ਯਾਤਰੀਆਂ ਦੀਆਂ ਮੁਸ਼ਕਿਲਆਂ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਫ਼ੈਸਲਾ
ਅਹਿਮਦਾਬਾਦ : ਰੇਲ ਮੰਤਰਾਲੇ ਅਤੇ ਆਰ.ਆਰ.ਸੀ.ਟੀ.ਸੀ. ਨੇ ਇੰਡੀਗੋ ਸੰਕਟ ਦੇ ਚਲਦਿਆਂ ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਅਹਿਮਦਾਬਾਦ ’ਚ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਾਂਝੇ ਤੌਰ ’ਤੇ ਹੈਲਪ ਡੈਸਕ ਕਾਊਂਟਰ ਸਥਾਪਿਤ ਕੀਤਾ ਹੈ। ਆਈ.ਆਰ.ਸੀ.ਟੀ.ਸੀ. ਦੇ ਇਕ ਅਧਿਕਾਰੀ ਸ਼ੁਭਮ ਆਰੀਆ ਨੇ ਦੱਸਿਆ ਕਿ ਉਹ ਜ਼ਰੂਰਤਮੰਤ ਯਾਤਰੀਆਂ ਦੇ ਲਈ ਸਿੱਧੇ ਭੁਗਤਾਨ ਦੇ ਆਧਾਰ ’ਤੇ ਹੈਲਪ ਡੈਸਕ ਨਾਲ ਟਿਕਟ ਬੁੱਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਅਹਿਮਦਾਬਾਦ ਤੋਂ ਦਿੱਲੀ ਦੇ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚੱਲ ਰਹੀਆਂ ਹਨ।
ਆਈ.ਆਰ.ਸੀ.ਟੀ.ਸੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਅਤੇ ਆਈ.ਆਰ.ਸੀ.ਟੀ.ਸੀ. ਦਿੱਲੀ ਦੇ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾ ਰਹੇ ਹਨ। ਅਸੀਂ ਇਥੇ ਹਵਾਈ ਅੱਡੇ ’ਤੇ ਹੀ ਇਕ ਕਾਊਂਟਰ ਸਥਾਪਤ ਕੀਤਾ ਹੈ। ਅਸੀਂ ਇਥੇ ਯਾਤਰੀਆਂ ਦੇ ਲਈ ਸਿੱਧੇ ਭੁਗਤਾਨ ਦੇ ਆਧਾਰ ’ਤੇ ਟਿਕਟ ਬੁੱਕ ਕਰ ਰਹੇ ਹਨ। ਦਿੱਲੀ ਦੇ ਲਈ ਦੋ ਰੇਲ ਗੱਡੀਆਂ ਹਨ ਅਤੇ ਇਕ ’ਚ ਹੀ ਬੁਕਿੰਗ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਕਿ ਪਿਛਲੇ ਕਈ ਦਿਨਾਂ ਤੋਂ ਇੰਡੀਗੋ ਏਅਰਲਾਈਨਜ਼ ਦੀਆਂ ਉਡਾਣਾਂ ਰੱਦ ਹਨ, ਜਿਸ ਦੇ ਚਲਦਿਆਂ ਯਾਤਰੂਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
