"ਪਿਓ ਨਾਲ ਧੀ ਦੇ ਵਿਆਹ" ਦਾ ਦਾਅਵਾ ਕਰਦਾ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ- Spokesman Fact Check
Published : Dec 7, 2024, 9:54 am IST
Updated : Dec 7, 2024, 3:41 pm IST
SHARE ARTICLE
This video claiming
This video claiming "father to daughter marriage" is a scripted drama - Spokesman Fact Check

Spokesman Fact Check: ਸਪੋਕਸਮੈਨ ਦੀ Fact Check ਟੀਮ ਨੇ ਜਦੋਂ ਵਾਇਰਲ ਵੀਡੀਓ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਤਾਂ ਇੱਕ ਨਾਟਕ ਦਾ ਹਿੱਸਾ ਹੈ

 

Spokesman Fact Check: ਸੋਸ਼ਲ ਮੀਡਿਆ 'ਤੇ ਇੱਕ ਵਾਇਰਲ ਵੀਡੀਓ ਜਿਸ 'ਚ ਇੱਕ ਕੁੜੀ ਨੂੰ ਆਪਣੇ ਤੋਂ ਵੱਡੇ ਵਿਅਕਤੀ ਨਾਲ ਵਿਆਹ ਕਰਵਾਉਂਦੇ ਵੇਖਿਆ ਜਾ ਸਕਦਾ ਹੈ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ 24 ਸਾਲਾਂ ਧੀ ਨੇ ਆਪਣੇ ਹੀ ਪਿਓ ਨਾਲ ਵਿਆਹ ਰਚਾ ਲਿਆ ਅਤੇ ਜਦੋਂ ਉਸਨੂੰ ਪੁੱਛਿਆ ਗਿਆ ਕਿ ਅਜਿਹਾ ਕਿਉ ਕੀਤਾ ਤਾਂ ਉਸਨੇ ਜਵਾਬ ਦਿੱਤਾ ਕਿ "ਤੁਹਾਨੂੰ ਕੀ ਫਰਕ ਪੈਂਦਾ ਹੈ, ਅਸੀਂ ਖੁਸ਼ ਹਾਂ।''

 

ਫੇਸਬੁੱਕ ਪੇਜ "Now India Punjabi" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "24 ਸਾਲਾਂ ਧੀ ਨੇ 50 ਸਾਲਾ ਦੇ ਪਿਓ ਨਾਲ ਕਰਵਾਇਆ ਵਿਆਹ

ਸਵਾਲ ਪੁੱਛਣ 'ਤੇ ਕਹਿੰਦੀ,''ਤੁਹਾਨੂੰ ਕੀ ਫਰਕ ਪੈਂਦਾ ਹੈ, ਅਸੀਂ ਖੁਸ਼ ਹਾਂ''

 

ਇਸ ਵੀਡੀਓ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

https://fb.watch/wiN9bFfBPB/

 

ਸਪੋਕਸਮੈਨ ਦੀ Fact Check ਟੀਮ ਨੇ ਜਦੋਂ ਵਾਇਰਲ ਵੀਡੀਓ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਤਾਂ ਇੱਕ ਨਾਟਕ ਦਾ ਹਿੱਸਾ ਹੈ। ਹੁਣ ਨਾਟਕ ਦੇ ਵੀਡੀਓ ਨੂੰ ਬਿਨਾ ਪੜਤਾਲ ਕੀਤੇ ਗਲਤ ਪ੍ਰਚਾਰਿਆ ਜਾ ਰਿਹਾ ਹੈ।

 

Investigation

 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

 

ਸਾਨੂੰ ਇਸ ਵੀਡੀਓ ਦਾ ਪੂਰਾ ਹਿੱਸਾ ਅੰਕਿਤਾ ਕਰੋਤੀਆ ਨਾਮਕ ਫੇਸਬੁੱਕ ਪੇਜ 'ਤੇ 2 ਨਵੰਬਰ 2024 ਦਾ ਸਾਂਝਾ ਮਿਲਿਆ। 7 ਮਿੰਟ ਲੰਬੇ ਇਸ ਵੀਡੀਓ ਦੇ 47ਵੇਂ ਸੈਕੰਡ 'ਤੇ ਸਾਨੂੰ ਇੱਕ ਡਿਸਕਲੇਮਰ ਮਿਲਿਆ ਜਿਸ ਉੱਤੇ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਵੀਡੀਓ ਮਨੋਰੰਜਨ ਦੇ ਉਦੇਸ਼ ਨਾਲ ਬਣਾਇਆ ਗਿਆ ਹੈ।

 

ਡਿਸਕਲੇਮਰ 'ਚ ਸਾਫ ਲਿਖਿਆ ਗਿਆ ਕਿ ਵੀਡੀਓ ਦਾ ਉਦੇਸ਼ ਨਸਲ, ਰੰਗ, ਵੰਸ਼, ਰਾਸ਼ਟਰੀ ਮੂਲ, ਉਮਰ, ਧਰਮ, ਵਿਆਹੁਤਾ ਜਾਂ ਮਾਤਾ-ਪਿਤਾ ਦੀ ਸਥਿਤੀ, ਸਰੀਰਕ ਜਾਂ ਮਾਨਸਿਕ ਅਸਮਰਥਤਾ ਦਾ ਅਪਮਾਨ ਜਾਂ ਬਦਨਾਮ ਕਰਨ ਦਾ ਨਹੀਂ ਹੈ।

 

 

ਇਸ ਪੇਜ 'ਤੇ ਕਈ ਮਨੋਰੰਜਨ ਦੇ ਉਦੇਸ਼ ਨਾਲ ਬਣਾਏ ਵੀਡੀਓ ਹਨ ਜਿਨ੍ਹਾਂ 'ਚ ਸਮਾਨ ਅਦਾਕਾਰ ਵੇਖੇ ਜਾ ਸਕਦੇ ਹਨ।

 

ਦੱਸ ਦਈਏ ਕਿ ਅੰਕਿਤਾ ਕਰੋਤੀਆ ਬਾਰੇ ਸਰਚ ਕਰਨ 'ਤੇ ਸਾਨੂੰ ਇਸਦਾ Youtube ਅਕਾਊਂਟ ਵੀ ਮਿਲਿਆ। ਇਸਦੇ Youtube ਚੈਨਲ ਦਾ ਨਾਂਅ Royal Tiger ਹੈ ਅਤੇ ਸਾਨੂੰ ਇਸਦੇ ਚੈਨਲ 'ਤੇ ਅਪਲੋਡ ਹੋਰਾਂ ਵੀਡੀਓਜ਼ 'ਚ ਸਮਾਨ ਅਦਾਕਾਰ ਮਿਲੇ, ਜਿਸਤੋਂ ਸਾਫ ਹੁੰਦਾ ਹੈ ਕਿ ਵਾਇਰਲ ਵੀਡੀਓ ਸਕ੍ਰਿਪਟਿਡ ਨਾਟਕ ਹੈ।

 

 

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਕੋਈ ਅਸਲ ਘਟਨਾ ਨਹੀਂ।

Sources

 

Video Uploaded On Meta Page Ankita Karotiya On 2 November 2024

 

Video Uploaded On Youtube Channel Royal Tiger On 5 November 2024

 

Image To Make:

No Caption

SHARE ARTICLE

ਸਪੋਕਸਮੈਨ FACT CHECK

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement