
ਪੱਤਰ 'ਤੇ ਆਈਆਈਐਮ ਅਤੇ ਆਈਆਈਐਮ ਬੰਗਲੁਰੂ ਦੇ ਕੁਝ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਦਸਤਖ਼ਤ ਹਨ।
ਨਵੀਂ ਦਿੱਲੀ: ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈਆਈਐਮ) ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਇਕ ਖੁੱਲ੍ਹੇ ਪੱਤਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਵਿਚ ਨਫ਼ਰਤ ਭਰੇ ਭਾਸ਼ਣ ਅਤੇ ਜਾਤੀ ਆਧਾਰਿਤ ਹਿੰਸਾ ਵਿਰੁੱਧ ਬੋਲਣ ਦੀ ਅਪੀਲ ਕੀਤੀ ਹੈ। ਪੱਤਰ 'ਤੇ ਆਈਆਈਐਮ ਅਤੇ ਆਈਆਈਐਮ ਬੰਗਲੁਰੂ ਦੇ ਕੁਝ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਦਸਤਖ਼ਤ ਹਨ।
ਪੱਤਰ 'ਚ ਕਿਹਾ ਗਿਆ ਹੈ ਕਿ ਇਹਨਾਂ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਦੀ ਚੁੱਪੀ ਨਫਰਤ ਭਰੀਆਂ ਆਵਾਜ਼ਾਂ ਦੀ ਹੌਂਸਲਾ ਅਫ਼ਜ਼ਾਈ ਕਰ ਰਹੀ ਹੈ। ਦੱਸ ਦੇਈਏ ਕਿ ਹਾਲ ਹੀ ਵਿਚ ਹਰਿਦੁਆਰ 'ਚ ਧਰਮ ਸੰਸਦ 'ਚ ਨਫਰਤ ਭਰੇ ਭਾਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਧਰਮਾਂ ਦੀ ਸੰਸਦ ਵਿਚ ਕੁਝ ਹਿੰਦੂ ਧਾਰਮਿਕ ਨੇਤਾਵਾਂ ਨੇ ਲੋਕਾਂ ਨੂੰ ਮੁਸਲਮਾਨਾਂ ਵਿਰੁੱਧ ਹਥਿਆਰ ਚੁੱਕਣ ਦੀ ਅਪੀਲ ਕੀਤੀ ਅਤੇ ਨਸਲਕੁਸ਼ੀ ਦਾ ਸੱਦਾ ਦਿੱਤਾ।
Your silence emboldens hate voices: Faculty, students of IIMs to PM
ਪੱਤਰ ਵਿਚ ਲਿਖਿਆ ਗਿਆ, "ਧਰਮ/ਜਾਤੀ ਪਛਾਣ ਦੇ ਆਧਾਰ 'ਤੇ ਭਾਈਚਾਰਿਆਂ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਅਤੇ ਹਿੰਸਾ ਦੀ ਮੰਗ ਅਸਵੀਕਾਰਨਯੋਗ ਹੈ।"ਇਸ ਵਿਚ ਕਿਹਾ ਗਿਆ ਹੈ ਕਿ ਭਾਵੇਂ ਭਾਰਤੀ ਸੰਵਿਧਾਨ ਕਿਸੇ ਦੇ ਧਰਮ ਨੂੰ ਸਤਿਕਾਰ ਨਾਲ ਨਿਭਾਉਣ ਦਾ ਅਧਿਕਾਰ ਦਿੰਦਾ ਹੈ ਪਰ ਦੇਸ਼ ਵਿਚ ਡਰ ਦਾ ਮਾਹੌਲ ਹੈ।
Your silence emboldens hate voices: Faculty, students of IIMs to PM
ਇਸ ਵਿਚ ਲਿਖਿਆ ਹੈ, 'ਸਾਡੇ ਦੇਸ਼ ਵਿਚ ਹੁਣ ਡਰ ਦੀ ਭਾਵਨਾ ਹੈ - ਹਾਲ ਹੀ ਦੇ ਦਿਨਾਂ ਵਿਚ ਚਰਚਾਂ ਸਮੇਤ ਧਾਰਮਿਕ ਸਥਾਨਾਂ ਦੀ ਭੰਨ-ਤੋੜ ਕੀਤੀ ਜਾ ਰਹੀ ਹੈ ਅਤੇ ਸਾਡੇ ਮੁਸਲਿਮ ਭੈਣਾਂ-ਭਰਾਵਾਂ ਵਿਰੁੱਧ ਹਥਿਆਰ ਚੁੱਕਣ ਦਾ ਸੱਦਾ ਦਿੱਤਾ ਗਿਆ ਹੈ।' ਪੱਤਰ 'ਤੇ 13 ਫੈਕਲਟੀ ਮੈਂਬਰ ਸਮੇਤ ਆਈਆਈਐਮ ਅਹਿਮਦਾਬਾਦ ਅਤੇ ਆਈਆਈਐਮ ਬੈਂਗਲੁਰੂ ਦੇ 183 ਵਿਦਿਆਰਥੀਆਂ ਨੇ ਦਸਤਖਤ ਕੀਤੇ ਹਨ।