
ਗੁਜਰਾਤ 'ਚ ਬੀਜੇਪੀ ਦੇ ਨੇਤਾ ਜੈਯੰਤੀ ਭਾਨੁਸ਼ਾਲੀ ਦੀ ਚੱਲਦੀ ਟ੍ਰੇਨ 'ਚ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ। ਦਸਿਆ ਜਾ ਰਿਹਾ ਹੈ ਕਿ ਉਹ ਭੁਜ ਤੋਂ ਅਹਿਮਦਾਬਾਦ ਜਾ ਰਹੇ ...
ਗਾਂਧੀਨਗਰ: ਗੁਜਰਾਤ 'ਚ ਬੀਜੇਪੀ ਦੇ ਨੇਤਾ ਜੈਯੰਤੀ ਭਾਨੁਸ਼ਾਲੀ ਦੀ ਚੱਲਦੀ ਟ੍ਰੇਨ 'ਚ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ। ਦਸਿਆ ਜਾ ਰਿਹਾ ਹੈ ਕਿ ਉਹ ਭੁਜ ਤੋਂ ਅਹਿਮਦਾਬਾਦ ਜਾ ਰਹੇ ਸਨ ਅਤੇ ਸਯਾਜੀ ਨਗਰੀ ਟ੍ਰੇਨ ਦੇ ਏਸੀ ਕੋਚ 'ਚ ਸਨ ਜਿਸ ਤੋਂ ਬਾਅਦ ਮਾਲੀਆ ਦੇ ਕੋਲ ਕੁੱਝ ਲੋਕ ਉਸ ਕੋਚ ਚ ਦਾਖਲ ਹੋਏ। ਉਨ੍ਹਾਂ ਨੇ ਭਾਨੁਸ਼ਾਲੀ 'ਤੇ ਫਾਇਰਿੰਗ ਕੀਤੀ। ਭਾਨੁਸ਼ਾਲੀ ਦੀਆਂ ਉਥੇ ਹੀ ਮੌਤ ਹੋ ਗਈ।
Jayanti Bhanushali
ਦੱਸ ਦਈਾਏ ਕਿ ਭਾਨੁਸ਼ਾਲੀ ਕੱਛ ਇਲਾਕੇ ਤੋਂ ਆਉਂਦੇ ਸਨ। 2007 ਤੋਂ 2012 ਤੱਕ ਉਹ ਅਬਡਾਸਾ ਸੀਟ ਤੋਂ ਬੀਜੇਪੀ ਵਿਧਾਇਕ ਰਹਿ ਚੁੱਕੇ ਸਨ। ਉਹ ਗੁਜਰਾਤ ਬੀਜੇਪੀ ਦੇ ਉਪ-ਪ੍ਰਧਾਨ ਵੀ ਸਨ। ਜੁਲਾਈ 2018 'ਚ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਸੀ। ਤੁਹਾਨੂੰ ਇਹ ਵੀ ਦੱਸ ਦਈਏ ਕਿ ਸੂਰਤ ਦੀ ਇਕ 21 ਸਾਲ ਦੀ ਕੁੜੀ ਨੇ ਉਨ੍ਹਾਂ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ ਅਤੇ ਲੜਕੀ ਦੀ ਕਹਿਣਾ ਸੀ ਕਿ ਨਵੰਬਰ 2017 ਤੋਂ ਲੈ ਕੇ ਉਸ ਸਮੇਂ ਤੱਕ ਭਾਨੁਸ਼ਾਲੀ ਕਈ ਵਾਰ ਉਸਦਾ ਰੇਪ ਕਰ ਚੁੱਕੇ ਹਨ
MLA killed in moving train
ਜਿਸ ਤੋਂ ਬਾਅਦ ਭਾਨੁਸ਼ਾਲੀ ਦੇ ਖਿਲਾਫ FIR ਦਰਜ਼ ਹੋਈ। ਇਸ ਦੇ ਖਿਲਾਫ ਭਾਨੁਸ਼ਾਲੀ ਗੁਜਰਾਤ ਹਾਈ ਕੋਰਟ ਪਹੁੰਚੇ, ਉਨ੍ਹਾਂ ਨੇ ਅਪਣੀ ਮੰਗ 'ਚ ਕਿਸੇ ਮਨੀਸ਼ਾ ਗੋਸਵਾਮੀ ਨਾਮ ਦੀ ਲੜਕੀ ਦਾ ਜ਼ਿਕਰ ਕੀਤਾ ਸੀ। ਭਾਨੁਸ਼ਾਲੀ ਮੁਤਾਬਕ, ਮਨੀਸ਼ਾ ਕੋਈ ਗੈਂਗ ਚਲਾਂਦੀ ਹੈ ਉਸ ਨੇ ਪਹਿਲਾਂ ਉਨ੍ਹਾਂ ਦੇ ਭਤੀਜੇ ਸੁਨੀਲ ਨੂੰ ਨਿਸ਼ਾਨਾ ਬਣਾਇਆ, ਉਸ ਤੋਂ 10 ਕਰੋੜ ਰੁਪਏ ਲੁੱਟਣ ਦੀ ਕੋਸ਼ਿਸ਼ ਕੀਤੀ।
BJP MLA of Gujarat
ਪੁਲਿਸ 'ਚ ਇਸ ਦੀ ਸ਼ਿਕਾਇਤ ਕਰਨ 'ਤੇ ਬੁੱਧੀ ਮਨੀਸ਼ਾ ਨੂੰ ਕਾਬੂ ਕਰ ਲਿਆ ਗਿਆ ਅਤੇ ਉਸ ਨੂੰ ਜੇਲ੍ਹ ਭੇਜ ਦਿਤਾ ਗਿਆ। ਨਾਲ ਹੀ ਭਾਨੁਸ਼ਾਲੀ ਦਾ ਕਹਿਣਾ ਸੀ ਕਿ ਉਨ੍ਹਾਂ ਖਿਲਾਫ ਜੋ ਰੇਪ ਦੀ ਸ਼ਿਕਾਇਤ ਦਰਜ਼ ਹੋਈ ਹੈ, ਉਹ ਮਨੀਸ਼ਾ ਦੇ ਹੀ ਇਸ਼ਾਰੇ 'ਤੇ ਹੋਈ ਹੈ। ਬਾਅਦ 'ਚ ਸ਼ਿਕਾਇਤ ਕਰਨ ਵਾਲੀ ਲੜਕੀ ਨੇ ਗੁਜਰਾਤ ਹਾਈ ਕੋਰਟ 'ਚ ਹਲਫਨਾਮਾ ਦਿਤਾ ਅਤੇ ਕਿਹਾ ਕਿ ਉਹ ਰੇਪ ਕੇਸ ਵਾਪਸ ਲੈ ਰਹੀ ਹੈ।
ਲੜਕੀ ਨੇ ਕਿਹਾ ਕਿ ਕੁੱਝ ਗਲਤਫਹਿਮੀਆਂ ਸਨ, ਜਿਸ ਕਰਕੇ ਗੁਸੇ 'ਚ ਉਸ ਨੇ ਸ਼ਿਕਾਇਤ ਕਰ ਦਿਤੀ ਸੀ। ਹਾਲਾਂਕਿ ਗਲਤਫਹਿਮੀਆਂ ਦੂਰ ਹੋ ਗਈਆਂ, ਸੋ ਉਸ ਦੀ ਕੰਪਲੈਂਟ ਵਾਪਸ ਲੈ ਲਈ ਜਾਵੇ। ਇਨ੍ਹਾਂ ਸਾਰਿਆ ਨੂੰ ਮੱਦੇਨਜਰ ਰੱਖਦੇ ਹੋਏ ਅਗਸਤ 2018 'ਚ ਹਾਈ ਕੋਰਟ ਨੇ ਭਾਨੁਸ਼ਾਲੀ ਖਿਲਾਫ ਦਰਜ਼ FIR ਖਾਰਿਜ ਕਰ ਦਿਤੀ ਸੀ।