
ਦਿੱਲੀ ‘ਚ ਅੱਜ ਸਵੇਰੇ ਤੋਂ ਵੋਟਿੰਗ ਚੱਲ ਰਹੀ ਹੈ, ਜਿਸਤੋਂ ਬਾਅਦ ਸਾਰੇ ਲੋਕ ਵੋਟਿੰਗ ਲਈ...
ਦਿੱਲੀ: ਦਿੱਲੀ ‘ਚ ਅੱਜ ਸਵੇਰੇ ਤੋਂ ਵੋਟਿੰਗ ਚੱਲ ਰਹੀ ਹੈ, ਜਿਸਤੋਂ ਬਾਅਦ ਸਾਰੇ ਲੋਕ ਵੋਟਿੰਗ ਲਈ ਬੂਥ ‘ਤੇ ਪਹੁੰਚਣਾ ਸ਼ੁਰੂ ਹੋ ਗਏ ਹੈ। ਉੱਥੇ ਹੀ ਦੱਸ ਦਈਏ ਕਿ ਇਸ ਵਾਰ ਚੋਣਾਂ ਨੂੰ ਲੈ ਕੇ ਦਿੱਲੀ ‘ਚ ਕਈ ਵੱਡੇ ਦਿੱਗਜ ਨੇਤਾ ਪੁੱਜੇ ਹੋਏ ਹਨ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਦਿੱਲੀ ਚੋਣਾਂ ਦੌਰਾਨ ਕੇਂਦਰੀ ਮੰਤਰੀ ਗਿਰੀਰਾਜ ਸਿੰਘ ‘ਤੇ ਪੈਸਾ ਵੰਡਣ ਦਾ ਇਲਜ਼ਾਮ ਲੱਗਿਆ ਹੈ।
गिरिराज सिंह को रिठाला की जनता ने जमकर अपमानित किया लेकिन बेशर्म भाजपा सुधरने को तैयार नही। pic.twitter.com/dBg9K3Gs5M
— Sanjay Singh AAP (@SanjayAzadSln) February 7, 2020
ਦੱਸ ਦਈਏ ਕਿ ਇਸ ਮਾਮਲੇ ‘ਚ ਚੋਣ ਕਮਿਸ਼ਨ ਨੇ ਜ਼ਿਲ੍ਹਾ ਚੋਣ ਅਧਿਕਾਰੀ ਵਲੋਂ ਰਿਪੋਰਟ ਤਲਬ ਕੀਤੀ ਹੈ। ਦਰਅਸਲ, ਸ਼ੁੱਕਰਵਾਰ ਰਾਤ ਨੂੰ ਗਿਰੀਰਾਜ ਸਿੰਘ ਰਿਠਾਲਾ ਵਿੱਚ ਸਨ। ਉਨ੍ਹਾਂ ‘ਤੇ ਆਮ ਆਦਮੀ ਪਾਰਟੀ (ਆਪ) ਕਰਮਚਾਰੀਆਂ ਨੇ ਪੈਸਾ ਅਤੇ ਸ਼ਰਾਬ ਵੰਡਣ ਦਾ ਇਲਜ਼ਾਮ ਲਗਾਇਆ ਅਤੇ ਪ੍ਰਦਰਸ਼ਨ ਕੀਤਾ।
BJP
ਦਰਅਸਲ ਦਿੱਲੀ ਵਿਧਾਨ ਸਭਾ ਚੋਣ ਲਈ ਵੋਟਿੰਗ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ (AAP) ਨੇ ਗਿਰੀਰਾਜ ਸਿੰਘ ‘ਤੇ ਗੰਭੀਰ ਦੋਸ਼ ਲਗਾਏ ਹਨ। ਉੱਥੇ ਸੰਜੈ ਸਿੰਘ ਨੇ ਗਿਰੀਰਾਜ ਸਿੰਘ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਰਿਠਾਲਾ ‘ਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਪੈਸੇ ਵੰਡ ਰਹੇ ਸਨ, ਜਿੱਥੇ ਉਨ੍ਹਾਂ ਨੂੰ ਲੋਕਾਂ ਨੇ ਫੜ ਲਿਆ।
BJP
ਸੰਜੈ ਸਿੰਘ ਨੇ ਇਸ ਸੰਬੰਧ ਵਿੱਚ ਇੱਕ ਵੀਡੀਓ ਵੀ ਜਾਰੀ ਕੀਤਾ ਹੈ। ਦੱਸ ਦਈਏ ਕਿ ਸੰਜੈ ਸਿੰਘ ਨੇ ਦਾਅਵਾ ਕੀਤਾ ਹੈ ਕਿ ਰਿਠਾਲਾ ਵਿਧਾਨ ਸਭਾ ਖੇਤਰ ਵਿੱਚ ਉਨ੍ਹਾਂ ਨੂੰ ਪੈਸੇ ਵੰਢਦੇ ਵੇਖਿਆ ਗਿਆ ਹੈ।
AAP
ਵੀਡੀਓ ਵਿੱਚ ਗਿਰੀਰਾਜ ਸਿੰਘ ਇੱਕ ਜਵੈਲਰੀ ਦੁਕਾਨ ਦੇ ਅੰਦਰ ਦਿਖ ਰਹੇ ਹਨ। ਬਾਹਰ ਵੱਡੀ ਗਿਣਤੀ ਵਿੱਚ ਲੋਕਾਂ ਦੀ ਭੀੜ ਹੈ ਜੋ ਗਿਰੀਰਾਜ ਸਿੰਘ ਦੇ ਖਿਲਾਫ ਨਾਅਰੇਬਾਜੀ ਕਰ ਰਹੇ ਹਨ।