
ਜ਼ਖ਼ਮੀ ਬੱਚਿਆਂ ਨੂੰ ਹਸਪਤਾਲ ’ਚ ਕਰਵਾਇਆ ਗਿਆ ਭਰਤੀ
School Bus Accident: ਭਵਾਨੀਗੜ੍ਹ ਵਿਖੇ ਅੱਜ ਤੜਕਸਾਰ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਇੱਕ ਨਿੱਜੀ ਸਕੂਲ ਸੰਸਕਾਰ ਵੈਲੀ ਸਮਾਰਟ ਸਕੂਲ ਦੀ ਬੱਸ ਭਵਾਨੀਗੜ੍ਹ ਨਾਭਾ ਕੈਂਚੀਆਂ ਵਿਖੇ ਇੱਕ I20 ਕਾਰ ਦੇ ਨਾਲ ਹਾਦਸਾ ਗ੍ਰਸਤ ਹੋ ਗਈ। 11 ਬੱਚੇ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਜਿਨਾਂ ਨੂੰ ਭਵਾਨੀਗੜ੍ਹ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਅਤੇ ਮੌਕੇ ’ਤੇ ਉਹਨਾਂ ਨੂੰ ਫਸਟ ਏਡ ਦਿੱਤੀ ਗਈ।
ਮੌਕੇ ’ਤੇ ਹੀ ਸੜਕ ਸੁਰੱਖਿਆ ਫੋਰਸ ਵਲੋਂ ਪਹੁੰਚ ਕੇ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ। ਇਸ ਹਾਦਸੇ ਸਬੰਧੀ ਨਿੱਜੀ ਸਕੂਲ ਦੇ ਕਿਸੇ ਵੀ ਪ੍ਰਿੰਸੀਪਲ ਜਾਂ ਅਧਿਆਪਕ ਸਾਹਿਬ ਦਾ ਕੋਈ ਵੀ ਬਿਆਨ ਨਹੀਂ ਆਇਆ।