
ਇਸ ਘੁਸਪੈਠ ਵਿਚ ਬੀ.ਐਸ.ਐਫ. ਦੇ ਜਵਾਨਾਂ ਵਲੋਂ ਇਕ ਘੁਸਪੈਠੀਏ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਸ੍ਰੀਨਗਰ- ਭਾਰਤ -ਪਾਕਿਸਤਾਨ ਦੀ ਸਰਹੱਦ ਤੇ ਰੋਜ਼ਾਨਾ ਘੁਸਪੈਠ ਹੋਣ ਦੀਆਂ ਖ਼ਬਰਾਂ ਵੱਧ ਰਹੀਆਂ ਹਨ। ਇਸ ਵਿਚਕਾਰ ਅੱਜ ਸਵੇਰੇ ਬੀਐਸਐਫ ਦੇ ਜਵਾਨਾਂ ਵੱਲੋਂ ਪਾਕਿਸਤਾਨ ਵੱਲੋਂ ਭਾਰਤੀ ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਘਟਨਾ ਜੰਮੂ-ਕਸ਼ਮੀਰ 'ਚ ਸਾਂਬਾ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਹੋਈ ਹੈ। ਇਸ ਘੁਸਪੈਠ ਵਿਚ ਬੀ.ਐਸ.ਐਫ. ਦੇ ਜਵਾਨਾਂ ਵਲੋਂ ਇਕ ਘੁਸਪੈਠੀਏ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
jk
ਇੰਨਾ ਹੀ ਨਹੀਂ, ਅੰਤਰਰਾਸ਼ਟਰੀ ਸਰਹੱਦ ਤੋਂ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਘੁਸਪੈਠੀਏ ਨੂੰ ਬੀਐਸਐਫ ਦੇ ਜਵਾਨਾਂ ਨੇ ਪਾਕਿ ਸੀਮਾ 'ਤੇ ਹੀ ਢੇਰ ਕਰ ਦਿੱਤਾ। ਇਸ ਸਮੇਂ ਵੀ ਇਕ ਘੁਸਪੈਠੀਏ ਲਾਸ਼ ਪਾਕਿਸਤਾਨ ਦੀ ਸਰਹੱਦ 'ਤੇ ਸਾਫ ਦਿਖਾਈ ਦੇ ਰਹੀ ਹੈ। ਘੁਸਪੈਠ ਦੀ ਇਹ ਕੋਸ਼ਿਸ਼ ਸਾਂਬਾ ਸੈਕਟਰ ਨਾਲ ਲੱਗਦੇ ਚੱਕਾ ਫਕੀਰਾ ਖੇਤਰ ਤੋਂ ਕੀਤੀ ਜਾ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 09.45 ਵਜੇ ਪਾਕਿਸਤਾਨ ਤੋਂ ਇਕ ਘੁਸਪੈਠੀਆ ਲਗਾਤਾਰ ਭਾਰਤੀ ਸਰਹੱਦ ਵੱਲ ਆ ਰਿਹਾ ਸੀ।
BSF
ਸਿਪਾਹੀਆਂ ਨੇ ਉਸਨੂੰ ਵੇਖਿਆ ਤੇ ਫਿਰ ਉਸਨੂੰ ਕਈ ਵਾਰ ਵਾਪਸ ਜਾਣ ਦੀ ਚੇਤਾਵਨੀ ਵੀ ਦਿੱਤੀ ਗਈ ਸੀ, ਪਰ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰਦਿਆਂ ਘੁਸਪੈਠੀਏ ਭਾਰਤੀ ਸਰਹੱਦ ਦੇ ਬਹੁਤ ਨੇੜੇ ਪਹੁੰਚ ਗਏ।ਬੀਐਸਐਫ ਦੇ ਜਵਾਨਾਂ ਨੇ ਉਸ ਨੂੰ ਅੰਤਮ ਚਿਤਾਵਨੀ ਦਿੱਤੀ ਪਰ ਉਹ ਪਿੱਛੇ ਨਹੀਂ ਹਟਿਆ। ਇਸ ਤੋਂ ਬਾਅਦ, ਸਿਪਾਹੀਆਂ ਨੇ ਉਥੇ ਗੋਲੀ ਮਾਰ ਹੱਤਿਆ ਕਰ ਦਿੱਤੀ ਗਈ।