ਇਸ ਸਾਲ ਤਰੀਕ ਲਿਖਣ ਵੇਲੇ ਸਹੀ ਢੰਗ ਦੀ ਕਰੋ ਵਰਤੋਂ, ਨਹੀਂ ਤਾਂ..
Published : Jan 8, 2020, 9:45 am IST
Updated : Jan 8, 2020, 9:55 am IST
SHARE ARTICLE
Photo
Photo

ਧਿਆਨ ਨਾਲ ਲਿਖੋ-2020

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਸਾਲ 2020 ਦੇ ਵਿਚ ਲੋਕਾਂ ਦੇ ਕੰਮ-ਕਾਰ ਸ਼ੁਰੂ ਹੋ ਚੁੱਕੇ ਹਨ। ਬਹੁਤੇ ਅਦਾਰੇ ਛੁੱਟੀਆਂ ਤੋਂ ਬਾਅਦ ਖੁੱਲ੍ਹ ਗਏ ਹਨ।

ਇਸ ਸਾਲ ਜਿਸ ਆਮ ਗੱਲ ਦਾ ਖਾਸ ਧਿਆਨ ਰੱਖਣ ਲਈ ਸਲਾਹ ਦਿਤੀ ਗਈ ਹੈ ਉਹ ਇਹ ਹੈ ਕਿ ਜਦੋਂ ਵੀ ਕਿਤੇ ਤਰੀਕ ਲਿਖਣ ਦੀ ਲੋੜ ਪਵੇ ਤਾਂ ਸਹੀ ਢੰਗ (ਫਾਰਮੈਟ) ਵਿਚ ਤਰੀਕ ਲਿਖੀ ਜਾਵੇ, ਜਿਸ ਦੇ ਵਿਚ ਮਿਤੀ, ਮਹੀਨਾ ਅਤੇ ਸਾਲ ਪੂਰੇ ਅੱਖਰਾਂ ਵਿਚ ਲਿਖਿਆ ਜਾਵੇ ਕਿਉਂਕਿ ਆਮ ਤੌਰ 'ਤੇ ਸਾਲ ਲਿਖਣ ਵੇਲੇ ਆਖਰੀ ਦੋ ਅੱਖਰ ਹੀ ਲਿਖ ਲਏ ਜਾਂਦੇ ਹਨ।

Photo 1Photo 1

ਅਜਿਹਾ ਕਰਨ ਦੇ ਨਾਲ ਕਿਤੇ ਨਾ ਕਿਤੇ ਕੋਈ ਪੰਗਾ ਪੈਣ ਦਾ ਅੰਦੇਸ਼ਾ ਹੈ ਕਿਉਂਕਿ 2020 ਦੀ ਬਜ਼ਾਏ ਜੇਕਰ ਸਿਰਫ਼ ਇਕੱਲਾ 20 ਹੀ ਲਿਖਿਆ ਜਾਵੇਗਾ ਤਾਂ ਕੋਈ ਵੀ 20 ਦੇ ਪਿੱਛੇ ਕੋਈ ਵੀ ਦੋ ਨੰਬਰ ਜੋੜ ਕੇ ਸਾਲ ਬਦਲੀ ਕਰ ਸਕਦਾ ਹੈ। ਅਮਰੀਕਾ ਸਮੇਤ ਬਹੁਤ ਸਾਰੇ ਮੁਲਕਾਂ ਦੇ ਵਿਚ ਇਹ ਖ਼ਬਰ ਵੀ ਰਾਸ਼ਟਰੀ ਮੀਡੀਏ ਉਤੇ ਛਾਈ ਹੋਈ ਹੈ ਅਤੇ ਸਲਾਹ ਦਿਤੀ ਗਈ ਹੈ ਕਿ ਇਸ ਸਾਲ ਤਰੀਕ ਲਿਖਣ ਦਾ ਸਹੀ ਢੰਗ ਹੀ ਵਰਤਿਆ ਜਾਵੇ।

Photo 2Photo 2

ਜੇਕਰ ਕੋਈ 1/1/20 ਲਿਖਦਾ ਹੈ ਤਾਂ ਇਸ ਨੂੰ ਕੋਈ ਵੀ ਆਸਾਨੀ ਨਾਲ 1/1/2021 ਜਾਂ 01/1/2021 ਆਦਿ ਲਿਖ ਸਕਦਾ ਹੈ। ਜੇਕਰ ਤੁਸੀਂ ਕਿਸੀ ਦੁਕਾਨ ਆਦਿ ਦਾ ਕਿਰਾਏ ਵਾਲੇ ਘਰ ਦਾ ਐਗਰੀਮੈਂਟ ਦੇ ਪਿੱਛੇ ਸਿਰਫ਼ 20 ਲਿਖ ਦਿਤਾ ਤਾਂ ਹੋ ਸਕਦਾ ਹੈ ਕਿ ਮੌਕਾ ਪਾ ਕੇ ਤੁਹਾਡਾ ਕਿਰਾਏਦਾਰ 20 ਦੇ ਪਿੱਛੇ ਕੋਈ ਹੋਰ ਸਾਲ ਲਾ ਦੇਵੇ ਅਤੇ ਤੁਸੀਂ ਸਫਾਈ ਦਿੰਦੇ ਰਹਿ ਜਾਓ।

New YearPhoto 

ਜੇਕਰ ਤਰੀਕ ਲਿਖਣ ਲਈ ਅੱਠ ਖਾਨੇ ਹੋਣ ਤਾਂ ਮਿਤੀ ਅਤੇ ਮਹੀਨਾ ਦੋ-ਦੋ ਅੱਖਰਾਂ ਵਿਚ ਲਿਖੋ ਅਤੇ ਸਾਲ ਚਾਰ ਅੱਖਰਾਂ ਵਿਚ। ਜੇਕਰ ਮਿਤੀ ਲਿਖਣ ਲਈ ਖੁੱਲ੍ਹੀ ਥਾਂ ਹੋਵੇ ਤਾਂ 07 ਜਨਵਰੀ 2020 ਜਾਂ ਫਿਰ 07/01/2020 ਆਦਿ ਲਿਖੋ। ਕਾਨੂੰਨੀ ਕਾਗਜ਼ਾਂ ਪੱਤਰਾਂ ਉਤੇ ਹਮੇਸ਼ਾਂ ਪਹਿਲਾਂ ਮਿਤੀ ਫਿਰ ਮਹੀਨੇ ਦਾ ਨਾਂਅ ਅਤੇ ਫਿਰ ਸਾਲ ਲਿਖੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement