
ਭੱਟੀ ਵਿਕਰਮਰਕਾ ਬਣੇ ਡਿਪਟੀ ਸੀਐਮ, 11 ਮੰਤਰੀਆਂ ਨੇ ਵੀ ਸਹੁੰ ਚੁੱਕੀ, ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਗਾਂਧੀ ਰਹੇ ਮੌਜੂਦ
Telangana CM Revanth Reddy: ਕਾਂਗਰਸ ਨੇਤਾ ਰੇਵੰਤ ਰੈਡੀ ਨੇ 7 ਦਸੰਬਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਮੌਕੇ ਭੱਟੀ ਵਿਕਰਮਰਕ ਨੂੰ ਡਿਪਟੀ ਸੀਐਮ ਬਣਾਇਆ ਗਿਆ ਹੈ ਤੇ ਉਹਨਾਂ ਦੇ ਨਾਲ 11 ਮੰਤਰੀਆਂ ਨੇ ਵੀ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਐਲਬੀ ਸਟੇਡੀਅਮ ਵਿਚ ਹੋਇਆ। ਇਸ ਵਿਚ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਹਿੱਸਾ ਲਿਆ।
ਜ਼ਿਕਰਯੋਗ ਹੈ ਕਿ ਤੇਲੰਗਾਨਾ ਦਾ ਗਠਨ 2014 ਵਿਚ ਹੋਇਆ ਸੀ। ਉਦੋਂ ਤੋਂ ਲੈ ਕੇ 2023 ਤੱਕ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਦੇ ਕੇ. ਚੰਦਰਸ਼ੇਖਰ ਰਾਓ (ਕੇਸੀਆਰ) ਮੁੱਖ ਮੰਤਰੀ ਸਨ। ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕੇਸੀਆਰ ਹਾਰ ਗਏ ਅਤੇ ਸੂਬੇ ਨੂੰ ਰੇਵੰਤ ਰੈੱਡੀ ਦੇ ਰੂਪ ਵਿਚ ਆਪਣਾ ਦੂਜਾ (ਕਾਰਜਕਾਲ ਦੇ ਲਿਹਾਜ਼ ਨਾਲ ਤੀਜਾ) ਮੁੱਖ ਮੰਤਰੀ ਮਿਲਿਆ।
ਇਹਨਾਂ ਨੂੰ ਮਿਲਿਆ ਮੰਤਰੀ ਦਾ ਅਹੁਦਾ
ਕੋਂਡਾ ਸੁਰੇਖਾ, ਕੋਮਤੀ ਰੈੱਡੀ ਵੈਂਕਟਾ ਰੈੱਡੀ, ਜੁਪੱਲੀ ਕ੍ਰਿਸ਼ਨਾ ਰਾਓ, ਭੱਟੀ ਵਿਕਰਮਰਕਾ, ਉੱਤਮ ਕੁਮਾਰ ਰੈੱਡੀ, ਪੋਨਮ ਪ੍ਰਭਾਕਰ, ਸੀਥਾਕਾ, ਸ਼੍ਰੀਧਰ ਬਾਬੂ, ਥੁਮਾਲਾ ਨਾਗੇਸ਼ਵਰ ਰਾਓ, ਪੋਂਗੁਲੇਤੀ ਸ਼੍ਰੀਨਿਵਾਸ ਰੈੱਡੀ, ਦਾਮੋਦਰ ਰਾਜਨਰਸਿਨਹਾ
ਜ਼ਿਕਰਯੋਗ ਹੈ ਕਿ ਤੇਲੰਗਾਨਾ ਵਿਚ ਕਾਂਗਰਸ ਦੀ ਜਿੱਤ ਤੋਂ ਬਾਅਦ 5 ਦਸੰਬਰ ਨੂੰ ਦਿੱਲੀ ਵਿਚ ਪਾਰਟੀ ਆਗੂਆਂ ਦੀ ਮੀਟਿੰਗ ਹੋਈ। ਇਸ 'ਚ ਰਾਹੁਲ ਗਾਂਧੀ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਸ਼ਟਰੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਸਮੇਤ ਕਈ ਸੀਨੀਅਰ ਨੇਤਾ ਮੌਜੂਦ ਸਨ। ਬੈਠਕ 'ਚ ਰਾਹੁਲ ਗਾਂਧੀ ਨੇ ਰੇਵੰਤ ਰੈਡੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ। ਰੇਵੰਤ ਤੇਲੰਗਾਨਾ ਕਾਂਗਰਸ ਦੇ ਪ੍ਰਧਾਨ ਹਨ।
ਰੇਵੰਤ ਰੈੱਡੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਧਾਈ ਦਿੱਤੀ। ਉਹਨਾਂ ਨੇ ਟਵਿੱਟਰ 'ਤੇ ਇਕ ਪੋਸਟ ਪਾ ਕੇ ਲਿਖਿਆ ਕਿ “ਸ਼੍ਰੀ ਰੇਵੰਤ ਰੈਡੀ ਗਾਰੂ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਵਧਾਈ। ਮੈਂ ਰਾਜ ਦੀ ਤਰੱਕੀ ਅਤੇ ਇਸ ਦੇ ਨਾਗਰਿਕਾਂ ਦੀ ਭਲਾਈ ਲਈ ਹਰ ਸੰਭਵ ਸਹਿਯੋਗ ਦੀ ਉਮੀਦ ਕਰਦਾ ਹਾਂ''।
(For more news apart from Telangana CM Revanth Reddy swearing ceremony, stay tuned to Rozana Spokesman)