
ਕਿਸਾਨਾਂ ਦੇ ਹੱਕ ਵਿਚ ਨਿਤਰੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕ
ਚੰਡੀਗੜ੍ਹ : ਖੇਤੀ ਕਾਨੂੰਨ ਖਿਲਾਫ਼ ਜਾਰੀ ਸੰਘਰਸ਼ ਵਿਸ਼ਵ-ਵਿਆਪੀ ਰੂਪ ਅਖ਼ਤਿਆਰ ਕਰ ਗਿਆ ਹੈ। ਭਾਰਤ ਵਿਚ ਦੇਸ਼-ਵਿਆਪੀ ਬਣਨ ਤੋਂ ਬਾਅਦ ਇਸ ਦੀ ਗੂੰਜ ਹੁਣ ਕੈਨੇਡਾ, ਆਸਟ੍ਰੇਲੀਆ, ਬਿ੍ਰਟੇਨ ਤੇ ਅਮਰੀਕਾ ਵਰਗੇ ਮੁਲਕਾਂ ’ਚ ਵੀ ਸੁਣਾਈ ਦੇਣ ਲੱਗੀ ਹੈ। ਵਿਦੇਸ਼ਾਂ ਦੀ ਧਰਤੀ ’ਤੇ ਵੱਡੀ ਗਿਣਤੀ ਪੰਜਾਬੀ ਸੜਕਾਂ ’ਤੇ ਉੱਤਰ ਕੇ ਮੋਦੀ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।
Punjabi Community Protest
ਆਸਟ੍ਰੇਲੀਆ ਵਿਚ ਪੰਜਾਬੀ ਭਾਈਚਾਰੇ ਵਲੋਂ ਕਿਸਾਨਾਂ ਦੇ ਹੱਕ ਵਿਚ ਕਾਰ ਰੈਲੀਆਂ ਕਰਦਿਆਂ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਮੈਲਬੌਰਨ, ਸਿਡਨੀ, ਤੇ ਐਡੀਲੇਡ ਵਿਖੇ ਵੀ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਹੋਏ। ਮੈਲਬੌਰਨ ਦੇ ਉੱਤਰ ਵਿਚ ਪੈਂਦੇ ਗੁਰਦੁਆਰਾ ਸਾਹਿਬ ਕਰੇਗੀਬਰਨ ਤੋਂ ਇਕ ਕਾਰ ਰੈਲੀ ਕੱਢੀ ਗਈ ਜੋ ਦਲ ਬਾਬਾ ਬਿਧੀ ਚੰਦ ਜੀ ਖ਼ਾਲਸਾ ਛਾਉਣੀ ਪਲੰਪਟਨ ਵਿਖੇ ਸਮਾਪਤ ਹੋਈ।
Punjabi Community Protest
ਇਸ ਦੇ ਨਾਲ ਹੀ ਵਿਕਟੋਰੀਅਨ ਪਾਰਲੀਮੈਂਟ, ਫੈਡਰੇਸ਼ਨ ਸਕੁਅੇਰ, ਗੁਰਦੇਆਰਾ ਸਾਹਿਬ ਟਾਰਨੇਟ, ਮੈਲਟਨ, ਵੁੱਡਲੀ, ਵੈਰਿਬੀ ਤੇ ਪੈਕਨਮ ਵਿਚ ਕਈ ਦਿਨਾਂ ਤੋਂ ਹੱਥਾਂ ਵਿਚ ਤਖਤੀਆਂ ਫੜ ਕੇ ਜ਼ਬਰਸਤ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਿਡਨੀ ਵਿਚ ਵੀ ਭਾਰਤੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਐਡੀਲੇਡ ’ਚ ਵੀ ਵਿਕਟੋਰੀਆ ਸਕੁਅੇਰ ਤੇ ਪਾਰਲੀਮੈਂਟ ਸਾਹਮਣੇ ਪ੍ਰਦਰਸ਼ਨ ਕੀਤੇ ਗਏ। ਬਿ੍ਰਸਬੇਨ ਤੇ ਪਰਥ ਵਿਖੇ ਵੀ ਸ਼ਾਂਤਮਈ ਪ੍ਰਦਰਸ਼ਨ ਹੋਏ।
Punjabi Community Protest
ਇਸ ਤਰ੍ਹਾਂ ਕੈਨੇਡਾ ਵਿੱਚ ਵੀ ਵੱਖ-ਵੱਖ ਥਾਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਬਰੈਂਪਟਨ ਵਿਚ ਵੀ ਲੋਕਾਂ ਨੇ ਹੱਥਾਂ ਵਿਚ ਤਖ਼ਤੀਆਂ ਫੜ੍ਹ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਜਾਹਿਰ ਕੀਤਾ। ਸੈਂਕੜੇ ਸਿੱਖ ਅਮਰੀਕੀਆਂ ਨੇ ਸਾਂਤਮਈ ਢੰਗ ਨਾਲ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਸ਼ਨੀਵਾਰ ਨੂੰ ਭਾਰਤੀ ਕਿਸਾਨਾਂ ਦੇ ਸਮਰਥਨ ਵਿੱਚ ਰੋਸ ਰੈਲੀਆਂ ਕੀਤੀਆਂ।
Punjabi Community Protest
ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਪ੍ਰਦਰਸਨਕਾਰੀਆਂ ਦੇ ਵੱਡੇ ਕਾਫਲੇ ਨੇ ਪਦਰਸ਼ਨ ਕੀਤਾ। ਲੰਡਨ ’ਚ ਵੀ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ। ਇਸੇ ਸਿਲਸਿਲੇ ’ਚ ਬੀਤੇ ਦਿਨ ਹਜ਼ਾਰਾਂ ਲੋਕਾਂ ਨੇ ਲੰਡਨ ’ਚ ਕਿਸਾਨਾਂ ਪ੍ਰਤੀ ਆਪਣਾ ਸਮਰਥਨ ਜਾਹਰ ਕੀਤਾ। ਪ੍ਰਦਰਸਨਕਾਰੀਆਂ ਦੀ ਭੀੜ ਲੰਡਨ ਵਿਚ ਭਾਰਤੀ ਦੂਤਾਵਾਸ ਦੇ ਬਾਹਰ ਨਾਅਰੇਬਾਜ਼ੀ ਕੀਤੀ।