
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ......
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੋਨ ਉਤੇ ਗੱਲਬਾਤ ਕਰਕੇ ਰੱਖਿਆ, ਅਤਿਵਾਦ ਵਿਰੋਧੀ ਕਦਮਾਂ ਅਤੇ ਊਰਜਾ ਦੇ ਖੇਤਰਾਂ ਵਿਚ ਵੱਧਦੇ ਵਿਦੇਸ਼ੀ ਸਹਿਯੋਗ ਦੀ ਸ਼ਾਬਾਸ਼ੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਗੱਲਬਾਤ ਦੇ ਦੌਰਾਨ ਇਕ ਦੂਜੇ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿਤੀਆਂ।
PM Modi-Donald Trump
ਦੋਨੇ ਰਾਜ ਨੇਤਾਵਾਂ ਨੇ 2018 ਵਿਚ ਭਾਰਤ ਅਤੇ ਅਮਰੀਕਾ ਵਿਚ ਰਣਨੀਤੀਕ ਸਾਂਝੇਦਾਰੀ ਨੂੰ ਲਗਾਤਾਰ ਵਧਾਉਣ ਉਤੇ ਸੰਤੁਸ਼ਟੀ ਜਤਾਈ। ਉਨ੍ਹਾਂ ਨੇ ਨਵੀਂ 2+2 ਗੱਲ ਬਾਤ ਵਿਵਸਥਾ ਅਤੇ ਭਾਰਤ, ਅਮਰੀਕਾ ਅਤੇ ਜਾਪਾਨ ਦੇ ਵਿਚ ਪਹਿਲੇ ਸਿਖਰਲੇ ਸੰਮੇਲਨ ਦੀ ਵੀ ਪ੍ਰਸ਼ੰਸਾ ਕੀਤੀ। ਦੋਨਾਂ ਨੇਤਾਵਾਂ ਨੇ ਅਫ਼ਗਾਨੀਸਤਾਨ ਮੁੱਦੇ ਉਤੇ ਵੀ ਚਰਚਾ ਕੀਤੀ।
PM Modi-Donald Trump
ਅਫ਼ਗਾਨੀਸਤਾਨ ਵਿਚ ਦੋਨਾਂ ਦੇਸ਼ਾਂ ਦੇ ਵਿਚ ਸਹਿਯੋਗ ਵਧਾਉਣ ਉਤੇ ਵੀ ਗੱਲਬਾਤ ਹੋਈ। ਅਫ਼ਗਾਨੀਸਤਾਨ ਵਿਚ ਨਿਯੁਕਤ 14,000 ਸੈਨਿਕਾਂ ਵਿਚੋਂ 5,000 ਸੈਨਿਕਾਂ ਨੂੰ ਅਮਰੀਕਾ ਵਾਪਸ ਸੱਦ ਸਕਦਾ ਹੈ। ਦੋਨਾਂ ਨੇਤਾਵਾਂ ਨੇ ਖੇਤਰੀ ਅਤੇ ਵਿਸ਼ਵ ਮਾਮਲਿਆਂ ਤੋਂ ਇਲਾਵਾ ਰੱਖਿਆ, ਅਤਿਵਾਦ ਅਤੇ ਊਰਜਾ ਦੇ ਖੇਤਰ ਵਿਚ ਵੱਧ ਦੇ ਵਿਦੇਸ਼ੀ ਸਹਿਯੋਗ ਦੀ ਵੀ ਪ੍ਰਸੰਸ਼ਾ ਕੀਤੀ। ਮੋਦੀ ਅਤੇ ਟਰੰਪ ਨੇ ਸੋਮਵਾਰ ਸ਼ਾਮ ਹੋਈ ਗੱਲ ਬਾਤ ਵਿਚ 2019 ਵਿਚ ਭਾਰਤ-ਅਮਰੀਕੀ ਸਬੰਧਾਂ ਨੂੰ ਹੋਰ ਮਜਬੂਤ ਬਣਾਉਣ ਅਤੇ ਮਿਲ ਕੇ ਕੰਮ ਕਰਨ ਉਤੇ ਸਹਿਮਤੀ ਜਤਾਈ।