ਪੱਛਮ ਬੰਗਾਲ 'ਚ ਭਾਜਪਾ ਨੇਤਾ ਵਲੋਂ ਲੋਕਾਂ ਨੂੰ ਪੁਲਿਸ 'ਤੇ ਹਮਲਾ ਕਰਨ ਦੀ ਸਲਾਹ
Published : Jan 8, 2019, 4:04 pm IST
Updated : Jan 8, 2019, 4:04 pm IST
SHARE ARTICLE
BJP Leader incites crowd Attack
BJP Leader incites crowd Attack

ਪੱਛਮ ਬੰਗਾਲ 'ਚ ਭਾਜਪਾ ਨੇਤਾ 'ਤੇ ਭੀੜ ਨੂੰ ਭੜਕਾਉਣ ਵਾਲਾ ਬਿਆਨ ਸਾਹਮਣੇ ਆਇਆ ਹੈ। ਪੱਛਮ ਬੰਗਾਲ ਦੇ ਬੀਰਭੂਮੀ 'ਚ ਕਰਮਚਾਰੀਆਂ ਨੂੰ ਸੰਬੋਧਤ ਕਰਦੇ ਹੋਏ ...

ਨਵੀਂ ਦਿੱਲੀ: ਪੱਛਮ ਬੰਗਾਲ 'ਚ ਭਾਜਪਾ ਨੇਤਾ 'ਤੇ ਭੀੜ ਨੂੰ ਭੜਕਾਉਣ ਵਾਲਾ ਬਿਆਨ ਸਾਹਮਣੇ ਆਇਆ ਹੈ। ਪੱਛਮ ਬੰਗਾਲ ਦੇ ਬੀਰਭੂਮੀ 'ਚ ਕਰਮਚਾਰੀਆਂ ਨੂੰ ਸੰਬੋਧਤ ਕਰਦੇ ਹੋਏ ਭਾਜਪਾ ਨੇਤਾ ਕਲੋਸਨਾ ਮੰਡਲ ਨੇ ਭੜਕਾਊ ਬਿਆਨ ਦਿਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ 'ਚ ਪਾਰਟੀ ਦੇ ਪੁਲਿਸ ਬਲ ਮੁੱਖ ਵਿਰੋਧੀ ਹਨ। ਨਾ ਕਿ ਤ੍ਰਿਣਮੂਲ ਕਾਂਗਰਸ। ਉਨ੍ਹਾਂ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਮਤਲੱਬੀ ਹੈ,

BJP Leader BJP Leader

ਪੁਲਿਸ ਕਦੇ ਵੀ ਅਪਣੇ ਦੋਸਤਾਂ ਅਤੇ ਸਾਥੀਆਂ ਨੂੰ ਨਹੀਂ ਬਚਾਉਂਦੀ ਹੈ। ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀ ਜਾਓ ਅਤੇ ਪੁਲਿਸ 'ਤੇ ਹਮਲਾ ਕਰ ਦਿਓ। ਭਾਜਪਾ ਨੇਤਾ ਨੇ ਲੋਕਾਂ ਨੂੰ ਪੁਲਿਸ 'ਤੇ ਹਮਲੇ ਲਈ ਭੜਕਾਉਂਦੇ ਕਿਹਾ ਕਿ ਤੁਸੀ ਜਾਓ ਪੁਲਿਸ 'ਤੇ ਹਮਲਾ ਕਰੋ, ਮੈਂ ਤੁਹਾਨੂੰ ਭਰੋਸਾ ਦਵਾਉਂਦਾ ਹਾਂ ਕਿ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਟੀਐਮਸੀ ਤੁਹਾਡੀ ਦੁਸ਼ਮਣ ਨਹੀਂ ਹੈ ਸਗੋਂ ਪੁਲਿਸ ਤੁਹਾਡੀ ਦੁਸ਼ਮਣ ਹੈ।

ਜ਼ਿਕਰਯੋਗ ਹੈ ਕਿ ਭਾਜਪਾ ਨੇਤਾ ਨੇ ਇਹ ਬਿਆਨ ਭਾਜਪਾ ਮਹਿਲਾ ਮੋਰਚੇ ਦੀ ਪ੍ਰਧਾਨ ਲੋਕੇਤ ਚਟਰਜੀ ਦੀ ਹਾਜ਼ਰੀ 'ਚ ਦਿਤਾ ਸੀ। ਮੰਡਲ ਨੇ ਭਾਜਪਾ ਸਮਰਥਕਾਂ ਨੂੰ ਚਿਤਾਵਨੀ ਦਿਤੀ ਹੈ ਕਿ ਉਹ ਟੀਐਮਸੀ ਨੇਤਾਵਾਂ 'ਤੇ ਹਮਲਾ ਨਹੀਂ ਕਰੋਗੇ ਅਤੇ ਨਹੀਂ ਤਾਂ ਉਨ੍ਹਾਂ ਦੇ ਖਿਲਾਫ ਮਾਮਲ ਦਰਜ ਹੋ ਸਕਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement