
ਇਸ ਦੌਰਾਨ ਤਿੰਨ ਹੋਰ ਲੋਕ ਜਾਪਾਨ ਦੇ ਇਕ ਅਲੱਗ...
ਨਵੀਂ ਦਿੱਲੀ: ਚੀਨ ਵਿਚ ਕੋਰੋਨਾ ਵਾਇਰਸ ਨਾਲ ਹੁਣ ਤਕ 722 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਚਲਦੇ ਸਾਰੇ ਦੇਸ਼ ਚੀਨ ਵਿਚ ਫਸੇ ਅਪਣੇ ਰਿਸ਼ਤੇਦਾਰਾਂ ਨੂੰ ਵਾਪਸ ਬੁਲਾਉਣ ਵਿਚ ਜੁਟੇ ਹੋਏ ਹਨ। ਭਾਰਤ ਨੇ ਵੀ ਚੀਨ ਵਿਚ ਫਸੇ ਸਾਰੇ ਵਿਦਿਆਰਥੀਆਂ ਨੂੰ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਵਾਪਸ ਬੁਲਾ ਲਿਆ ਹੈ। ਇਸ ਦੌਰਾਨ ਜਪਾਨ ਦੇ ਯੋਕੋਹਾਮਾ ਪੋਰਟ ਤੇ ਇਖ ਲਕਜ਼ਰੀ ਕ੍ਰੂਜ਼ ਤੇ ਕੋਰੋਨਾ ਵਾਇਰਸ ਦੇ 64 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
Photo
ਇਸ ਕ੍ਰੂਜ਼ ਵਿਚ ਯਾਤਰੀਆਂ ਅਤੇ ਕ੍ਰੂ ਮੈਂਬਰਾਂ ਨੂੰ ਮਿਲ ਕੇ ਕੁੱਲ 3700 ਤੋਂ ਜ਼ਿਆਦਾ ਲੋਕ ਸਵਾਰ ਸਨ। ਇਸ ਵਿਚ ਭਾਰਤੀਆਂ ਦੀ ਗਿਣਤੀ 200 ਤੋਂ ਵਧ ਦੱਸੀ ਜਾ ਰਹੀ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਦਸਿਆ ਕਿ ਕੋਰੋਨਾ ਵਾਇਰਸ ਦੇ ਚਲਦੇ ਜਪਾਨ ਦੇ ਸਮੁੰਦਰੀ ਕੰਢੇ ਵਿਚ ਵੱਖ-ਵੱਖ ਰੱਖੇ ਗਏ ਕ੍ਰੂਜ਼ ਸਮੁੰਦਰੀ ਜਹਾਜ਼ ਵਿਚ ਚਾਲਕ ਦਲ ਦੇ ਕਈ ਭਾਰਤੀ ਮੈਂਬਰ ਅਤੇ ਭਾਰਤੀ ਯਾਤਰੀ ਸਵਾਰ ਸਨ।
Corona Virus
ਇਹਨਾਂ ਵਿਚੋਂ ਕਿਸੇ ਨੂੰ ਵੀ ਕੋਰੋਨਾ ਵਾਇਰਸ ਨਹੀਂ ਸੀ। ਜੈਸ਼ੰਕਰ ਨੇ ਇਕ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਅਨੁਸਾਰ ਇਹੀ ਕਿਹਾ ਗਿਆ ਸੀ ਕਿ ਸਮੁੰਦਰੀ ਜਹਾਜ਼ ਵਿਚ ਭਾਰਤ ਦੇ ਜਿਹੜੇ ਯਾਤਰੀ ਸਵਾਰ ਸਨ ਉਹਨਾਂ ਵਿਚੋਂ ਕਿਸੇ ਨੂੰ ਵੀ ਕੋਰੋਨਾ ਵਾਇਰਸ ਨਹੀਂ ਸੀ ਅਤੇ ਉਹਨਾਂ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
Corona Virus
ਇਸ ਦੌਰਾਨ ਤਿੰਨ ਹੋਰ ਲੋਕ ਜਾਪਾਨ ਦੇ ਇਕ ਅਲੱਗ ਕਰੂਜ਼ ਸਮੁੰਦਰੀ ਜਹਾਜ਼ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਅਤੇ ਇਸ ਨਾਲ ਜਹਾਜ਼ ਵਿਚ ਕੋਰੋਨਾ ਵਾਇਰਸ ਲੋਕਾਂ ਦੀ ਕੁੱਲ ਸੰਖਿਆ 64 ਹੋ ਗਈ ਹੈ। ਇਸ ਤੋਂ ਇਕ ਹੀ ਦਿਨ ਪਹਿਲਾਂ ਜਾਪਾਨ ਨੇ ਅਪਣੇ ਇਸ ਕ੍ਰੂਜ਼ ਤੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 41 ਨਵੇਂ ਮਾਮਲੇ ਦਰਜ ਕੀਤੇ ਸਨ।
Corona Virus
ਚੀਨ ਨੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਦਸਿਆ ਕਿ ਕੁੱਲ 6,101 ਮਰੀਜ਼ ਗੰਭੀਰ ਹਾਲਤ ਵਿੱਚ ਹਨ ਅਤੇ 27,657 ਲੋਕਾਂ ਨੂੰ ਕੋਰੋਨਾ ਵਾਇਰਸ ਹੋਣ ਦਾ ਖ਼ਦਸ਼ਾ ਹੈ। ਸਿਹਤ ਵਿਚ ਸੁਧਾਰ ਤੋਂ ਬਾਅਦ 2,050 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਚੀਨ ਤੋਂ ਇਲਾਵਾ ਭਾਰਤ ਸਮੇਤ 27 ਤੋਂ ਵੱਧ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।