ਕਿਹਾ ਕਾਨੂੰਨ ਰੱਦ ਕਰਾ ਕੇ ਹੀ ਵਾਪਸ ਮੁੜਾਂਗੇ।
ਨਵੀਂ ਦਿੱਲੀ: 74 ਸਾਲਾ ਬਜ਼ੁਰਗ ਨੇ ਖੇਤੀਬਾੜੀ ਬਿੱਲਾਂ ਖਿਲਾਫ ਚਲ ਰਹੇ ਸੰਘਰਸ਼ ਵਿਚ ਯੋਗਦਾਨ ਪਾਉਣ ਲਈ ਚਾਲੇ ਪਾ ਦਿੱਤੇ ਹਨ, ਇਸ ਮੌਕੇ ਬੀਬੀ ਨੇ ਕਿਹਾ ਕਾਨੂੰਨ ਰੱਦ ਕਰਾ ਕੇ ਹੀ ਵਾਪਸ ਮੁੜਾਂਗੇ। ਜਲੰਧਰ ਜ਼ਿਲ੍ਹੇ ਦੀ ਗੁਰਾਇਆਂ ਦੇ ਨਵਾਂ ਪਿੰਡ ਦੀ ਸਰਪੰਚ 74 ਸਾਲਾ ਨਵਰੂਪ ਕੌਰ ਸਰਪੰਚ ਬਜ਼ੁਰਗ ਨੇ ਖੇਤੀਬਾੜੀ ਬਿੱਲਾਂ ਖ਼ਿਲਾਫ਼ ਦਿੱਲੀ ਚੱਲ ਰਹੇ ਮੋਰਚੇ ਵਿੱਚ ਆਪਣੇ ਟਰੈਕਟਰ ‘ਤੇ ਹੋਰ ਔਰਤਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਚਾਲੇ ਪਾ ਦਿੱਤੇ ਹਨ।
protest74 ਸਾਲਾ ਨਵਰੂਪ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਨਾਲ ਕਿਸਾਨੀ ਲਈ ਬਹੁਤ ਖਤਰਨਾਕ ਹਨ, ਜਿਨ੍ਹਾ ਨਾਲ ਕਿਸਾਨ ਬਿਲਕੁਲ ਤਬਾਹ ਹੋ ਜਾਵੇਗਾ। ਕਿਸਾਨੀ ਨੂੰ ਬਚਾਉਣ ਲਈ ਲੱਗੇ ਮੋਰਚੇ ਵਿੱਚ ਔਰਤਾਂ ਦੀ ਭਾਗੀਦਾਰੀ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਨੂੰ ਘਬਰਾਉਣਾ ਨਹੀਂ ਚਾਹੀਦਾ, ਜਲਦੀ ਹੀ ਮੋਦੀ ਸਰਕਾਰ ਝੁਕਣ ਵਾਲੀ ਹੈ, ਉਨ੍ਹਾਂ ਨੇ ਸਮੂਹ ਘਰਾਂ ਚ ਬੈਠੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੰਘਰਸ਼ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਦਾ ਸਾਥ ਦਿਓ।
narinder modiਇੱਥੇ ਜ਼ਿਕਰਯੋਗ ਹੈ ਕਿ ਦਿੱਲੀ ਵਿਚ ਲੱਗੀ ਕੀਤੀ ਬਿੱਲਾਂ ਖਿਲਾਫ ਮੋਰਚੇ ਵਿੱਚ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚੋਂ ਹਜ਼ਾਰਾਂ ਲੋਕ ਆਪਣੀਆਂ ਟਰਾਲੀਆਂ ‘ਤੇ ਚੜ੍ਹ ਕੇ ਧਰਨੇ ਵਿੱਚ ਸ਼ਮੂਲੀਅਤ ਕਰ ਰਹੇ ਹਨ, ਦੂਸਰੇ ਪਾਸੇ ਕੇਂਦਰ ਸਰਕਾਰ ਵੀ ਕਿਸਾਨ ਜਥੇਬੰਦੀਆਂ ਨਾਲ ਵਾਰ ਵਾਰ ਮੀਟਿੰਗ ਕਰਕੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।