
27 ਅਗਸਤ 2013 ਨੂੰ ਕਵਾਲ ਕਾਂਡ ਤੋਂ ਬਾਅਦ ਮੁਜ਼ੱਫਰਨਗਰ ਅਤੇ ਸ਼ਾਮਲੀ ਵਿਚ ਫਿਰਕੂ ਦੰਗੇ ਭੜਕ ਉੱਠੇ ਸਨ।
ਮੁਜ਼ੱਫਰਨਗਰ : ਕਵਾਲ ਵਿਚ 2 ਭਰਾਵਾਂ ਸਚਿਨ ਅਤੇ ਗੌਰਵ ਦੇ ਕਤਲ ਦੇ ਮਾਮਲੇ ਵਿਚ ਏਡੀਜੀ ਕੋਰਟ ਨੇ ਸਾਰੇ 7 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਦੱਸ ਦਈਏ ਕਿ ਸਾਲ 2013 ਵਿਚ ਗੌਰਵ ਅਤੇ ਸਚਿਨ ਦੇ ਕਤਲ ਅਤੇ ਕਵਾਲ ਪਿੰਡ ਵਿਚ ਦੰਗਿਆਂ ਦੇ ਮਾਮਲੇ ਵਿਚ 7 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਲਗਭਗ ਸਾਢੇ ਪੰਜ ਸਾਲ ਪਹਿਲਾਂ
Murder
27 ਅਗਸਤ 2013 ਨੂੰ ਕਵਾਲ ਕਾਂਡ ਤੋਂ ਬਾਅਦ ਮੁਜ਼ੱਫਰਨਗਰ ਅਤੇ ਸ਼ਾਮਲੀ ਵਿਚ ਫਿਰਕੂ ਦੰਗੇ ਭੜਕ ਉੱਠੇ ਸਨ। ਇਹਨਾਂ ਵਿਚ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਪਰਵਾਰ ਬੇਘਰ ਹੋ ਗਏ ਸੀ। ਇਸ ਮਾਮਲੇ ਸਬੰਧੀ ਸਰਕਾਰੀ ਵਕੀਲ ਆਸ਼ੀਸ਼ ਕੁਮਾਰ ਤਿਆਗੀ ਨੇ ਦੱਸਿਆ ਕਿ ਸਾਲ 2013 ਵਿਚ ਸਚਿਨ ਅਤੇ ਗੌਰਵ ਨਾਮੀ ਦੋ ਨੌਜਵਾਨਾਂ ਅਤੇ ਦੋਸ਼ੀਆਂ
Muzaffarnagar riots
ਵਿਚਕਾਰ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਵਿਵਾਦ ਹੋ ਗਿਆ ਸੀ। ਇਹਨਾਂ ਵਿਚ ਦੋ ਨੌਜਵਾਨਾਂ ਦਾ ਕਤਲ ਕਰ ਦਿਤਾ ਗਿਆ ਸੀ। ਦੋਸ਼ੀ ਪੱਖ ਦੇ ਸ਼ਾਹਨਵਾਜ਼ ਦੀ ਇਸ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮੁਜ਼ੱਫਰਨਗਰ ਅਤੇ ਸ਼ਾਮਲੀ ਵਿਚ ਫਿਰਕੂ ਦੰਗੇ ਭੜਕ ਉੱਠੇ ਸਨ। ਮ੍ਰਿਤਕ ਗੌਰਵ ਦੇ ਪਿਤਾ ਨੇ ਜਾਨਸਠ ਕੋਤਵਾਲੀ ਵਿਚ ਕਵਾਲ ਦੇ 7 ਨੌਜਵਾਨਾਂ ਵਿਰੁਧ ਕਤਲ ਦਾ ਮਾਮਲਾ ਦਾਖਲ ਕੀਤਾ ਸੀ।
kawal-murder-case
ਉਥੇ ਹੀ ਮ੍ਰਿਤਕ ਸ਼ਾਹਨਵਾਜ਼ ਦੇ ਪਿਤਾ ਨੇ ਵੀ ਸਚਿਨ ਅਤੇ ਗੌਰਵ ਤੋਂ ਇਲਾਵਾ ਉਹਨਾਂ ਦੇ ਪਰਵਾਰ ਦੇ 5 ਮੈਂਬਰਾਂ ਵੁਰਧ ਐਫਆਈਆਰ ਦਰਜ ਕਰਵਾਈ ਸੀ। ਹਾਲਾਂਕਿ ਸਪੈਸ਼ਲ ਇਨਵੈਸਟੀਗੇਸ਼ਨ ਸੈੱਲ ਨੇ ਜਾਂਚ ਤੋਂ ਬਾਅਦ ਸ਼ਾਹਨਵਾਜ਼ ਕਤਲਕਾਂਡ ਵਿਚ ਐਫਆਈਆਰ ਲਗਾ ਦਿਤੀ ਸੀ। ਜ਼ਿਕਰਯੋਗ ਹੈ ਕਿ ਪਿਛੇ ਜਿਹੇ ਯੂਪੀ ਸਰਕਾਰ ਨੇ ਸਾਲ 2013 ਵਿਚ ਹੋਏ
UP Govt
ਮੁਜ਼ੱਫਰਨਗਰ ਦੰਗਿਆਂ ਦੇ 38 ਅਪਰਾਧਿਕ ਮਾਮਲਿਆਂ ਨੂੰ ਵਾਪਸ ਲੈਣ ਦੀ ਸਿਫਾਰਸ਼ ਕੀਤੀ ਸੀ। ਇਹਨਾਂ ਮਾਮਲਿਆਂ ਨੂੰ ਵਾਪਸ ਲੈਣ ਦੀ ਰੀਪੋਰਟ 29 ਜਨਵਰੀ ਨੂੰ ਮੁਜ਼ੱਫਰਨਗਰ ਜ਼ਿਲ੍ਹਾ ਕੋਰਟ ਨੂੰ ਭੇਜੀ ਗਈ ਸੀ। ਯੂਪੀ ਸਰਕਾਰ ਨੇ ਪਿਛਲੀ 10 ਜਨਵਰੀ ਨੂੰ ਇਹਨਾਂ ਮੁਕੱਦਮਿਆਂ ਨੂੰ ਵਾਪਸ ਲੈਣ ਦੀ ਪ੍ਰਵਾਨਗੀ ਦੇ ਦਿਤੀ ਸੀ।