ਪੁਲਿਸ ਦੀ ਪੁੱਛਗਿਛ ਤੋਂ ਸਹਿਮੇ ਬੱਚੇ , ਤੁਰੰਤ ਬੰਦ ਕਰਨ ਦੇ ਦਿੱਤੇ ਗਏ ਆਦੇਸ਼
Published : Feb 8, 2020, 4:29 pm IST
Updated : Feb 8, 2020, 4:29 pm IST
SHARE ARTICLE
Karnataka anti bidar school sedition
Karnataka anti bidar school sedition

ਦਸ ਦਈਏ ਕਿ ਇਹ ਪੁੱਛਗਿਛ ਬੀਤੀ 21 ਜਨਵਰੀ ਨੂੰ ਸਕੂਲ...

ਕਰਨਾਟਕ: ਕਰਨਾਟਕ ਦੇ ਬੀਦਰ ਵਿਚ 9 ਸਾਲ ਦੇ ਬੱਚੇ ਦੀ ਵਿਧਵਾ ਮਾਂ ਦੀ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੇ ਚਲਦੇ ਦੇਸ਼ਧ੍ਰੋਹ ਦੇ ਮਾਮਲੇ ਵਿਚ ਪੁਛਗਿੱਛ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਇਸ ਮਾਮਲੇ ਵਿਚ ਕਰਨਾਟਕ ਬਾਲ ਅਧਿਕਾਰ ਕਮਿਸ਼ਨ ਨੇ ਸਖ਼ਤ ਰਵੱਈਆ ਅਪਣਾਇਆ ਹੈ। ਕਮਿਸ਼ਨ ਨੇ ਜ਼ਿਲ੍ਹਾ ਪੁਲਿਸ ਨੂੰ ਕਈ ਨਿਯਮਾਂ ਅਤੇ ਜੁਵੇਨਾਈਲ ਜਸਟਿਸ ਐਕਟ ਦੀ ਉਲੰਘਣਾ ਦਾ ਆਰੋਪ ਲਗਾਇਆ ਹੈ।

PhotoPhoto

ਕਰਨਾਟਕ ਸਟੇਟ ਕਮਿਸ਼ਨ ਫਾਰ ਪ੍ਰੋਟੇਕਸ਼ਨ ਆਫ ਚਾਈਲਡ ਰਾਈਟਸ ਦੇ ਚੇਅਰਮੈਨ ਡਾਕਟਰ ਇੰਟੋਨੀ ਸੈਬੇਸਿਟਅਨ ਨੇ ਬੀਦਰ ਪੁਲਿਸ ਦੇ ਅਧਿਕਾਰੀਆਂ ਨੂੰ ਇਕ ਪੱਤਰ ਲਿਖਿਆ ਹੈ ਜਿਸ ਵਿਚ ਐਸਪੀ ਡਿਪਟੀ ਕਮਿਸ਼ਨਰ ਅਤੇ ਡੀਜੀਪੀ ਪੱਧਰ ਦੇ ਅਧਿਕਾਰੀ ਸ਼ਾਮਲ ਹਨ। ਪੱਤਰ ਵਿਚ ਲਿਖਿਆ ਗਿਆ ਹੈ ਕਿ ਸ਼ਾਹੀਨ ਪ੍ਰਾਈਮਰੀ ਸਕੂਲ ਵਿਚ ਪੁਲਿਸ ਦੀ ਜਾਂਚ ਦੇ ਨਾਮ ਤੇ ਡਰ ਦਾ ਮਾਹੌਲ  ਬਣ ਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਪੁਲਿਸ ਨੂੰ ਤੁਰੰਤ ਸਕੂਲੀ ਬੱਚਿਆਂ ਤੋਂ ਪੁੱਛਗਿਛ ਬੰਦ ਕਰ ਦੇਣੀ ਚਾਹੀਦੀ ਹੈ।

PhotoPhoto

KSPCR ਦਾ ਮੰਨਣਾ ਹੈ ਕਿ ਬੀਤੀ 30 ਜਨਵਰੀ ਨੂੰ ਔਰਤਾਂ ਓ ਸਕੂਲ ਦੀ ਹੈਡ ਮਿਸਟ੍ਰੇਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਧਿਕਾਰੀਆਂ ਨੇ ਔਰਤਾਂ ਦੇ 9 ਸਾਲ ਦੇ ਬੱਚੇ ਦੀ ਨਿਗਰਾਨੀ ਗੁਆਂਢੀ ਤੋਂ ਕਰਵਾਈ ਅਤੇ ਇਸ ਸਬੰਧੀ ਸਥਾਨਕ ਚਾਈਲਡ ਵੈਲਫੇਅਰ ਕਮੇਟੀ ਨੂੰ ਵੀ ਸੂਚਿਤ ਨਹੀਂ ਕੀਤਾ ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਚਾਈਲਡ ਰਾਈਟ ਕਮਿਸ਼ਨ ਨੇ ਇਸ ਮਾਮਲੇ ਵਿਚ ਦੋ ਮੈਂਬਰੀ ਪੈਨਲ ਵਿਚ ਜਾਂਚ ਕਰਵਾਈ।

PhotoPhoto

ਪੈਨਲ ਨੇ ਚਾਈਲਡ ਰਾਈਟ ਐਕਸਪਰਟ ਡਾ. ਜੈਸ਼੍ਰੀ ਦੀ ਪ੍ਰਧਾਨਗੀ ਵਿਚ ਬੱਚਿਆਂ ਦੇ ਪਰਵਾਰਾਂ, ਸਕੂਲਾਂ ਅਤੇ ਅਧਿਕਾਰੀਆਂ, ਬੱਚਿਆਂ ਤੇ ਪੁਲਿਸ ਕਰਮਚਾਰੀਆਂ ਨਾਲ ਗੱਲਬਾਤ, ਸੀਸੀਟੀਵੀ ਫੁਟੇਜ ਵਿਚ ਬੱਚਿਆਂ ਦੇ ਅਧਿਕਾਰਾਂ ਦਾ ਸਾਫ਼ ਉਲੰਘਣ ਕੀਤਾ ਗਿਆ ਹੈ। ਚਾਈਲਡ ਰਾਈਟ ਕਮਿਸ਼ਨ ਦੇ ਪ੍ਰਧਾਨ ਐਂਟੋਨਿਓ ਸੇਬੇਸਿਟਅਨ ਦਾ ਕਹਿਣਾ ਹੈ ਕਿ ਉਹਨਾਂ ਨੇ ਪੁਲਿਸ ਅਧਿਕਾਰੀਆਂ ਦੁਆਰਾ ਬੱਚਿਆਂ ਤੋਂ ਪੁੱਛਗਿਛ ਕਰਨ ਦੀਆਂ ਤਸਵੀਰਾਂ ਦੇਖੀਆਂ ਹਨ।

PhotoPhoto

ਜਦੋਂ ਬੱਚਿਆਂ ਤੋਂ ਪੁੱਛਗਿਛ ਕੀਤੀ ਜਾਵੇ ਤਾਂ ਉਸ ਸਮੇਂ ਉਹਨਾਂ ਦੇ ਮਾਪੇ ਕੋਲ ਮੌਜੂਦ ਹੋਣ। ਕਮਿਸ਼ਨ ਦੇ ਅਧਿਕਾਰੀਆਂ ਮੁਤਾਬਕ ਪੁਲਿਸ ਦੁਆਰਾ ਪੁਛਗਿਛ ਕੀਤੇ ਜਾਣ ਤੋਂ ਬਾਅਦ ਕਈ ਬੱਚਿਆਂ ਨੇ ਸਕੂਲ ਜਾਣਾ ਬੰਦ ਕਰ ਦਿੱਤਾ ਹੈ। KSPCR ਨੇ ਬੀਦਰ ਪੁਲਿਸ ਨੂੰ ਕਿਹਾ ਹੈ ਕਿ ਜਦੋਂ ਅਦਾਲਤ ਵਿਚ ਬੱਚਿਆਂ ਦੀ ਮਾਂ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਵੇ ਤਾਂ ਪੁਲਿਸ ਬੱਚਿਆਂ ਬਾਰੇ ਵੀ ਕੋਰਟ ਨੂੰ ਦੱਸੇ।

PhotoPhoto

ਦਸ ਦਈਏ ਕਿ ਇਹ ਪੁੱਛਗਿਛ ਬੀਤੀ 21 ਜਨਵਰੀ ਨੂੰ ਸਕੂਲ ਵਿਚ ਸਾਲ ਦਿਨ ਤੇ ਆਯੋਜਿਤ ਹੋਏ ਇਕ ਨਾਟਕ ਦੇ ਸਬੰਧ ਵਿਚ ਹੋਈ ਸੀ ਜਿਸ ਨੂੰ ਲੈ ਕੇ ਦੇਸ਼ਧ੍ਰੋਹ ਦੇ ਆਰੋਪ ਲਗ ਰਹੇ ਹਨ। ਸਥਾਨਕ ਏਬੀਵੀਪੀ ਵਰਕਰਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ।

ਸ਼ਿਕਾਇਤਕਰਤਾ ਨੇ ਦਸਿਆ ਕਿ ਸੋਸ਼ਲ ਮੀਡੀਆ ਤੇ ਉਸ ਨੇ ਇਕ ਵੀਡੀਉ ਦੇਖੀ ਜਿਸ ਵਿਚ ਸਕੂਲ ਵਿਚ ਦੇਸ਼ ਵਿਰੋਧੀ ਭਾਵਨਾਵਾਂ ਨੂੰ ਭੜਕਾਇਆ ਗਿਆ ਹੈ ਅਤੇ ਬੱਚੇ ਸੀਏਏ ਦੇ ਵਿਰੋਧ ਵਿਚ ਪ੍ਰਧਾਨ ਮੰਤਰੀ ਦੀ ਤਸਵੀਰ ਤੇ ਚੱਪਲਾਂ ਮਾਰ ਰਹੇ ਸਨ। ਬੀਦਰ ਪੁਲਿਸ ਨੇ ਇਸ ਮਾਮਲੇ ਵਿਚ ਦੇਸ਼ਧ੍ਰੋਹ ਦੀਆਂ ਧਾਰਾਵਾਂ ਵਿਚ ਮਾਮਲਾ ਦਰਜ ਕੀਤਾ ਹੈ। ਮਾਮਲੇ ਵਿਚ ਸਕੂਲ ਹੈਡ, ਮੈਨੇਜਮੈਂਟ ਹੈਡ ਮੁਹੰਮਦ ਯੂਸੁਫ਼ ਰਹੀਮ ਅਤੇ ਵੀਡੀਉ ਨੂੰ ਸਟ੍ਰੀਮ ਕਰਨ ਵਾਲੇ ਪੱਤਰਕਾਰ ਨੂੰ ਆਰੋਪੀ ਦਸਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement